ਕੰਗਾਰੂਆਂ ਦੀ ਇਤਿਹਾਸਕ ਜਿੱਤ
ਕੋਵਿਡ–19 ਦੇ ਲਾਕਡਾਊਨ ਕਾਰਨ ਸੁਸਤ ਪਈ ਦੇਸ਼ ਦੀ ਅਰਥ–ਵਿਵਸਥਾ ਨੂੰ ਵੱਡਾ ਹੁਲਾਰਾ ਦੇਣ ’ਚ ਅਜਿਹੇ ਵਿਸ਼ਵ–ਪੱਧਰੀ ਇਵੈਂਟ ਬਹੁਤ ਮਦਦ ਕਰਦੇ ਹਨ। ਐਤਵਾਰ ਦੇ ਫ਼ਾਈਨਲ ਮੈਚ ਨੂੰ ਬਾਜ਼ਾਰਾਂ, ਵਿਆਹ ਸਮਾਰੋਹਾਂ, ਵੱਡੇ ਹੋਟਲਾਂ ਤੇ ਕਈ...
ਆਈਸੀਸੀ ਕ੍ਰਿਕਟ ਵਿਸ਼ਵ ਕੱਪ ਦੀ ਟਰਾਫ਼ੀ ਆਸਟ੍ਰੇਲੀਆ ਦੇ ਕੰਗਾਰੂ ਛੇਵੀਂ ਵਾਰ ਜਿੱਤ ਕੇ ਲੈ ਗਏ ਹਨ। ਮੈਚ ਵਿਚ ਇਕ ਟੀਮ ਨੇ ਹਾਰਨਾ ਤੇ ਦੂਜੀ ਨੇ ਜਿੱਤਣਾ ਹੀ ਹੁੰਦਾ ਹੈ। ਖੇਡ ਨੂੰ ਸਿਰਫ਼ ਖੇਡ ਦੀ ਭਾਵਨਾ ਨਾਲ ਹੀ ਖੇਡਿਆ ਜਾਵੇ, ਤਦ ਹੀ ਚੰਗਾ ਹੁੰਦਾ ਹੈ। ਭਾਰਤੀ ਟੀਮ ਦੇ ਹੱਕ ਵਿਚ ਇਕ ਲੱਖ ਤੋਂ ਵੱਧ ਦਰਸ਼ਕਾਂ ਦੀਆਂ ਤਾੜੀਆਂ ਦੀ ਪਰਵਾਹ ਨਾ ਕਰਦਿਆਂ ਆਸਟ੍ਰੇਲੀਆ ਦੀ ਟੀਮ ਨੇ ਜਿਸ ਆਤਮ–ਵਿਸ਼ਵਾਸ ਅਤੇ ਦਮ–ਖ਼ਮ ਨਾਲ ਇਹ ਮੈਚ ਜਿੱਤਿਆ ਹੈ, ਇਹ ਇਤਿਹਾਸਕ ਹੋ ਨਿੱਬੜਿਆ ਹੈ।
ਪਹਿਲੇ ਦੋ ਮੈਚ ਭਾਵੇਂ ਕੰਗਾਰੂ ਹਾਰ ਗਏ ਸਨ ਪਰ ਫ਼ਾਈਨਲ ਮੈਚ ਦੌਰਾਨ ਉਨ੍ਹਾਂ ਦੀ ਖੇਡ ਬੇਹੱਦ ਸ਼ਾਨਦਾਰ ਰਹੀ ਭਾਰਤ ਦੇ 140 ਕਰੋੜ ਵਾਸੀਆਂ ਨੂੰ ਦੁੱਖ ਇਸ ਗੱਲ ਦਾ ਹੈ ਕਿ ਟੂਰਨਾਮੈਂਟ ਦੇ ਪਹਿਲੇ ਸਾਰੇ 10 ਮੈਚ ਭਾਰਤੀ ਟੀਮ ਨੇ ਬਿਨਾਂ ਕਿਸੇ ਗ਼ਲਤੀ ਦੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਜਿੱਤ ਲਏ ਸਨ ਪਰ ਫ਼ਾਈਨਲ ਮੈਚ ਵਿਚ....। ਇਸੇ ਲਈ ਸਭ ਨੂੰ ਟੀਮ ਤੋਂ ਬਹੁਤ ਉਚੇਰੀਆਂ ਤੇ ਹਾਂ–ਪੱਖੀ ਆਸਾਂ ਪੈਦਾ ਹੋ ਗਈਆਂ ਸਨ।