ਰੇਤ ਮਾਫ਼ੀਆ ਨੇ ਦੋ ਮੁਲਾਜ਼ਮਾਂ ਨੂੰ ਟਰੈਕਟਰ-ਟਰਾਲੀ ਨਾਲ ਕੁਚਲਿਆ,ਸਬ ਇੰਸਪੈਕਟਰ ਦੀ ਮੌਤ ਹੋਮ ਗਾਰਡ ਜ਼ਖਮੀ ਮੰਤਰੀ ਨੇ ਘਟਨਾ ਨੂੰ ਮਾਮੂਲੀ ਦੱਸਦਿਆਂ ਕਿਹਾ ਕਿ ਇਹ ਕੋਈ ਨਵੀਂ ਗੱਲ ਨਹੀਂ
ਪਟਨਾ, 14 ਨਵੰਬਰ
ਬਿਹਾਰ ਦੇ ਜਮੁਈ ਵਿੱਚ ਅੱਜ ਮੰਗਲਵਾਰ ਸਵੇਰੇ ਇੱਕ ਟਰੈਕਟਰ-ਟਰਾਲੀ ਵਿੱਚ ਨਾਜਾਇਜ਼ ਰੇਤ ਲੈ ਜਾ ਰਹੇ ਇੱਕ ਡਰਾਈਵਰ ਨੇ ਇੱਕ ਐਸਆਈ ਅਤੇ ਇੱਕ ਹੋਮਗਾਰਡ ਨੂੰ ਕੁਚਲ ਦਿੱਤਾ। ਐਸਆਈ ਪ੍ਰਭਾਤ ਰੰਜਨ ਦੀ ਮੌਤ ਹੋ ਗਈ ਹੈ। ਹੋਮਗਾਰਡ ਰਾਜੇਸ਼ ਕੁਮਾਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਿਹਾਰ ਦੇ ਸਿੱਖਿਆ ਮੰਤਰੀ ਚੰਦਰਸ਼ੇਖਰ ਨੇ ਇਸ ਘਟਨਾ ਨੂੰ ਮਾਮੂਲੀ ਘਟਨਾ ਦੱਸਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਹ ਕੋਈ ਨਵੀਂ ਗੱਲ ਨਹੀਂ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਇਹ ਸਭ ਵਾਪਰਦਾ ਰਹਿੰਦਾ ਹੈ।ਪੁਲਸ ਨੂੰ ਅੱਜ ਮੰਗਲਵਾਰ ਸਵੇਰੇ ਸੂਚਨਾ ਮਿਲੀ ਸੀ ਕਿ ਤਸਕਰ ਮੋਹਲੀਟਾਂੜ ਨਦੀ 'ਚੋਂ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਲਿਫਟਿੰਗ ਕਰ ਰਹੇ ਹਨ। ਜਿਸ ਤੋਂ ਬਾਅਦ ਐਸ.ਆਈ ਪ੍ਰਭਾਤ ਰੰਜਨ ਹੋਮਗਾਰਡ ਜਵਾਨ ਰਾਜੇਸ਼ ਕੁਮਾਰ ਦੇ ਨਾਲ ਬਾਈਕ 'ਤੇ ਛਾਪੇਮਾਰੀ ਲਈ ਰਵਾਨਾ ਹੋਏ। ਜਿਵੇਂ ਹੀ ਉਹ ਦੋਵੇਂ ਮੋਹਲੀਟਾਂੜ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਨਜ਼ਰ ਰੇਤ ਨਾਲ ਭਰੀ ਟਰੈਕਟਰ-ਟਰਾਲੀ 'ਤੇ ਪਈ। ਜਦੋਂ ਉਨ੍ਹਾਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਡਰਾਈਵਰ ਨੇ ਦੋਵਾਂ ਨੂੰ ਕੁਚਲ ਦਿੱਤਾ।