Domestic Gas Cylinder Price Hiked by Rs 29: Check Latest LPG Rates
Hindi
LPG

LPG Price Hike

ਘਰੇਲੂ ਗੈਸ ਸਿਲੰਡਰ 29 ਰੁਪਏ ਮਹਿੰਗਾ ਹੋਇਆ

LPG Price Hike: ਘਰੇਲੂ ਰਸੋਈ ਗੈਸ (LPG) ਅੱਜ ਤੋਂ ਪ੍ਰਤੀ ਸਿਲੰਡਰ 29 ਰੁਪਏ ਮਹਿੰਗੀ ਹੋ ਗੲੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਇਹ ਦੂਜਾ ਵਾਧਾ ਹੈ। ਸਰਕਾਰੀ ਤੇਲ ਕੰਪਨੀਆਂ ਕੌਮਾਂਤਰੀ ਪੱਧਰ 'ਤੇ ਊਰਜਾ ਦੀਆਂ ਵਧਦੀਆਂ ਕੀਮਤਾਂ ਨਾਲ ਦੋ ਚਾਰ ਹੋ ਰਹੀਆਂ ਹਨ। ਇੰਡਸਟਰੀ ਵਿਚਲੇ ਸੂਤਰਾਂ ਮੁਤਾਬਕ ਇਸ ਫੇਰਬਦਲ ਨਾਲ ਅੱਜ (7 ਜੂਨ) ਤੋਂ ਦਿੱਲੀ ਵਿੱਚ 14.2 ਕਿੱਲੋ ਵਾਲੇ ਰਸੋਈ ਗੈਸ ਸਿਲੰਡਰ ਦੀ ਕੀਮਤ 913 ਰੁਪਏ ਤੋਂ ਵਧ ਕੇ 942 ਰੁਪਏ ਹੋ ਗਈ ਹੈ।

ਇਸ ਤੋਂ ਪਹਿਲਾਂ 7 ਮਾਰਚ ਨੂੰ ਪ੍ਰਤੀ ਸਿਲੰਡਰ 60 ਰੁਪਏ ਦਾ ਵਾਧਾ ਕੀਤਾ ਗਿਆ ਸੀ, ਕਿਉਂਕਿ ਪੱਛਮੀ ਏਸ਼ੀਆ ਟਕਰਾਅ ਕਾਰਨ ਆਲਮੀ ਪੱਧਰ ’ਤੇ ਊਰਜਾ ਸਪਲਾਈ ਪ੍ਰਭਾਵਿਤ ਹੋਈ ਸੀ ਅਤੇ ਕੌਮਾਂਤਰੀ ਬਾਲਣ ਦੀਆਂ ਕੀਮਤਾਂ ਵਧੀਆਂ ਸਨ। ਸੂਤਰਾਂ ਮੁਤਾਬਕ ਇਸ ਵਾਧੇ ਨਾਲ ਘਰੇਲੂ ਐਲ.ਪੀ.ਜੀ. ਦੀ ਵਿਕਰੀ 'ਤੇ ਹੋ ਰਹੇ ਨੁਕਸਾਨ ਦੀ ਸਿਰਫ਼ ਕੁਝ ਹੱਦ ਤੱਕ ਭਰਪਾਈ ਹੋਵੇਗੀ। ਇਸ ਫੇਰਬਦਲ ਤੋਂ ਪਹਿਲਾਂ ਸਰਕਾਰੀ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਪ੍ਰਤੀ ਐੱਲ.ਪੀ.ਜੀ. ਸਿਲੰਡਰ ਦੀ ਵਿਕਰੀ 'ਤੇ ਕਰੀਬ 703 ਰੁਪਏ ਦਾ ਨੁਕਸਾਨ ਹੋ ਰਿਹਾ ਸੀ।

ਇਹ ਵਾਧਾ ਬਾਕੀ ਬਾਲਣਾਂ ਦੀਆਂ ਵਧਦੀਆਂ ਕੀਮਤਾਂ ਵਿਚਕਾਰ ਹੋਇਆ ਹੈ। ਮਈ ਦੇ ਅੱਧ ਤੋਂ ਹੁਣ ਤੱਕ ਪੈਟਰੋਲ ਅਤੇ ਡੀਜ਼ਲ ਦੇ ਭਾਅ ਵਿੱਚ ਕੁੱਲ 7.5 ਰੁਪਏ ਪ੍ਰਤੀ ਲੀਟਰ ਦਾ ਵਾਧਾ ਹੋਇਆ ਹੈ, ਜਦੋਂ ਕਿ ਸੀ.ਐਨ.ਜੀ. ਦੀਆਂ ਦਰਾਂ ਵੀ ਲਗਪਗ 6 ਰੁਪਏ ਪ੍ਰਤੀ ਕਿਲੋ ਵਧੀਆਂ ਹਨ।


Comment As:

Comment (0)