Himachal Disaster Report: Unplanned Construction & Tourism Worsening Natural Calamities
Hindi
himachal disaster

Himachal Disaster Report: Unplanned Construction & Tourism Worsening Natural Calamities

Himachal Pradesh Disaster Report ਦਾ ਖ਼ੁਲਾਸਾ: ਗੈਰ-ਯੋਜਨਾਬੱਧ ਵਿਕਾਸ ਅਤੇ ਸੈਰ-ਸਪਾਟੇ ਦਾ ਦਬਾਅ ਵਧਾ ਰਹੇ ਨੇ ਤਬਾਹੀ ਦਾ ਖ਼ਤਰਾ

ਸ਼ਿਮਲਾ: Himachal Disaster Report Reveals, ਹਿਮਾਚਲ ਪ੍ਰਦੇਸ਼ ਵਿੱਚ ਬਰਸਾਤ ਦੌਰਾਨ ਹੋ ਰਹੀ ਮਹਾਂ-ਤਬਾਹੀ ਤੋਂ ਦੇਵ ਭੂਮੀ ਉੱਭਰ ਨਹੀਂ ਪਾ ਰਹੀ ਹੈ। ਇਹ ਸਿਰਫ਼ ਕੁਦਰਤ ਦਾ ਕਹਿਰ ਨਹੀਂ ਹੈ, ਸਗੋਂ ਸਭ ਤੋਂ ਵੱਡੀ ਲਾਪਰਵਾਹੀ ਗੈਰ-ਯੋਜਨਾਬੱਧ ਨਿਰਮਾਣ, ਪਹਾੜੀ ਢਲਾਣਾਂ ਦੀ ਕਟਾਈ ਅਤੇ ਸੈਰ-ਸਪਾਟੇ (ਟੂਰਿਜ਼ਮ) ਦਾ ਦਬਾਅ ਹੈ। ਜਿਸ ਕਾਰਨ ਹਿਮਾਚਲ 2023 ਅਤੇ 2025 ਦੀਆਂ ਤ੍ਰਾਸਦੀਆਂ ਦਾ ਗਵਾਹ ਬਣਿਆ। ਇਹ ਖ਼ੁਲਾਸਾ ਡਾ. ਮਨਮੋਹਨ ਸਿੰਘ ਹਿਮਾਚਲ ਪ੍ਰਦੇਸ਼ ਪ੍ਰਸ਼ਾਸਨਿਕ ਸੰਸਥਾ ਅਤੇ ਆਫ਼ਤ ਪ੍ਰਬੰਧਨ ਦੀ ਸਾਂਝੀ ਰਿਪੋਰਟ ਵਿੱਚ ਹੋਇਆ ਹੈ।

