Hindi
1001207145

ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ ‘ਚ 300 ਤੋਂ 400 ਏਕੜ ਜ਼ਮੀਨ ‘ਚ

ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ ‘ਚ 300 ਤੋਂ 400 ਏਕੜ ਜ਼ਮੀਨ ‘ਚ ਬਣਾ ਰਹੇ ਹਨ ਗੱਠਾਂ, ਡਿਪਟੀ ਕਮਿਸ਼ਨਰ

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਰਨਾਲਾ 

--ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੀਤਾ ਕੰਮ ਸ਼ੁਰੂ, ਇਕ ਦਿਨ ‘ਚ 300 ਤੋਂ 400 ਏਕੜ ਜ਼ਮੀਨ ‘ਚ ਬਣਾ ਰਹੇ ਹਨ ਗੱਠਾਂ, ਡਿਪਟੀ ਕਮਿਸ਼ਨਰ

--ਜ਼ਿਲ੍ਹੇ 'ਚ 86 ਛੋਟੇ ਬੇਲਰ ਪਹਿਲਾਂ ਤੋਂ ਕਰ ਰਹੇ ਹਨ ਕੰਮ 

--15 ਥਾਂਵਾਂ 'ਤੇ ਪਰਾਲੀ ਦੇ ਡੰਪ ਸਥਾਪਿਤ, ਕੀਤੀ ਜਾ ਰਹੀ ਹੈ ਪਰਾਲੀ ਇਕੱਠੀ 

ਬਰਨਾਲਾ, 2 ਨਵੰਬਰ 

 

ਝੋਨੇ ਦੀ ਪਰਾਲੀ ਦੀ ਸੰਭਾਲ ਲਈ ਕਿਸਾਨਾਂ ਦੀ ਲੋੜ ਅਨੁਸਾਰ ਪਰਾਲੀ ਪ੍ਰਬੰਧਨ ਲਈ ਜ਼ਿਲ੍ਹਾ ਬਰਨਾਲਾ 'ਚ 10 ਵੱਡੇ ਬੇਲਰਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ । ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਨੇ ਦੱਸਿਆ ਕਿ ਪ੍ਰਤੀ ਬੇਲਰ ਵੱਲੋਂ ਇੱਕ ਦਿਨ ਵਿੱਚ 300 ਤੋਂ 400 ਏਕੜ ਜ਼ਮੀਨ 'ਚ ਗੱਠਾਂ ਬਣਾਈਆਂ ਜਾ ਰਹੀਆਂ ਹਨ ਜਿਸ ਨਾਲ ਕਿਸਾਨ ਵੀਰਾਂ ਨੂੰ ਪਰਾਲੀ ਸੰਭਾਲਣ 'ਚ ਦਿੱਕਤ ਨਹੀਂ ਆਵੇਗੀ । 

 

ਉਨ੍ਹਾਂ ਦੱਸਿਆ ਕਿ ਪਹਿਲਾਂ ਹੀ ਜ਼ਿਲ੍ਹੇ ‘ਚ ਕੁੱਲ 86 ਛੋਟੇ ਬੇਲਰ ਕੰਮ ਕਰ ਰਹੇ ਸਨ ਜਿਨ੍ਹਾਂ ਵੱਲੋਂ ਜ਼ਿਲ੍ਹੇ 'ਚ ਵੱਖ ਵੱਖ ਥਾਂਵਾਂ ਉੱਤੇ ਪਰਾਲੀ ਦੀਆਂ ਗੱਠਾਂ ਪਹੁੰਚਾਈਆਂ ਜਾ ਰਹੀਆਂ ਹਨ । ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੇ ਨੇੜੇ ਕੰਮ ਕਰ ਰਹੇ ਬੇਲਰ ਨਾਲ ਸੰਪਰਕ ਕੀਤਾ ਜਾਵੇ ਅਤੇ ਬੁਕਿੰਗ ਕਰਵਾ ਕੇ ਪਰਾਲੀ ਦੀਆਂ ਗੰਢਾਂ ਬਣਵਾ ਕੇ ਪਰਾਲੀ ਦੀ ਸੰਭਾਲ ਕੀਤੀ ਜਾਵੇ। 

 

