Arth Parkash : Latest Hindi News, News in Hindi
ਮਾਪਿਆਂ ਵੱਲੋਂ ਡਿਊਟੀ ਘਪਲੇ ਦੀ ਜਾਂਚ ਦੀ ਮੰਗ ਮਾਪਿਆਂ ਵੱਲੋਂ ਡਿਊਟੀ ਘਪਲੇ ਦੀ ਜਾਂਚ ਦੀ ਮੰਗ
Monday, 13 Nov 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮਾਪਿਆਂ ਵੱਲੋਂ ਡਿਊਟੀ ਘਪਲੇ ਦੀ ਜਾਂਚ ਦੀ ਮੰਗ

ਗੁਰਦਾਸਪੁਰ 14 ਨਵੰਬਰ 2023

67 ਵੀਆ ਨੈਸ਼ਨਲ ਸਕੂਲਜ ਖੇਡਾਂ ਜੂਡੋ ਲੜਕੇ ਲੜਕੀਆਂ ਅੰਡਰ 14 ਸਾਲ 15-11-2023 ਤੋਂ 19-11-2023 ਤੱਕ ਜੰਮੂ ਵਿਖੇ ਹੋ ਰਹੀਆਂ ਹਨ ਜਿਸ ਵਿਚ ਲੜਕਿਆਂ ਦੇ ਗਰੁੱਪ ਵਿੱਚ ਪੰਜਾਬ ਦੀ ਚੈਂਪੀਅਨ ਜੂਡੋ ਟੀਮ ਦੇ 4 ਖਿਡਾਰੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੇ ਸਿੱਖਿਆ ਵਿਭਾਗ ਦੀ ਖੇਡ ਸ਼ਾਖਾ ਦੀ ਪ੍ਰਬੰਧਕੀ ਕਾਰਗੁਜ਼ਾਰੀ ਤੇ ਸੁਆਲੀਆ ਚਿੰਨ੍ਹ ਲਗਾਉਂਦੇ ਹੋਏ ਰੋਸ਼ ਪ੍ਰਗਟ ਕੀਤਾ ਹੈ।

 

ਅੱਜ ਇੱਥੇ ਸਥਾਨਕ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਵਿਖੇ ਜੰਮੂ ਲਈ ਰਵਾਨਾ ਹੋਣ ਤੋਂ ਪਹਿਲਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਜੂਡੋ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ 6-10-2023 ਤੋਂ 9 -10-23 ਤੱਕ ਗੁਰਦਾਸਪੁਰ ਵਿਖੇ ਹੋਈਆਂ ਪੰਜਾਬ ਸਕੂਲਜ ਖੇਡਾਂ ਵਿਚ ਗੁਰਦਾਸਪੁਰ ਦੀ ਲੜਕਿਆਂ ਦੀ 7 ਮੈਂਬਰੀ ਟੀਮ ਨੇ 4 ਗੋਲਡ ਮੈਡਲ, 3 ਬਰਾਉਨਜ ਮੈਡਲ ਜਿੱਤ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ ਅਤੇ 4 ਲੜਕਿਆਂ ਨੇ ਪੰਜਾਬ ਦੀ ਜੂਡੋ ਟੀਮ ਲਈ ਆਪਣੀ ਸਿਲੈਕਸਣ ਕਰਵਾਈ ਸੀ।

 

ਉਹਨਾਂ ਦੋਸ਼ ਲਾਇਆ ਕਿ ਸਿੱਖਿਆ ਵਿਭਾਗ ਵੱਲੋਂ ਟੀਮ ਨਾਲ ਭੇਜਿਆ ਜਾ ਰਿਹਾ ਮੈਨੇਜਰ/ ਕੋਚ ਦਾ ਸਟਾਫ ਦੇ ਮੈਬਰਾਂ ਵਿਚ ਗੁਰਦਾਸਪੁਰ ਜ਼ਿਲ੍ਹੇ ਦਾ ਕੋਈ ਵੀ ਖੇਡ ਅਧਿਆਪਕ ਜਾਂ ਟੈਕਨੀਕਲ ਜੂਡੋ ਕੋਚ ਦੀ ਡਿਊਟੀ ਨਹੀਂ ਲਗਾਈ ਗਈ ਜਿਸ ਨਾਲ ਦਿਨ ਰਾਤ ਮਿਹਨਤ ਕਰਕੇ ਪੰਜਾਬ ਲਈ ਮੈਡਲ ਜਿੱਤਣ ਦੇ ਸੁਪਨੇ ਸਾਕਾਰ ਕਰਨ ਦਾ ਯਤਨ ਕਰਨ ਵਾਲੇ ਬੱਚਿਆਂ ਦੇ ਭਵਿੱਖ ਤੇ ਸੁਆਲੀਆ ਚਿੰਨ੍ਹ ਲੱਗ ਗਿਆ ਹੈ।

