Arth Parkash : Latest Hindi News, News in Hindi
ਪਲਸ ਪੋਲੀਓ ਰਾਊਂਡ ਤਹਿਤ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ ਪਲਸ ਪੋਲੀਓ ਰਾਊਂਡ ਤਹਿਤ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ
Thursday, 07 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਰਪਕ ਅਫਸਰ, ਫਾਜ਼ਿਲਕਾ

 

ਪਲਸ ਪੋਲੀਓ ਰਾਊਂਡ ਤਹਿਤ ਬੱਚਿਆਂ ਨੂੰ ਪਿਲਾਈਆਂ ਜਾਣਗੀਆਂ ਪੋਲੀਓ ਬੂੰਦਾਂ

 

ਜਿਲ੍ਹੇ ਵਿੱਚ 531 ਟੀਮਾਂ ਪਹਿਲੇ ਦਿਨ ਬੂਥਾਂ ਅਤੇ 2 ਦਿਨ ਘਰ ਘਰ ਜਾ ਕੇ ਪਿਲਾਉਣਗੇ ਪੋਲੀਓ ਬੂੰਦਾ

 

ਫਾਜ਼ਿਲਕਾ 8 ਦਸੰਬਰ 2023

 

ਪਲਸ ਪੋਲੀਓ ਦੇ ਮਾਈਗ੍ਰੇਟਰੀ ਰਾਊਂਡ ਜਿਸ ਨੂੰ ਕਿ ਵੱਡੇ ਰਾਊਂਡ ਵਾਂਗ ਹੀ ਮਨਾਇਆ ਜਾ ਰਿਹਾ ਤਹਿਤ ਜਿਲ੍ਹੇ ਭਰ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਬਾਬਤ ਅੱਜ ਸਿਵਲ ਸਰਜਨ ਫਾਜ਼ਿਲਕਾ (ਪ੍ਰਬੰਧਕੀ ਚਾਰਜ) ਡਾ. ਕਵਿਤਾ ਸਿੰਘ ਅਤੇ ਡੀਆਈਓ ਡਾ. ਐਰਿਕ ਐਡੀਸਨ ਨੇ ਪ੍ਰਚਾਰ ਰਿਕਸ਼ਿਆਂ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਰਿਕਸ਼ੇ ਸ਼ਹਿਰ ਦੇ ਅਲਗ ਅਲਗ ਇਲਾਕਿਆਂ ਵਿੱਚ ਜਾ ਕੇ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਪਲਸ ਪੋਲੀਓ ਬੂੰਦਾਂ ਪਿਲਾਉਣ ਲਈ ਪ੍ਰੇਰਿਤ ਕਰਨਗੇ। ਇਸ ਮੌਕੇ ਡੀਪੀਐਮ ਰਾਜੇਸ਼ ਕੁਮਾਰ ਵਿਸ਼ੇਸ਼ ਤੌਰ ਤੇ ਹਾਜਰ ਰਹੇ।

 

ਜਾਣਕਾਰੀ ਦਿੰਦਿਆਂ ਸਿਵਲ ਸਰਜ਼ਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਜ਼ਿਲੇ ਵਿੱਚ ਵੱਖ ਵੱਖ ਪੇਂਡੂ ਅਤੇ ਸ਼ਹਿਰੀ ਇਲਾਕਿਆਂ ਵਿੱਚ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਆਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੋਲੀਓ ਦੇ ਖਾਤਮੇ ਲਈ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਅਭਿਆਨ ਤਹਿਤ ਵੱਖ ਵੱਖ ਪੇਂਡੂ ਤੇ ਸ਼ਹਿਰੀ ਇਲਾਕਿਆਂ ਦੇ ਕਰੀਬ 1 ਲੱਖ 35 ਹਜਾਰ ਦੇ ਕਰੀਬ ਬੱਚੇ ਪੋਲੀਓ ਦੀਆਂ ਬੂੰਦਾਂ ਪੀਣਗੇ। ਜਿਨ੍ਹਾਂ ਲਈ 524 ਟੀਮਾਂ ਕੰਮ ਕਰਨਗੇ। ਇਸ ਤੋਂ ਇਲਾਵਾ 7 ਮੋਬਾਇਲ ਟੀਮਾਂ ਵੀ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਇਸ ਤਹਿਤ ਪਹਿਲੇ ਦਿਨ ਜਿਲ੍ਹੇ ਦੇ ਵੱਖ ਵੱਖ ਸਰਵਜਨਿਕ ਥਾਵਾਂ ਤੇ ਟੀਮਾਂ ਬੂਥ ਲਗਾ ਕੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਅਗਲੇ ਦੋ ਦਿਨ ਸੋਮਵਾਰ ਤੇ ਮੰਗਲਵਾਰ ਨੂੰ ਇਹੀ ਟੀਮਾਂ ਘਰ ਘਰ ਜਾ ਕੇ ਬਕਾਇਆਂ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਉਣਗੀਆਂ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ। ਉਨ੍ਹਾਂ ਕਿਹਾ ਕਿ ਭਾਵੇਂ ਸਾਡੇ ਦੇਸ਼ ਵਿੱਚ ਪੋਲੀਓ ਦਾ ਖਾਤਮਾ ਹੋ ਚੁੱਕਿਆ ਹੈ ਪਰ ਗੁਆਂਢੀ ਮੁਲਖਾਂ ਵਿੱਚ ਹਾਲੇ ਪੋਲੀਓ ਬਿਮਾਰੀ ਦਾ ਖਤਰਾ ਟਲਿਆ ਨਹੀਂ ਹੈ, ਸੋ ਸਾਨੂੰ ਸੁਚੇਤ ਰਹਿਣ ਦੀ ਜਰੂਰਤ ਹੈ। ਇਸ ਲਈ ਹਰ ਵਿਅਕਤੀ ਆਪਣੇ ਪਰਿਵਾਰ ਦੇ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ।

 

ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸ ਮੀਡੀਆ ਵਿੰਗ ਤੋਂ ਦੀਵੇਸ਼ ਕੁਮਾਰ, ਹਰਮੀਤ ਸਿੰਘ, ਬੀਸੀਸੀ ਸੁਖਦੇਵ ਸਿੰਘ, ਰਵਿੰਦਰ ਸਿੰਘ, ਮਲਟੀਪਰਪਜ ਹੈਲਥ ਵਰਕਰ ਮੇਲ ਵਿਕੀ ਕੁਮਾਰ ਤੇ ਸੁਨੀਲ ਕੁਮਾਰ ਆਦਿ ਹਾਜਰ ਸਨ।