Arth Parkash : Latest Hindi News, News in Hindi
ਆਪ' ਦਾ ਸੁਖਬੀਰ ਬਾਦਲ ਨੂੰ ਜਵਾਬ: ਕਰੋੜਾਂ ਪੰਜਾਬੀਆਂ ਨੇ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਆਪ' ਦਾ ਸੁਖਬੀਰ ਬਾਦਲ ਨੂੰ ਜਵਾਬ: ਕਰੋੜਾਂ ਪੰਜਾਬੀਆਂ ਨੇ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ
Wednesday, 15 Nov 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਆਪ' ਦਾ ਸੁਖਬੀਰ ਬਾਦਲ ਨੂੰ ਜਵਾਬ: ਕਰੋੜਾਂ ਪੰਜਾਬੀਆਂ ਨੇ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ

 

ਸੁਖਬੀਰ ਬਾਦਲ ਦਾ ਪਾਰਟੀ ਵਰਕਰਾਂ ਨੂੰ ਲੈ ਕੇ ਦਿੱਤਾ ਬਿਆਨ ਨਿੰਦਣਯੋਗ, ਇਹ ਬਿਆਨ ਅਕਾਲੀ ਦਲ ਦਾ ਆਮ ਲੋਕਾਂ ਪ੍ਰਤੀ ਨਜ਼ਰੀਆ ਦਰਸਾਉਂਦਾ ਹੈ: ਪ੍ਰਿੰਸੀਪਲ ਬੁੱਧ ਰਾਮ

 

ਆਮ ਵਰਕਰ ਹੁੰਦੇ ਹਨ ਰਾਜਨੀਤਕ ਪਾਰਟੀ ਦੀ ਰੀੜ੍ਹ ਦੀ ਹੱਡੀ: 'ਆਪ' ਆਗੂ

 

ਚੰਡੀਗੜ੍ਹ, ਨਵੰਬਰ 16

 

ਆਮ ਆਦਮੀ ਪਾਰਟੀ (ਆਪ) ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਹਾਲ ਹੀ ਵਿਚ ਦਿੱਤੇ ਇੱਕ ਬਿਆਨ, ਜਿਸ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਆਮ ਪੇਂਡੂ ਵਰਕਰਾਂ ਨੂੰ ਮਲੰਗ‌ ਕਿਹਾ ਸੀ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ।

 

ਆਮ ਆਦਮੀ ਪਾਰਟੀ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਇਹ ਬਿਆਨ ਨਾ ਸਿਰਫ ਆਮ ਵਰਕਰਾਂ ਪ੍ਰਤੀ ਸਗੋਂ ਆਮ ਲੋਕਾਂ ਪ੍ਰਤੀ ਵੀ ਅਕਾਲੀ ਦਲ ਅਤੇ ਬਾਦਲ ਪਰਿਵਾਰ ਦਾ ਨਜ਼ਰੀਆ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਸੁਖਬੀਰ ਬਾਦਲ ਜਿਹੇ ਲੋਕਾਂ ਦੇ ਦਿਲ ਵਿਚ ਆਮ ਲੋਕਾਂ ਪ੍ਰਤੀ ਕਿੰਨੀ ਨਫ਼ਰਤ ਹੈ। ਇਹੀ ਕਾਰਨ ਹੈ ਕਿ ਪੰਜਾਬ ਦੇ ਲੋਕਾਂ ਨੇ ਵੀ ਇਨ੍ਹਾਂ ਪਾਰਟੀਆਂ ਅਤੇ ਖਾਨਦਾਨੀ ਸਿਆਸਤਦਾਨਾਂ ਨੂੰ ਸਿਰੇ ਤੋਂ ਨਕਾਰ ਦਿੱਤਾ।

 

ਵਿਧਾਇਕ ਬੁੱਧ ਰਾਮ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਪੰਜਾਬ ਦੇ ਕਰੋੜਾਂ ਲੋਕਾਂ ਨੇ ਚੁਣੀ ਹੈ। ਇਸ ਲਈ ਸੁਖਬੀਰ ਬਾਦਲ ਦਾ ਅਜਿਹਾ ਬਿਆਨ ਪੰਜਾਬ ਦੇ ਲੋਕਾਂ ਦੇ ਫ਼ਤਵੇ ਅਤੇ ਲੋਕਤੰਤਰ ਦਾ ਵੀ ਅਪਮਾਨ ਕਰਦਾ ਹੈ। ਉਨ੍ਹਾਂ ਨੂੰ ਤੁਰੰਤ ਪੰਜਾਬ ਦੇ ਲੋਕਾਂ ਤੋਂ ਆਪਣੀ ਇਤਰਾਜ਼ਯੋਗ ਟਿੱਪਣੀ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। 

 

ਉਨ੍ਹਾਂ ਕਿਹਾ ਕਿ ਆਮ ਵਰਕਰ ਹੀ ਰਾਜਨੀਤਕ ਪਾਰਟੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ। ਇਨ੍ਹਾਂ ਤੋਂ ਬਿਨਾਂ ਕੋਈ ਵੀ ਰਾਜਨੀਤਕ ਪਾਰਟੀ ਸਫ਼ਲ ਨਹੀਂ ਹੋ ਸਕਦੀ। ਆਮ ਆਦਮੀ ਪਾਰਟੀ ਹਮੇਸ਼ਾ ਆਪਣੇ ਹਰ ਵਰਕਰ ਦੇ‌ ਨਾਲ ਖੜ੍ਹੀ ਹੈ ਅਤੇ ਸਾਡੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ ਜਿੱਥੇ ਸਭ ਨੂੰ ਬਰਾਬਰ ਦੀ ਇੱਜ਼ਤ ਮਿਲਦੀ ਹੈ।

 

 

 

-----------------------------------------------------------------