Arth Parkash : Latest Hindi News, News in Hindi
ਮੈਡੀਕਲ ਸਟੋਰ ਤੋਂ ਫੜੀਆਂ ਡੇਢ ਦਰਜਨ ਬਿਨਾਂ ਬਿਲ ਦੀਆਂ ਦਵਾਈਆਂ, ਸੀਲ ਮੈਡੀਕਲ ਸਟੋਰ ਤੋਂ ਫੜੀਆਂ ਡੇਢ ਦਰਜਨ ਬਿਨਾਂ ਬਿਲ ਦੀਆਂ ਦਵਾਈਆਂ, ਸੀਲ
Thursday, 16 Nov 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮੈਡੀਕਲ ਸਟੋਰ ਤੋਂ ਫੜੀਆਂ ਡੇਢ ਦਰਜਨ ਬਿਨਾਂ ਬਿਲ ਦੀਆਂ ਦਵਾਈਆਂ, ਸੀਲ 

ਮੈਡੀਕਲ ਸਟੋਰ ਤੋਂ ਫੜੀਆਂ ਡੇਢ ਦਰਜਨ ਬਿਨਾਂ ਬਿਲ ਦੀਆਂ ਦਵਾਈਆਂ, ਸੀਲ

 ਮਾਨਸਾ, 17 ਨਵੰਬਰ, 

 

ਐਂਟੀ ਡਰੱਗ ਫੋਰਸ ਟੀਮ ਦੀ ਸੂਚਨਾ ’ਤੇ ਮਾਨਸਾ ਦੇ ਲੱਲੂਆਣਾ ਰੋਡ ਸਥਿਤ ਡਰੱਗ ਵਿਭਾਗ ਨੇ ਇੱਕ ਮੈਡੀਕਲ ਸਟੋਰ ਤੋਂ ਬਿਨਾਂ ਬਿਲ ਦੇ ਡੇਢ ਦਰਜਨ ਕਰੀਬ ਦਵਾਈਆਂ ਬਰਾਮਦ ਕਰਕੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਹੈ। ਦੁਕਾਨਦਾਰ ਇਸਦਾ ਕੋਈ ਬਿਲ ਆਦਿ ਨਹੀਂ ਵਿਖਾ ਸਕਿਆ। ਡਰੱਗ ਵਿਭਾਗ ਨੇ ਦਵਾਈਆਂ ਨੂੰ ਸੀਲ ਕਰਕੇ ਉਚ ਵਿਭਾਗ ਨੂੰ ਭੇਜ਼ ਦਿੱਤਾ ਹੈ।ਐਂਟੀ ਡਰੱਗ ਫੋਰਸ ਟੀਮ ਨੇ ਦਵਾਈਆਂ ਬਰਾਮਦ ਹੋਣ ਵਾਲੇ ਮੈਡੀਕਲ ਸਟੋਰਾਂ ਦਾ ਲਾਇਸੰਸ ਰੱਦ ਕਰਨ ਦੀ ਮੰਗ ਕੀਤੀ ਹੈ।

 

