ਔਰਤਾਂ ਦੀ ਛਾਤੀ ਦੇ ਕੈਂਸਰ ਸਬੰਧੀ ਮੁਫ਼ਤ ਮੈਮੋਗ੍ਰਾਫੀ ਕੈਂਪ 18 ਨੂੰ
ਮੋਹਾਲੀ: 16 ਨਵੰਬਰ
ਇਨਰਵੀਲ ਕਲੱਬ ਆਫ ਮੋਹਾਲੀ ਸਿਫੋਨੀ ਦੁਆਰਾ ਮੁਫ਼ਤ ਮੈਮੋਗ੍ਰਾਫੀ ਕੈਂਪ ਦਾ ਆਯੋਜਨ ਕੀਤਾ ਜਾਵੇਗਾ, ਜੋ ਕਿ ਕਲੱਬ ਅਤੇ ਸੋਹਣਾ ਹਸਪਤਾਲ ਵੱਲੋਂ ਰੀਜੈਂਸੀ ਹਾਈਟਸ ਸੈਕਟਰ 91 ਮੋਹਾਲੀ ਵਿਖੇ 18 ਨਵੰਬਰ ਨੂੰ ਸਵੇਰੇ 9:30 ਵਜੇ ਲਗਾਇਆ ਜਾਵੇਗਾ। ਜਿਸ ਵਿਚ ਔਰਤਾਂ ਦੀ ਛਾਤੀ ਦੇ ਕੈਂਸਰ ਬਾਰੇ ਦੱਸਿਆ ਜਾਵੇਗਾ, ਕਿ ਛਾਤੀ ਦਾ ਕੈਂਸਰ ਔਰਤਾਂ ਵਿੱਚ ਸਭ ਤੋਂ ਆਮ ਹੁੰਦਾ ਹੈ ਪਰ ਜੇਕਰ ਸ਼ੁਰੂਆਤੀ ਪੜਾਅ ਤੇ ਪਤਾ ਲੱਗ ਜਾਵੇ ਤਾਂ ਇਹ ਬਹੁਤ ਜ਼ਿਆਦਾ ਇਲਾਜਯੋਗ ਹੈ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ ਅਤੇ ਮੈਮੋਗ੍ਰਾਫੀ ਇਸ ਬਿਮਾਰੀ ਨੂੰ ਰੋਕਣ ਵਿਚ ਮਦਦ ਕਰਦੀ ਹੈ। ਇਸਦਾ ਪਤਾ ਲਗਾਉ ਇਸ ਦਾ ਇਲਾਜ ਕਰੋ ਅਤੇ ਇਸਨੂੰ ਹਰਾਉ। ਸਟੇਟ ਐਵਾਰਡੀ ਅਤੇ ਸਾਬਕਾ ਕੌਂਸਲਰ ਫੂਲਰਾਜ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਅੱਗੇ ਕਿਹਾ ਕਿ ਇਹ ਕੈਂਪ ਔਰਤਾਂ ਲਈ ਲਗਾਇਆ ਜਾ ਰਿਹਾ ਹੈ ਅਤੇ ਇਸ ਕੈਂਪ ਦੇ ਦੋਰਾਨ ਸੋਹਾਣਾ ਹਸਪਤਾਲ ਦੇ ਮਾਹਿਰ ਡਾਕਟਰਾਂ ਦੀ ਟੀਮ ਹਾਜ਼ਰ ਰਹੇਗੀ। ਜਿਹੜੀਆਂ ਔਰਤਾਂ ਇਸ ਕੈਂਪ ਦਾ ਲਾਭ ਉਠਾਉਣਾ ਚਹੁੰਦੀਆਂ ਹਨ , ਉਹ ਆਪਣੀ ਰਜਿਸਟ੍ਰੇਸ਼ਨ ਲਈ ਰੀਜੈਂਸੀ ਹਾਈਟਸ ਸੈਕਟਰ 91 ਮੋਹਾਲੀ ਵਿਖੇ ਰੰਜਨਦੀਪ ਕੋਰ ਅਤੇ ਸੰਧਿਆ ਮਲਿਕ ਨਾਲ ਸੰਪਰਕ ਕਰ ਸਕਦੀਆਂ ਹਨ।