ਵਿਕਾਸ ਮਾਡਲ 'ਤੇ ਗੰਭੀਰ ਸਵਾਲ ਹਿਮਾਚਲ ਪ੍ਰਦੇਸ਼ ਵਿੱਚ ਸਾਲ 2023 ਅਤੇ 2025 ਵਿੱਚ ਆਈਆਂ ਭਿਆਨਕ ਕੁਦਰਤੀ ਆਫ਼ਤਾਂ ਨੂੰ ਲੈ ਕੇ ਤਿਆਰ ਕੀਤੀ ਗਈ ਸਾਂਝੀ ਰਿਪੋਰਟ ਨੇ ਸੂਬੇ ਦੇ ਵਿਕਾਸ ਮਾਡਲ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ। ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਹੈ ਕਿ ਹਾਲ ਹੀ ਦੀਆਂ ਤ੍ਰਾਸਦੀਆਂ ਸਿਰਫ਼ ਕੁਦਰਤ ਦਾ ਕਹਿਰ ਨਹੀਂ ਸਨ, ਸਗੋਂ ਗੈਰ-ਯੋਜਨਾਬੱਧ ਸ਼ਹਿਰੀਕਰਨ, ਅਗਿਆਨਕ ਤਰੀਕੇ ਨਾਲ ਢਲਾਣਾਂ ਦੀ ਕਟਾਈ, ਬੇਕਾਬੂ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਵਧ ਰਹੇ ਸੈਰ-ਸਪਾਟੇ ਦੇ ਦਬਾਅ ਨੇ ਇਹਨਾਂ ਆਫ਼ਤਾਂ ਦੀ ਤੀਬਰਤਾ ਨੂੰ ਕਈ ਗੁਣਾ ਵਧਾ ਦਿੱਤਾ। ਬਦਲਣੀ ਹੋਵੇਗੀ ਵਿਕਾਸ ਦੀ ਦਿਸ਼ਾ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਵਿਕਾਸ ਦੀ ਦਿਸ਼ਾ ਨਾ ਬਦਲੀ ਗਈ ਤਾਂ ਭਵਿੱਖ ਵਿੱਚ ਇਸ ਹਿਮਾਲੀਅਨ ਸੂਬੇ ਨੂੰ ਹੋਰ ਵੀ ਵੱਡੀਆਂ ਆਫ਼ਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਚੱਕਰ ਵਿੱਚ ਤੇਜ਼ੀ ਨਾਲ ਬਦਲਾਅ ਰਿਪੋਰਟ ਅਨੁਸਾਰ ਪੱਛਮੀ ਹਿਮਾਲਿਆ ਦਾ ਰਵਾਇਤੀ ਮੌਸਮ ਚੱਕਰ ਤੇਜ਼ੀ ਨਾਲ ਬਦਲ ਚੁੱਕਾ ਹੈ। ਨਿਯਮਤ ਬਰਫ਼ਬਾਰੀ ਅਤੇ ਆਮ ਮਾਨਸੂਨ ਦੀ ਥਾਂ ਹੁਣ ਕੁਝ ਘੰਟਿਆਂ ਵਿੱਚ ਹੋਣ ਵਾਲੀ ਬਹੁਤ ਜ਼ਿਆਦਾ ਬਾਰਸ਼, ਬੱਦਲ ਫਟਣ ਅਤੇ ਅਚਾਨਕ ਆਉਣ ਵਾਲੇ ਹੜ੍ਹ (ਫਲੈਸ਼ ਫਲੱਡ) ਵਰਗੀਆਂ ਘਟਨਾਵਾਂ ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਤੇਜ਼ੀ ਨਾਲ ਪਿਘਲ ਰਹੇ ਗਲੇਸ਼ੀਅਰਾਂ ਕਾਰਨ ਗਲੇਸ਼ੀਅਰ ਝੀਲਾਂ ਦਾ ਆਕਾਰ ਵਧ ਰਿਹਾ ਹੈ। ਜਿਸ ਨਾਲ ਭਵਿੱਖ ਵਿੱਚ ਗਲੇਸ਼ੀਅਰ ਲੇਕ ਆਊਟਬਰਸਟ ਫਲੱਡ (GLOF) ਦਾ ਖ਼ਤਰਾ ਵੀ ਗੰਭੀਰ ਰੂਪ ਵਿੱਚ ਵਧ ਸਕਦਾ ਹੈ।

ਅਜਿਹੀਆਂ ਘਟਨਾਵਾਂ ਹੇਠਲੇ ਖੇਤਰਾਂ ਵਿੱਚ ਵਸੇ ਸ਼ਹਿਰਾਂ, ਪਿੰਡਾਂ ਅਤੇ ਮਹੱਤਵਪੂਰਨ ਬੁਨਿਆਦੀ ਢਾਂਚੇ ਲਈ ਵੱਡੀ ਚੁਣੌਤੀ ਬਣ ਸਕਦੀਆਂ ਹਨ। ਮਾਹਿਰਾਂ ਨੇ ਕੀਤੀ ਸਿਫ਼ਾਰਸ਼ ਮਾਹਿਰਾਂ ਨੇ ਰਿਪੋਰਟ ਵਿੱਚ ਹਿਮਾਚਲ ਲਈ ਵਿਕਾਸ ਦਾ ਨਵਾਂ ਮਾਡਲ ਅਪਣਾਉਣ ਦੀ ਸਿਫ਼ਾਰਸ਼ ਕੀਤੀ ਹੈ। ਵੱਡੇ ਫੋਰਲੇਨ, ਵਿਸ਼ਾਲ ਕੰਕਰੀਟ ਦੇ ਢਾਂਚੇ ਅਤੇ ਭਾਰੀ ਨਿਰਮਾਣ ਗਤੀਵਿਧੀਆਂ ਦੀ ਬਜਾਏ 'ਸਮਾਲ ਇਜ਼ ਬਿਊਟੀਫੁਲ' (ਛੋਟਾ ਸੁੰਦਰ ਹੈ) ਦੇ ਸੰਕਲਪ 'ਤੇ ਅਧਾਰਤ ਛੋਟੇ, ਵਾਤਾਵਰਣ-ਅਨੁਕੂਲ ਅਤੇ ਸਥਾਨਕ ਹਾਲਾਤਾਂ ਦੇ ਅਨੁਕੂਲ ਵਿਕਾਸ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਹੈ। ਰਵਾਇਤੀ ਕਾਠਕੁਣੀ (ਲੱਕੜ ਅਤੇ ਪੱਥਰ ਦੀ) ਵਾਸਤੂਕਲਾ ਨੂੰ ਉਤਸ਼ਾਹਿਤ ਕਰਨ, ਢਲਾਣਾਂ ਨੂੰ ਸੁਰੱਖਿਅਤ ਬਣਾਉਣ ਲਈ ਬਾਇਓ-ਇੰਜੀਨੀਅਰਿੰਗ ਤਕਨੀਕਾਂ ਦੀ ਵਰਤੋਂ ਕਰਨ ਅਤੇ ਸ਼ਿਮਲਾ ਤੇ ਮਨਾਲੀ ਵਰਗੇ ਸੈਰ-ਸਪਾਟਾ ਸਥਾਨਾਂ ਦੀ ਕੈਰੀਂਗ ਕੈਪੇਸਿਟੀ (ਸਮਰੱਥਾ) ਤੈਅ ਕਰਕੇ ਸੈਲਾਨੀਆਂ ਦੀ ਸੰਖਿਆ ਨੂੰ ਕੰਟਰੋਲ ਕਰਨ ਅਤੇ ਗ੍ਰੀਨ ਟੈਕਸ ਵਰਗੇ ਉਪਾਅ ਅਪਣਾਉਣ ਦੀ ਵੀ ਸਿਫ਼ਾਰਸ਼ ਕੀਤੀ ਗਈ ਹੈ।