10 ਵੱਡੇ ਬੇਲਰ ਪਿੰਡ ਕੋਠੇ ਦੁੱਲਤ, ਆਈ ਟੀ ਆਈ ਚੌਂਕ, ਖੁੱਡੀ ਕਲਾਂ, ਚੀਮਾ, ਜੇਲ ਵਾਲੀ ਸਾਈਡ, ਜੋਧਪੁਰ, ਉੱਗੋਕੇ, ਸਹਿਣਾ, ਭਦੌੜ, ਸੇਖਵਾਂ ਪੱਤੀ, ਠੀਕਰੀਵਾਲ, ਰਾਏਸਰ, ਭੱਦਾਲਵੱਡ, ਵਜੀਦਕੇ, ਸਹਿਜੜਾ, ਸਹੌਰ, ਚੂਹਾਣਕੇ  ਕਲਾਂ ਅਤੇ ਖੁਰਦ ਅਤੇ ਟਰਾਈਡੈਂਟ ਫੈਕਟਰੀ ਦੇ ਆਲੇ ਦੁਆਲੇ ਕੰਮ ਕਰ ਰਹੇ ਹਨ। ਇਨ੍ਹਾਂ ਬੇਲਰਾਂ ਨਾਲ 8837608229, 9056808229, 7081608229, 9115708229 ਅਤੇ 9592169275 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

 

ਜ਼ਿਲ੍ਹੇ ਭਰ ਵਿੱਚ 15 ਪਰਾਲੀ ਡੰਪ ਕੇਂਦਰ ਬਣਾਏ ਗਏ ਹਨ ਜਿੱਥੇ ਗੱਠਾਂ ਦਾ ਭੰਡਾਰਨ ਕੀਤਾ ਜਾ ਰਿਹਾ ਹੈ । ਇਹ ਡੰਪਿੰਗ ਸਾਈਟਾਂ ਪਿੰਡ ਚੰਨਣਵਾਲ ਤੋਂ ਇਲਾਵਾ ਹੰਡਿਆਇਆ, ਤਾਜੋਕੇ, ਰੁੜੇਕੇ ਖੁਰਦ, ਹਰੀਗੜ੍ਹ, ਖੁੱਡੀ ਕਲਾਂ, ਧੌਲਾ, ਗਿੱਲ ਕੋਠੇ (ਸਹਿਣਾ), ਵਜੀਦਕੇ ਕਲਾਂ , ਗਹਿਲ, ਭੈਣੀ ਜੱਸਾ, ਨਾਈਵਾਲਾ ਰੋਡ, ਪੱਤੀ ਸੇਖਵਾਂ, ਜੋਗਾ ਜ਼ਿਲ੍ਹਾ ਮਾਨਸਾ ਅਤੇ ਮਨਾਲ , ਪੰਜਗਰਾਈਂ ਜ਼ਿਲ੍ਹਾ ਸੰਗਰੂਰ ਸ਼ਾਮਿਲ ਹਨ।

 

ਡਿਪਟੀ ਕਮਿਸ਼ਨਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਝੋਨੇ ਦੀ ਪਰਾਲੀ ਸਾੜਨ 'ਤੇ ਸਖ਼ਤ ਮਨਾਹੀ ਹੈ ਤਾਂ ਜੋ ਵਾਤਾਵਰਨ ਨੂੰ ਹੋਰ ਗੰਧਲਾ ਹੋਣ ਤੋਂ ਰੋਕਿਆ ਜਾ ਸਕੇ । ਉਨ੍ਹਾਂ ਕਿਸਾਨਾਂ ਨੂੰ ਇਹ ਵੀ ਕਿਹਾ ਕਿ ਉਹ ਮੰਡੀਆਂ ‘ਚ ਝੋਨਾ ਚੰਗੀ ਤਰ੍ਹਾਂ ਸੁਕਾ ਕੇ ਲੈ ਕੇ ਆਉਣ ਤਾਂ ਜੋ ਉਨ੍ਹਾਂ ਦੀ ਜਿਣਸ ਮੰਡੀ ਪਹੁੰਚਦੇ ਹੀ ਖਰੀਦ ਲਈ ਜਾਵੇ।


Comment As:

Comment (0)