ਜਾਣਕਾਰੀ ਅਨੁਸਾਰ ਸੀ ਪੀ ਆਈ ਐਮ ਐਲ ਲਿਬਰੇਸ਼ਨ ਦੇ ਕਾਮਰੇਡ ਰਾਜਵਿੰਦਰ ਰਾਣਾ ਐਂਟੀ ਡਰੱਗ ਫੋਰਸ ਟੀਮ ਦੇ ,ਨੌਜਵਾਨ ਪਰਵਿੰਦਰ ਸਿੰਘ ਝੋਟਾ,ਗਗਨ ਸ਼ਰਮਾਂ, ਕੁਲਵਿੰਦਰ ਕਾਲੀ, ਸੁੱਖੀ, ਸੁਰਿੰਦਰ ਸਿੰਘ,ਅਮਨ ਪਟਵਾਰੀ ਇੰਨਕਲਾਬੀ ਨੌਜਵਾਨ ਸਭਾ ਦੇ ਆਗੂ ਰਾਜਦੀਪ ਗੇਹਲੇ ਨੇ ਦੱਸਿਆ ਕਿ ਇਹ ਮੈਡੀਕਲ ਸਟੋਰ ਵੱਲੋਂ ਲਗਾਤਾਰ ਇਤਰਾਜ਼ਯੋਗ ਦਵਾਈਆਂ ਵੇਚੀਆਂ ਜਾ ਰਹੀਆਂ ਸਨ, ਉਨ੍ਹਾਂ ਨੇ ਇਸਦੀ ਸੂਚਨਾ ਡਰੱਗ ਇੰਸਪੈਕਟਰ ਓਕਾਰ ਸਿੰਘ, ਥਾਣਾ ਸਿਟੀ-2 ਦੀ ਪੁਲੀਸ ਨੂੰ ਦਿੱਤੀ ਅਤੇ ਜਦੋਂ ਉਨ੍ਹਾਂ ਵੱਲੋਂ ਉਥੋਂ ਦੇ ਕੈਮਰੇ ਆਦਿ ਚੈੱਕ ਕੀਤੇ ਗਏ ਤਾਂ ਮੈਡੀਕਲ ਸਟੋਰ ਦੇ ਖਿਲਾਫ਼ ਕਾਰਵਾਈ ਕਰਦਿਆਂ ਉਥੋਂ ਬਿਨਾਂ ਬਿਲ ਦੀਆਂ ਇਤਰਾਜ਼ਯੋਗ ਦਵਾਈਆਂ ਬਰਾਮਦ ਕੀਤੀਆਂ ਗਈਆਂ।

ਡਰੱਗ ਇੰਸਪੈਕਟਰ ਓਕਾਰ ਸਿੰਘ ਨੇ ਦੱਸਿਆ ਕਿ ਗੈਰੀ ਮੈਡੀਕਲ ਹਾਲ ਤੋਂ ਪ੍ਰੀਅ ਗਾਵਾਲੀਨ 3 ਪੱਤੇ ਅਤੇ 15 ਕਿਸਮ ਦੀਆਂ ਬਿਨਾਂ ਬਿਲ ਤੋਂ ਦਵਾਈਆਂ ਬਰਾਮਦ ਹੋਈਆਂ ਹਨ ਅਤੇ ਦੁਕਾਨਦਾਰ ਇਸ ਦਾ ਮੌਕੇ ’ਤੇ ਕੋਈ ਵੀ ਬਿਲ ਆਦਿ ਨਹੀਂ ਵਿਖਾ ਸਕਿਆ। ਉਨ੍ਹਾਂ ਦੱਸਿਆ ਕਿ ਦਵਾਈਆਂ ਨੂੰ ਸੀਲ ਕਰਕੇ ਉਚ ਅਧਿਕਾਰੀਆਂ ਨੂੰ ਭੇਜ਼ ਦਿੱਤਾ ਗਿਆ ਹੈ ਅਤੇ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 

ਐਂਟੀ ਡਰੱਗ ਫੋਰਸ ਦੇ ਰਾਜਵਿੰਦਰ ਸਿੰਘ ਰਾਣਾ ਅਤੇ ਪਰਵਿੰਦਰ ਸਿੰਘ ਝੋਟੇ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਈ ਮੈਡੀਕਲ ਸਟੋਰਾਂ ਤੋਂ ਨਸ਼ੀਲੀਆਂ ਅਤੇ ਬਿਨਾਂ ਬਿਲ ਤੋਂ ਦਵਾਈਆਂ ਮਿਲੀਆਂ ਹਨ, ਪਰ ਪ੍ਰਸ਼ਾਸਨ ਨੇ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਮੈਡੀਕਲ ਸਟੋਰਾਂ ਦਾ ਲਾਇਸੰਸ ਫੌਰੀ ਤੌਰ ’ਤੇ ਰੱਦ ਕੀਤਾ ਜਾਵੇ।