ਸੂਬੇ ਵਿੱਚ ਸਭ ਤੋਂ ਸੰਵੇਦਨਸ਼ੀਲ ਜ਼ਿਲ੍ਹੇ ਕਾਂਗੜਾ: 98.6 ਫੀਸਦੀ ਖੇਤਰ ਬਹੁਤ ਜ਼ਿਆਦਾ ਭੂਚਾਲ ਸੰਵੇਦਨਸ਼ੀਲ ਜ਼ੋਨ ਵਿੱਚ ਹੈ। ਮੰਡੀ: 97.4 ਫੀਸਦੀ ਹਿੱਸਾ ਉੱਚ ਜੋਖਮ ਵਾਲੇ ਜ਼ੋਨ ਵਿੱਚ ਹੈ। ਹਮੀਰਪੁਰ: 90.9 ਫੀਸਦੀ ਖੇਤਰ ਭੂਚਾਲ ਦੇ ਪੱਖੋਂ ਸੰਵੇਦਨਸ਼ੀਲ ਹੈ। ਚੰਬਾ: 53.2 ਫੀਸਦੀ ਖੇਤਰ ਉੱਚ ਖ਼ਤਰੇ ਦੇ ਦਾਇਰੇ ਵਿੱਚ ਹੈ। ਕੁੱਲੂ: 53.1 ਫีਸਦੀ ਖੇਤਰ ਭੂਚਾਲ ਅਤੇ ਢਿੱਗਾਂ ਡਿੱਗਣ (ਲੈਂਡਸਲਾਈਡ) ਦੇ ਪੱਖੋਂ ਸੰਵੇਦਨਸ਼ੀਲ ਹੈ। ਸੂਬੇ ਵਿੱਚ ਸਾਲ 2023 ਅਤੇ 2025 ਦੌਰਾਨ ਭਾਰੀ ਤਬਾਹੀ ਹੋਈ। ਇਸ ਸਬੰਧੀ ਰਿਪੋਰਟ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਿਰਫ਼ ਕੁਦਰਤੀ ਕਹਿਰ ਹੀ ਨਹੀਂ ਸਗੋਂ ਗੈਰ-ਯੋਜਨਾਬੱਧ ਨਿਰਮਾਣ, ਢਲਾਣਾਂ ਦੀ ਕਟਾਈ ਸਮੇਤ ਸੈਰ-ਸਪਾਟੇ ਦਾ ਦਬਾਅ ਦੇਖਣ ਨੂੰ ਸਾਹਮਣੇ ਆਇਆ ਹੈ। ਇਸ ਸਬੰਧ ਵਿੱਚ ਸੁਝਾਅ ਵੀ ਦਿੱਤੇ ਗਏ ਹਨ, ਤਾਂ ਜੋ ਵਿਗਿਆਨਕ ਅਤੇ ਰਵਾਇਤੀ ਤਕਨੀਕਾਂ ਦੀ ਵਰਤੋਂ ਕਰਕੇ ਬਚਾਅ ਕੀਤਾ ਜਾ ਸਕੇ। - ਪੁਸ਼ਪੇਂਦਰ ਰਾਣਾ, ਵਿਸ਼ੇਸ਼ ਸਕੱਤਰ ਅਤੇ ਨਿਰਦੇਸ਼ਕ ਆਫ਼ਤ ਪ੍ਰਬੰਧਨ।


Comment As:

Comment (0)