Hindi
PHOTO-2025-10-30-19-12-11

42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

42ਵਾਂ ਇੰਡੀਅਨ ਆਾਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ

ਭਾਰਤ ਪੈਟਰਲੀਅਮ ਮੁੰਬਈ ਅਤੇ ਇੰਡੀਅਨ ਆਇਲ ਮੁੰਬਈ ਟੀਮਾਂ ਸੈਮੀਫਾਇਨਲ ਵਿੱਚ

ਭਾਰਤ ਪੈਟਰਲੀਅਮ ਮੁੰਬਈ ਨੇ ਆਰਮੀ ਇਲੈਵਨ ਦਿੱਲੀ ਨੂੰ ਪੈਨਲਟੀ ਸ਼ੂਟ ਆਊਟ ਵਿੱਚ 4-1 ਨਾਲ ਹਰਾਇਆ

ਇੰਡੀਅਨ ਆਇਲ ਮੁੰਬਈ ਨੇ ਪੰਜਾਬ ਪੁਲਿਸ ਜਲੰਧਰ ਨੂੰ ਪੈਨਲਟੀ ਸ਼ੂਟ ਆਊਟ ਵਿਚ 8-7 ਨਾਲ ਹਰਾਇਆ

 

ਜਲੰਧਰ 30 ਅਕਤੂਬਰ (                ) ਇੰਡੀਅਨ ਆਇਲ ਮੁੰਬਈ ਅਤੇ ਭਾਰਤ ਪੈਟਰਲੀਅਮ ਮੁੰਬਈ ਦੀਆਂ ਟੀਮਾਂ 42ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਗਈਆਂ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚਲ ਰਹੇ ਟੂਰਨਾਮੈਂਟ ਦੇ ਦੋ ਕਵਾਰਟਰ ਫਾਇਨਲ ਮੁਕਾਬਲੇ ਖੇਡੇ ਗਏ 31 ਅਕਤੂਬਰ ਨੂੰ ਪਹਿਲੇ ਸੈਮੀਫਾਇਨਲ ਵਿੱਚ ਭਾਰਤੀ ਰੇਲਵੇ ਦਿੱਲੀ ਅਤੇ ੀੲਂਡੀਅਨ ਨੇਵੀ ਮੁੰਬਈ ਦੀਆਂ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ ਜਦਕਿ ਦੂਜੇ ਸੈਮੀਫਾਇਨਲ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਦਾ ਮੁਕਾਬਲਾ ਇੰਡੀਅਨ ਆਇਲ ਮੁੰਬਈ ਨਾਲ ਹੋਵੇਗਾ  

ਪਹਿਲਾ ਕਵਾਰਟਰ ਫਾਇਨਲ ਭਾਰਤ ਪੈਟਰੋਲੀਅਮ ਮੁੰਬਈ ਅਤੇ ਆਰਮੀ ਇਲੈਵਨ ਦਿੱਲੀ ਦਰਮਿਆਨ ਖੇਡਿਆ ਗਿਆ ਅੱਧੇ ਸਮੇਂ ਤੱਕ ਦੋਵੇਂ ਟੀਮਾਂ ਬਿਨ੍ਹਾਂ ਕਿਸੇ ਗੋਲ ਦੇ ਬਰਾਬਰ ਸਨ ਅੱਧੇ ਸਮੇਂ ਤੋਂ ਬਾਅਦ ਚੌਥੇ ਕਵਾਰਟਰ ਦੇ 48ਵੇਂ ਮਿੰਟ ਵਿੱਚ ਆਰਮੀ ਦੇ ਆਤਿਸ਼ ਦੋਦਰੀ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-0 ਕੀਤਾ 50ਵੇਂ ਮਿੰਟ ਵਿੱਚ ਭਾਰਤ ਪੈਟਰੋਲੀਅਮ ਦੇ ਸ਼ਾਹਰੁਖ ਅਲੀ ਨੇ ਮੈਦਾਨੀ ਗੋਲ ਕਰਕੇ ਸਕੋਰ 1-1 ਕੀਤਾ ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਦੋਵੇਂ ਟੀਮਾਂ 1-1 ਨਾਲ ਬਰਾਬਰ ਰਹੀਆਂ ਪੈਨਲਟੀ ਸ਼ੂਟ ਆਊਟ ਵਿੱਚ ਭਾਰਤ ਪੈਟਰੋਲੀਅਮ ਮੁੰਬਈ ਨੇ 3-0 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕਰ ਲਿਆ

