CJP Chalo Sansad March: Clashes at Jantar Mantar, Police Resort to Lathi-Charge
Hindi
cjp

CJP Chalo Sansad March: Clashes at Jantar Mantar, Police Resort to Lathi-Charge

ਦਿੱਲੀ ਦੇ ਜੰਤਰ-ਮੰਤਰ 'ਤੇ ਝੜਪ; CJP ਦੇ 'ਚਲੋ ਸੰਸਦ' ਮਾਰਚ ਦੌਰਾਨ ਪੁਲਿਸ ਫੋਰਸ ਨੇ ਪ੍ਰਦਰਸ਼ਨਕਾਰੀਆਂ 'ਤੇ ਕੀਤਾ ਲਾਠੀਚਾਰਜ, ਧਾਰਾ 163 ਲਾਗੂ

ਦਿੱਲੀ: CJP 'Chalo Sansad' March: ਰਾਜਧਾਨੀ ਦਿੱਲੀ ਦੇ ਜੰਤਰ-ਮੰਤਰ 'ਤੇ ਕਾਕਰੋਚ ਜਨਤਾ ਪਾਰਟੀ (CJP) ਦੇ 'ਚਲੋ ਸੰਸਦ' ਵਿਰੋਧ ਮਾਰਚ ਦੌਰਾਨ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਫੋਰਸ ਵਿਚਾਲੇ ਝੜਪ ਹੋਈ ਹੈ। ਇਸ ਦੌਰਾਨ ਭੀੜ ਨੂੰ ਕਾਬੂ ਕਰਨ ਅਤੇ ਖਿੰਡਾਉਣ ਲਈ ਰੈਪਿਡ ਐਕਸ਼ਨ ਫੋਰਸ (RAF) ਦੇ ਜਵਾਨਾਂ ਅਤੇ ਪੁਲਿਸ ਨੇ ਲਾਠੀਚਾਰਜ ਕੀਤਾ। ਪ੍ਰਦਰਸ਼ਨਕਾਰੀ ਆਪਣੇ ਮਾਰਚ ਨੂੰ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਸੰਸਦ ਦਾ ਘੇਰਾਓ ਕਰਨਾ ਸੀ। ਇਸ ਦੌਰਾਨ ਪੁਲਿਸ ਫੋਰਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸੇ ਦੌਰਾਨ ਝੜਪ ਹੋ ਗਈ, ਜਿਸ ਤੋਂ ਬਾਅਦ ਪੁਲਿਸ ਨੇ ਬਲ ਦੀ ਵਰਤੋਂ ਕੀਤੀ। ਦਿੱਲੀ ਪੁਲਿਸ ਅਲਰਟ 'ਤੇ ਹੈ।

ਜ਼ਿਕਰਯੋਗ ਹੈ ਕਿ ਸੰਸਦ ਵਿੱਚ ਮਾਨਸੂਨ ਸੈਸ਼ਨ ਵੀ ਚੱਲ ਰਿਹਾ ਹੈ। ANI ਦੇ ਹਵਾਲੇ ਨਾਲ ਵੀਡੀਓ ਦਿੱਲੀ ਵਿੱਚ ਧਾਰਾ 163 ਲਾਗੂ ਇਸ ਤੋਂ ਪਹਿਲਾਂ CJP ਵੱਲੋਂ ਅੱਜ ਸੰਸਦ ਤੱਕ ਮਾਰਚ ਦੇ ਸੱਦੇ ਨੂੰ ਦੇਖਦਿਆਂ ਦਿੱਲੀ ਵਿੱਚ ਧਾਰਾ 163 ਲਾਗੂ ਕਰ ਦਿੱਤੀ ਗਈ। ਇਸ ਤਹਿਤ ਜੰਤਰ-ਮੰਤਰ ਪ੍ਰਦਰਸ਼ਨ ਵਾਲੀ ਥਾਂ ਨੂੰ ਛੱਡ ਕੇ ਦਿੱਲੀ ਵਿੱਚ ਹੋਰ ਕਿਤੇ ਵੀ ਮਾਰਚ ਜਾਂ ਜਲੂਸ ਕੱਢਣ 'ਤੇ ਰੋਕ ਲਗਾਈ ਗਈ ਹੈ। ਧਾਰਾ 163 ਲਾਗੂ ਕਰਦਿਆਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦਿੱਲੀ ਵਿੱਚ ਬਿਨਾਂ ਇਜਾਜ਼ਤ ਕਿਸੇ ਵੀ ਸਭਾ, ਜਲੂਸ, ਧਰਨਾ-ਪ੍ਰਦਰਸ਼ਨ ਅਤੇ ਜਨਤਕ ਸਮਾਗਮ 'ਤੇ ਰੋਕ ਰਹੇਗੀ। ਇਸ ਦੇ ਨਾਲ ਹੀ ਪੰਜ ਜਾਂ ਇਸ ਤੋਂ ਵੱਧ ਲੋਕਾਂ ਦੇ ਇੱਕ ਥਾਂ 'ਤੇ ਇਕੱਠੇ ਹੋਣ 'ਤੇ ਵੀ ਪਾਬੰਦੀ ਰਹੇਗੀ। ਧਾਰਾ 163 ਨੂੰ ਅਮਨ-ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੇ ਉਦੇਸ਼ ਨਾਲ ਲਾਗੂ ਕੀਤਾ ਗਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਵਾਹਨਾਂ ਨੂੰ ਰੋਕ ਕੇ ਸੁਰੱਖਿਆ ਦੀ ਜਾਂਚ ਕਰ ਰਹੀ ਹੈ।