 

ਖਿਡਾਰੀਆਂ ਦੇ ਮਾਪਿਆਂ ਵੱਲੋਂ ਪਰਮ ਕੁਲਜੀਤ ਸਿੰਘ ਨੇ ਦੱਸਿਆ ਕਿ ਇਹ ਬੱਚੇ ਗਰੀਬ ਘਰਾਂ ਦੇ ਹਨ ਅਤੇ ਛੋਟੀ ਉਮਰ ਦੇ ਹਨ। ਪਹਿਲੀ ਵਾਰ ਘਰ ਤੋਂ ਬਾਹਰ ਖੇਡਣ ਜਾ ਰਹੇ ਹਨ। ਸਾਨੂੰ ਇਹ ਸੁਣਕੇ ਬੜਾ ਦੁੱਖ ਲੱਗਾ ਕਿ ਸਾਡੇ ਬੱਚਿਆਂ ਨਾਲ ਗੁਰਦਾਸਪੁਰ ਤੋਂ ਕੋਈ ਵੀ ਨਹੀਂ ਜਾ ਰਿਹਾ ਹੈ। ਜਿਹੜੀਆਂ ਮੈਡਮਾਂ ਨੂੰ ਟੀਮ ਦਾ ਕੋਚ ਲਗਾਇਆ ਗਿਆ ਹੈ ਉਨ੍ਹਾਂ ਦਾ ਰਾਸ਼ਟਰੀ ਪੱਧਰ ਤੇ ਬੱਚਿਆਂ ਦੀ ਕੋਚਿੰਗ ਕਰਨ ਦਾ ਕੋਈ ਤਜਰਬਾ ਨਹੀਂ ਹੈ।

 

ਉਹਨਾਂ ਇਸ ਸਾਰੇ ਘਟਨਾਕ੍ਰਮ ਸਿਖਿਆ ਮੰਤਰੀ ਪੰਜਾਬ, ਡੀ ਪੀ ਆਈ ਸਕੈਡਰੀ ਤੋਂ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਹੈ। ਜ਼ਿਲਾ ਜੂਡੋਕਾ ਵੈਲਫੇਅਰ ਸੁਸਾਇਟੀ ਦੇ ਜਰਨਲ ਸਕੱਤਰ ਸਤੀਸ਼ ਕੁਮਾਰ ਨੇ ਖਿਡਾਰੀਆਂ ਦੇ ਮਾਪਿਆਂ ਨੂੰ ਆਸ਼ਵਾਸਨ ਦਿਵਾਉਂਦਿਆਂ ਕਿਹਾ ਹੈ ਕਿ ਗੁਰਦਾਸਪੁਰ ਦੇ ਖਿਡਾਰੀਆਂ ਨੂੰ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਸੁਸਾਇਟੀ ਵੱਲੋਂ ਅੰਤਰਰਾਸ਼ਟਰੀ ਜੂਡੋ ਕੋਚ ਰਵੀ ਕੁਮਾਰ ਨੂੰ ਆਪਣੇ ਖਰਚੇ ਤੇ ਜੰਮੂ ਭੇਜਿਆ ਜਾਵੇਗਾ ਤਾਂ ਕਿ ਉਹ ਬੱਚਿਆਂ ਦੇ ਮਨੋਬਲ ਨੂੰ ਉੱਚਾ ਕਰ ਸਕੇ ਅਤੇ ਪੰਜਾਬ ਦੀ ਮੈਡਲ ਟੈਲੀ ਵਿਚ ਵਾਧਾ ਕਰਨ ਵਿਚ ਕਾਮਯਾਬ ਹੋ ਸਕੇ।