ਦੂਜਾ ਕਵਾਰਟਰ ਫਾਇਨਲ ਮੁਕਾਬਲਾ ਪੰਜਾਬ ਪੁਲਿਸ ਜਲੰਧਰ ਅਤੇ ਪਿਛਲੇ ਸਾਲ ਦੀ ਜੇਤੂ ਇੰਡੀਅਨ ਆਇਲ ਮੁੰਬਈ ਦਰਮਿਆਨ ਖੇਡਿਆ ਗਿਆ ਖੇਡ ਦੇ ਦੂਜੇ ਮਿੰਟ ਵਿੱਚ ਅਤੇ ਸੱਤਵੇਂ ਮਿੰਟ ਵਿੱਚ ਭਾਰਤੀ ਹਾਕੀ ਟੀਮ ਦੇ ਕਪਤਾਨ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਦੋਵੇਂ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲ ਕੇ ਪੰਜਾਬ ਪੁਲਿਸ ਨੂੰ 2-0 ਨਾਲ ਅੱਗੇ ਕਰ ਦਿੱਤਾ ਅੱਧੇ ਸਮੇਂ ਤੱਕ ਪੰਜਾਬ ਪੁਲਿਸ 2-0 ਨਾਲ ਅੱਗੇ ਸੀ ਖੇਡ ਦੇ 31ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-2 ਕੀਤਾ ਖੇਡ ਦੇ 35ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-2 ਕੀਤਾ ਖੇਡ ਦੇ 50ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 3-2 ਕੀਤਾ 52ਵੇਂ ਮਿੰਟ ਵਿੱਚ ਹਰਮਨਪ੍ਰੀਤ ਸਿੰਘ ਨੇ ਗੋਲ ਕਰਕੇ ਸਕੋਰ 3-3 ਕਰਕੇ ਆਪਣੀ ਹੈਟ੍ਰਿਕ ਬਣਾਈ ਖੇਡ ਦੇ ਅਗਲੇ ਹੀ ਮਿੰਟ ਇੰਡੀਅਨ ਆਇਲ ਦੇ ਤਲਵਿੰਦਰ ਸਿੰਘ ਨੇ ਗੋਲ ਕਰਕੇ ਸਕੋਰ 4-3 ਕੀਤਾ ਖੇਡ ਦੇ ਆਖਰੀ ਮਿੰਟ ਵਿੱਚ ਉਲੰਪੀਅਨ ਹਰਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 4-4 ਕਰਕੇ ਮੈਚ ਬਰਾਬਰੀ ਤੇ ਲੈ ਆਂਦਾ ਪੈਨਲਟੀ ਸ਼ੂਟ ਆਊਟ ਵਿੱਚ ਇੰਡੀਅਨ ਆਇਲ ਮੁੰਬਈ ਨੇ ਪੰਜਾਬ ਪੁਲਿਸ ਜਲੰਧਰ ਨੂੰ 4-3 ਨਾਲ ਹਰਾ ਕੇ ਸੈਮੀਫਾਇਨਲ ਵਿੱਚ ਪ੍ਰਵੇਸ਼ ਕੀਤਾ

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਰਮਣੀਕ ਸਿੰਘ ਰੰਧਾਵਾ ਚੇਅਰਮੈਨ ਜਲੰਧਰ ਇੰਪਰੂਵਮੈਂਟ ਟਰੱਸਟਸਰਬਜੀਤ ਸਿੰਘ ਸਮਰਾ (ਐਮਡੀ ਕੈਪੀਟਲ ਲੋਕਲ ਏਰੀਆ ਬੈਂਕ), ਪ੍ਰਵੀਨ ਸਚਦੇਵਾ (ਇੰਡੀਅਨ ਆਇਲ), ਬਲਬੀਰ ਰਾਜ ਪੀਸੀਐਸ ਆਰਟੀਏ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ ਇਸ ਮੌਕੇ ਤੇ ਲਖਵਿੰਦਰ ਪਾਲ ਸਿੰਘ ਖਹਿਰਾਇਕਬਾਲ ਸਿੰਘ ਸੰਧੂਸੁਰਿੰਦਰ ਸਿੰਘ ਭਾਪਾਗੁਰਵਿੰਦਰ ਸਿੰਘ ਗੁੱਲੂਰਾਮ ਪ੍ਰਤਾਪਪ੍ਰੋਫੈਸਰ ਕ੍ਰਿਪਾਲ ਸਿੰਘ ਮਠਾਰੂਐਲ ਆਰ ਨਈਅਰਕੁਲਵਿੰਦਰ ਥਿਆੜਾਨਿਤਨ ਮਹਜਨ (ਅਲਫਾ), ਬਲਵਿੰਦਰ ਸਿੰਘਕਰਨਦੀਪ ਸਿੰਘਦਲਜੀਤ ਸਿੰਘ ਆਈਆਰਐਸਗੁਨਦੀਪ ਸਿੰਘ ਕਪੂਰਜਤਿਨ ਮਹਾਜਨ (ਅਲਫਾਆਤਮ ਪ੍ਰਕਾਸ਼ ਬਬਲੂਸੁਖਵਿੰਦਰ ਸਿੰਘ ਚੋਹਲਾਵਰਿੰਦਰਪ੍ਰੀਤ ਸਿੰਘਅਵਤਾਰ ਸਿੰਘਸੁਰਿੰਦਰ ਸਿੰਘਗੌਰਵ ਅਗਰਵਾਲ,  ਬਲਜੀਤ ਸਿੰਘ ਉਲੰਪੀਅਨ ਸੁਰਜੀਤ ਸਿੰਘ ਦੇ ਵੱਡੇ ਭਰਾਹਰਿੰਦਰ ਸੰਘਾਗੁਰਿੰਦਰ ਸੰਘਾਰਣਬੀਰ ਟੁੱਟਨਰਿੰਦਰ ਪਾਲ ਸਿੰਘ ਜੱਜਨੱਥਾ ਸਿੰਘ ਗਾਖਲਗੌਰਵ ਮਹਾਜਨ ਵਿਸ਼ੇਸ਼ ਤੌਰ ਤੇ ਹਾਜ਼ਰ ਸਨ

31 ਅਕਤੂਬਰ ਦੇ ਮੈਚ-- ਸੈਮੀ ਫਾਇਨਲ

ਇੰਡੀਅਨ ਨੇਵੀ ਮੁੰਬਈ ਬਨਾਮ ਭਾਰਤੀ ਰੇਲਵੇ ਦਿੱਲੀ – 5-30 ਵਜੇ

ਭਾਰਤ ਪੈਟਰੋਲੀਅਮ ਮੁੰਬਈ ਬਨਾਮ ਇੰਡੀਅਨ ਆਇਲ ਮੁੰਬਈ - 7-00 ਵਜੇ  


Comment As:

Comment (0)