Arth Parkash : Latest Hindi News, News in Hindi
ਲਾਇਬ੍ਰੇਰੀਆਂ ਸਥਾਪਿਤ ਕਰਨ। ਲਾਇਬ੍ਰੇਰੀਆਂ ਸਥਾਪਿਤ ਕਰਨ।
Friday, 08 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਬਦੇਸ਼ਾਂ ਵਿੱਚ ਵੱਸਦੇ ਪੰਜਾਬੀ ਆਪੋ ਆਪਣੇ ਪਿੰਡਾਂ ਚ ਲਾਇਬਰੇਰੀਆਂ ਸਥਾਪਿਤ ਕਰਨ — ਪ੍ਰੋਃ ਗੁਰਭਜਨ ਸਿੰਘ ਗਿੱਲ

 

ਲੁਧਿਆਣਾਃ 9 ਦਸੰਬਰ

 

ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਅਮਰੀਕਾ ਤੇ ਕੈਨੇਡਾ ਤੋਂ ਪੰਜਾਬ ਫੇਰੀ ਤੇ ਆਏ ਪਰਵਾਸੀ ਪੰਜਾਬੀਆ ਨੂੰ ਸੁਝਾਅ ਦਿੱਤਾ ਹੈ ਕਿ ਆਪੋ ਆਪਣੇ ਜੱਦੀ ਪਿੰਡਾਂ ਵਿੱਚ ਆਪਣੇ ਪੁਰਖਿਆਂ ਦੀ ਯਾਦ ਵਿੱਚ ਜਾਂ ਦੇਸ਼ ਭਗਤਾਂ ਦੇ ਨਾਮ ਤੇ ਲਾਇਬ੍ਰੇਰੀਆਂ ਸਥਾਪਿਤ ਕਰਨ। ਅਮਰੀਕਾ ਦੇ ਸ਼ਹਿਰ ਫ਼ਰਿਜ਼ਨੇ ਤੋਂ ਆਏ ਲੁਧਿਆਣਾ ਜ਼ਿਲ੍ਹੇ ਦੇ ਪਰਵਾਸੀ ਪੰਜਾਬੀ ਕਾਰੋਬਾਰੀ ਸੁਰਜੀਤ ਸਿੰਘ ਬਸਰਾ(ਬਸਰਾਵਾਂ)ਸਾਨਫਰਾਂਸਿਸਕੋ ਤੋਂ ਆਏ ਸਃ ਸੁਖਦੇਵ ਸਿੰਘ ਗਰੇਵਾਲ(ਆਂਡਲੂ)ਕੈਨੇਡਾ ਦੇ ਸ਼ਹਿਰ ਟੋਰੰਟੋ ਤੋ ਆਏ ਸਃ ਜਗਪਾਲ ਸਿੰਘ ਪਾਲੀ ਢਿੱਲੋਂ (ਘੁੰਗਰਾਣਾ) ਤੇ ਸਰੀ ਤੋਂ ਆਏ ਸਃ ਕੁਲਦੀਪ ਸਿੰਘ ਗਿੱਲ(ਮਕਸੂਦੜਾ) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਦਾ ਆਦੇਸ਼ ਸ਼ਬਦ ਗੁਰੂ ਪ੍ਰਕਾਸ਼ ਹੈ। ਹਰ ਪੰਜਾਬੀ ਦੇ ਘਰ ਵਿੱਚ ਵੀ ਸ਼ਰਾਬ ਦੀ ਬਾਰ ਦੀ ਥਾਂ ਪੁਸਤਕਾਂ ਦੀ ਬਾਰ ਬਣਨੀ ਚਾਹੀਦੀ ਹੈ।

ਉਨ੍ਹਾਂ ਸਃ ਕੁਲਦੀਪ ਸਿੰਘ ਗਿੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ 2007 ਵਿੱਚ ਆਪਣੇ ਪਿੰਡ ਮਕਸੂਦੜਾ(ਲੁਧਿਆਣਾ) ਵਿੱਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਦੀ ਤਾਂ ਸਥਾਪਨਾ ਕੀਤੀ ਹੀ ਸੀ ਹੁਣ 16 ਦਸੰਬਰ ਨੂੰ ਪੰਜਾਬੀ ਸਾਹਿੱਤ ਸਭਾ ਮਕਸੂਦੜਾ ਵੱਲੋਂ ਲੇਖਕਾਂ ਦਾ ਵਿਸ਼ਾਲ ਇਕੱਠ ਤੇ ਕਵੀ ਦਰਬਾਰ ਕਰਵਾ ਰਹੇ ਹਨ। ਇਸ ਨਾਲ ਪਿੰਡਾਂ ਵਿੱਚ ਸਾਹਿੱਤਕ ਲਹਿਰ ਦਾ ਪਸਾਰ ਹੋਵੇਗਾ। ਇਸ ਕਿਸਮ ਦੀਆਂ ਸਰਗਰਮੀਆਂ ਬਾਕੀ ਪਰਵਾਸੀ ਪੰਜਾਬੀਆਂ ਨੂੰ ਆਪੋ ਆਪਣੇ ਪਿੰਡਾ ਚ ਕਰਨੀਆਂ ਚਾਹੀਦੀਆਂ ਹਨ।

ਚਹੁੰ ਪਰਵਾਸੀ ਪੰਜਾਬੀ ਵੀਰਾਂ ਨੇ ਆਪੋ ਆਪਣੇ ਪਿੰਡਾਂ ਚ ਇਹ ਕਾਰਜ ਕਰਨ ਦੀ ਹਾਮੀ ਭਰੀ ਅਤੇ ਸਃ ਸੁਖਦੇਵ ਸਿੰਘ ਗਰੇਵਾਲ ਨੇ ਦੱਸਿਆ ਕਿ ਉਹ ਆਪਣੇ ਪਿੰਡ ਆਂਡਲੂ ਵਿੱਚ ਸਕੂਲ ਦੀ ਇਮਾਰਤ ਵਿੱਚ ਵਾਧੇ ਦੀ ਸੇਵਾ ਕਰਵਾ ਰਹੇ ਹਨ ਅਤੇ ਸਕੂਲ ਨੂੰ ਦਸ ਜਮ੍ਹਾਂ ਦੋ ਪੱਧਰ ਦਾ ਕਰਵਾਉਣ ਲਈ ਵੀ ਯਤਨ ਕਰ ਰਹੇ ਹਨ। ਇਸ ਤੋਂ ਅਗਲਾ ਪ੍ਰਾਜੈਕਟ ਉਹ ਲਾਇਬਰੇਰੀ ਚਾਲੂ ਕਰਨ ਵੱਲ ਆਰੰਭਣਗੇ। ਚਹੁੰ ਪਰਵਾਸੀ ਪੰਜਾਬੀਆਂ ਨੂੰ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਅਪਣੀ ਗ਼ਜ਼ਲ ਪੁਸਤਕ “ਰਾਵੀ” ਭੇਂਟ ਕਰਕੇ ਸਨਮਾਨਿਤ ਕੀਤਾ।