ਅੰਮ੍ਰਿਤਪਾਲ ਲੜੇਗਾ ਚੋਣ? ਪੜ੍ਹੋ ਮਾਤਾ ਨੇ ਕੀ ਦਿੱਤਾ ਬਿਆਨ?
ਮਾਤਾ ਨੇ ਕੀਤਾ ਦਾਅਵਾ, ਅੰਮ੍ਰਿਤਪਾਲ ਨਹੀਂ ਲੜੇਗਾ ਸਿਆਸੀ ਚੋਣਾਂ
ਅੰਮ੍ਰਿਤਸਰ, 14 ਨਵੰਬਰ 2023 : ਵਾਰਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਮਾਤਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਮਿਲਣ ਵਾਸਤੇ ਪਹੁੰਚੇ। ਗਿਆਨੀ ਰਘਬੀਰ ਸਿੰਘ ਅੱਜ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਨਾ ਹੋਣ ਕਾਰਨ ਉਹਨਾਂ ਦੀ ਮੀਟਿੰਗ ਇੱਕ ਵਾਰ ਫਿਰ ਤੋਂ ਅੰਮ੍ਰਿਤਪਾਲ ਸਿੰਘ ਦੀ ਮਾਤਾ ਦੇ ਨਾਲ ਨਹੀਂ ਹੋ ਪਾਈ। ਅੰਮ੍ਰਿਤਪਾਲ ਸਿੰਘ ਦੀ ਮਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਜੋ ਹਾਲਾਤ ਨਸ਼ੇ ਕਰਕੇ ਬਣੇ ਹੋਏ ਹਨ ਹਜੇ ਵੀ ਪੰਜਾਬ ਸਰਕਾਰ ਨੂੰ ਇਹ ਨਜ਼ਰ ਨਹੀਂ ਆ ਰਹੇ।
ਉਹਨਾਂ ਨੇ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਬੱਚਿਆਂ ਨੂੰ ਨਸ਼ੇ ਤੋਂ ਦੂਰ ਕਰਦਾ ਸੀ ਤਾਂ ਇਹਨਾਂ ਸਰਕਾਰਾਂ ਨੂੰ ਉਹ ਬੁਰਾ ਲੱਗਦਾ ਸੀ ਲੇਕਿਨ ਅੱਜ ਹਾਲਾਤ ਹੋਰ ਮਾੜੇ ਹੋ ਰਹੇ ਹਨ। ਅੱਗੇ ਬੋਲਦੇ ਉਹਨਾਂ ਨੇ ਕਿਹਾ ਕਿ ਜੋ ਰਾਜਨੀਤਿਕ ਲੀਡਰ ਇਹ ਕਹਿ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਚੋਣਾਂ ਲੜਨਗੇ, ਉਹ ਉਹਨਾਂ ਦੇ ਭਾਵਨਾਵਾਂ ਦਾ ਸਤਿਕਾਰ ਕਰਦੇ ਹਨ ਲੇਕਿਨ ਅੰਮ੍ਰਿਤਪਾਲ ਸਿੰਘ ਕਦੀ ਵੀ ਸਿਆਸੀ ਅਖਾੜੇ ਵਿੱਚ ਨਹੀਂ ਵੜਣਗੇ|