ਦਿੱਲੀ ਪੁਲਿਸ ਦੀ ਚੇਤਾਵਨੀ- ਲੋਕ ਕਿਤੇ ਇਕੱਠੇ ਨਾ ਹੋਣ ਦਿੱਲੀ ਪੁਲਿਸ ਵੱਲੋਂ CJP ਦੇ 'ਚਲੋ ਸੰਸਦ' ਮਾਰਚ ਨੂੰ ਦੇਖਦਿਆਂ 19 ਜੁਲਾਈ ਦੀ ਰਾਤ ਨੂੰ ਹੀ ਇੱਕ ਪਬਲਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ। ਜਿਸ ਵਿੱਚ ਦੱਸਿਆ ਗਿਆ ਕਿ ਜੰਤਰ-ਮੰਤਰ ਰੋਡ 'ਤੇ ਤੈਅ ਪ੍ਰਦਰਸ਼ਨ ਵਾਲੀ ਥਾਂ ਨੂੰ ਛੱਡ ਕੇ, ਨਵੀਂ ਦਿੱਲੀ ਜ਼ਿਲ੍ਹੇ ਵਿੱਚ ਸੈਕਸ਼ਨ 163 BNSS ਤਹਿਤ ਰੋਕ ਦੇ ਹੁਕਮ ਲਾਗੂ ਹਨ। 20 ਜੁਲਾਈ 2026 ਨੂੰ ਪਾਰਲੀਮੈਂਟ ਤੱਕ ਕਿਸੇ ਵੀ ਪ੍ਰਸਤਾਵਿਤ ਮਾਰਚ ਲਈ ਕੋਈ ਇਜਾਜ਼ਤ ਨਹੀਂ ਮੰਗੀ ਗਈ ਹੈ ਅਤੇ ਨਾ ਹੀ ਦਿੱਤੀ ਗਈ ਹੈ। ਦਿੱਲੀ ਪੁਲਿਸ ਨੇ ਚੇਤਾਵਨੀ ਦਿੱਤੀ ਕਿ ਲੋਕ ਕਿਸੇ ਵੀ ਬਿਨਾਂ ਇਜਾਜ਼ਤ ਦੇ ਇਕੱਠੇ ਹੋਣ ਜਾਂ ਜਲੂਸ ਵਿੱਚ ਹਿੱਸਾ ਨਾ ਲੈਣ ਅਤੇ ਲਾਗੂ ਹੁਕਮਾਂ ਦਾ ਸਤਿਕਾਰ ਕਰਨ ਅਤੇ ਜਨਤਕ ਸ਼ਾਂਤੀ, ਸੁਰੱਖਿਆ ਤੇ ਅਮਨ-ਚੈਨ ਬਣਾਈ ਰੱਖਣ ਵਿੱਚ ਦਿੱਲੀ ਪੁਲਿਸ ਦਾ ਸਾਥ ਦੇਣ। ਜੰਤਰ-ਮੰਤਰ 'ਤੇ ਕਈ ਵੱਡੀਆਂ ਸ਼ਖਸੀਅਤਾਂ ਜੁੜੀਆਂ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਦਿੱਲੀ ਦੇ ਜੰਤਰ-ਮੰਤਰ 'ਤੇ ਪੇਪਰ ਲੀਕ ਅਤੇ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਨੂੰ ਲੈ ਕੇ ਕਾਕਰੋਚ ਜਨਤਾ ਪਾਰਟੀ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਇਸ ਦੌਰਾਨ CJP ਨੇ ਸੋਮਵਾਰ 20 ਜੁਲਾਈ ਨੂੰ ਜੰਤਰ-ਮੰਤਰ ਤੋਂ ਸੰਸਦ ਤੱਕ 'ਚਲੋ ਸੰਸਦ' ਮਾਰਚ ਕੱਢਣ ਦਾ ਐਲਾਨ ਕੀਤਾ ਸੀ। ਜਿਸ ਦੇ ਲਈ ਜੰਤਰ-ਮੰਤਰ 'ਤੇ ਰਾਤ ਤੋਂ ਹੀ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਇਸ ਦੌਰਾਨ ਦਿੱਲੀ ਪੁਲਿਸ ਨੇ ਮਾਰਚ ਦੀ ਇਜਾਜ਼ਤ ਨਾ ਦਿੰਦਿਆਂ ਜੰਤਰ-ਮੰਤਰ ਦੇ ਕੋਲ ਬੈਰੀਕੇਡਿੰਗ ਕਰਕੇ ਭਾਰੀ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ। ਦੂਜੇ ਪਾਸੇ 22 ਦਿਨਾਂ ਤੋਂ ਹੜਤਾਲ 'ਤੇ ਚੱਲ ਰਹੇ ਸੋਨਮ ਵਾਂਗਚੁਕ ਨੇ ਆਪਣਾ ਮਰਨ ਵਰਤ ਖ਼ਤਮ ਕਰਨ ਲਈ ਸਰਕਾਰ ਸਾਹਮਣੇ ਤਿੰਨ ਸ਼ਰਤਾਂ ਰੱਖੀਆਂ ਹਨ। ਦਿੱਲੀ ਪੁਲਿਸ ਨੇ 18 ਜੁਲਾਈ ਨੂੰ ਸੋਨਮ ਵਾਂਗਚੁਕ ਨੂੰ ਜੰਤਰ-ਮੰਤਰ ਤੋਂ ਹਟਾ ਕੇ ਹਸਪਤਾਲ ਦਾਖ਼ਲ ਕਰਵਾਇਆ ਸੀ। ਉਸ ਦੌਰਾਨ ਵੀ ਭਾਰੀ ਹੰਗਾਮਾ ਹੋਇਆ ਸੀ।


Comment As:

Comment (0)