Arth Parkash : Latest Hindi News, News in Hindi
ਐਨ.ਡੀ.ਏ ਉਮੀਦਵਾਰਾਂ ਲਈ ਸੁਨਿਹਰੀ ਮੌਕਾ, ਸੰਸਥਾ ਤੋਂ ਲਾਹਾ ਲੈਣ ਦੀ ਅਪੀਲ ਐਨ.ਡੀ.ਏ ਉਮੀਦਵਾਰਾਂ ਲਈ ਸੁਨਿਹਰੀ ਮੌਕਾ, ਸੰਸਥਾ ਤੋਂ ਲਾਹਾ ਲੈਣ ਦੀ ਅਪੀਲ
Wednesday, 20 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜਿਲਕਾ

ਐਨ.ਡੀ.ਏ ਉਮੀਦਵਾਰਾਂ ਲਈ ਸੁਨਿਹਰੀ ਮੌਕਾ, ਸੰਸਥਾ ਤੋਂ ਲਾਹਾ ਲੈਣ ਦੀ ਅਪੀਲ

ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਸੰਸਥਾ ਵਿਖੇ ਦਿੱਤੀਆਂ ਜਾਂਦੀਆਂ ਹਨ ਸਹੂਲਤਾਂ

ਫਾਜਿਲਕਾ 21 ਦਸੰਬਰ

ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਕਿਹਾ ਕਿ ਨੌਜਵਾਨਾਂ ਨੂੰ ਐੱਨ.ਡੀ.ਏ. ਰਾਹੀ ਹਥਿਆਰਬੰਦ ਸੈਨਾਵਾਂ ਵਿੱਚ ਬਤੋਰ ਕਮਿਸ਼ਨਡ ਅਫਸਰ ਬਣਨ ਲਈ ਸਿਖਲਾਈ ਦੇਣ ਦੇ ਉਦੇਸ਼ ਨਾਲ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ) ਦੀ ਸਥਾਪਨਾ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਇੰਸਟੀਚਿਊਟ ਲੜਕਿਆਂ ਨੂੰ ਵਧੀਆ ਸਿਖਲਾਈ ਸਹੂਲਤਾ ਪ੍ਰਦਾਨ ਕਰਦਾ ਹੈ ਅਤੇ ਐਨ.ਡੀ.ਏ ਦੀ ਯੂ.ਪੀ.ਐਸ.ਸੀ ਪ੍ਰੀਖਿਆਂ ਦੇ ਨਾਲ-ਨਾਲ ਸਿਰਵਿਸਿਜ਼ ਸਿਲੈਕਸ਼ਨ ਬੋਰਡ ਦੀ ਤਿਆਰੀ ਵਿੱਚ ਵੀ ਉਹਨਾਂ ਦੀ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇੰਸਟੀਚਿਊਟ ਸਥਿਤੀ ਸਰੀਰਕ ਅਤੇ ਨਰਸ ਹੁਨਰ ਸਿਖਲਾਈ ਪ੍ਰਦਾਨ ਕਰਦਾ ਹੈ, ਜੋ ਨੋਜਵਾਨ ਲੜਕਿਆਂ ਨੂੰ ਦੇਸ਼ ਦਾ ਚੰਗਾ ਨਾਗਰਿਕ ਬਣਨ ਲਈ ਤਿਆਰ ਕਰਦਾ ਹੈ। ਸਿਖਲਾਈ, ਰਹਿਣ-ਸਹਿਣ, ਮੈਸਿੰਗ, ਵਰਦੀਆਂ ਆਦਿ ਦੀ ਮੁਫਤ ਸਹੂਲਤ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ।  

ਇਸ ਸੰਸਥਾ ਤੋਂ ਹੁਣ ਤੱਕ ਐਨਡੀਏ/ਸੇਵਾ ਅਕੈਡਮੀਆ ਵਿਚ ਸ਼ਾਮਿਲ ਹੋਏ ਕੈਡਿਟਾ ਦੀ ਕੁੱਲ ਗਿਣਤੀ 217 ਹੈ, ਜਿਨਾ ਵਿਚੋਂ 141 ਕੈਡਿਟਾ ਨੂੰ ਭਾਰਤੀ ਆਰਮਡ ਫੋਰਸਿਜ਼ ਵਿੱਚ ਬਤੋਰ ਅਫਸਰਾਂ ਵਜੋਂ ਕਮਿਸ਼ਨਡ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਧੇਰੀ ਜਾਣਕਾਰੀ ਲਈ ਸੰਸਥਾ ਦੀ ਵੈੱਬਸਾਈਟ www.afpipunjab.org ਤੇ ਵਿਜਿਟ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਸੈਕਟਰ-77, ਮੋਹਾਲੀ ਵਿੱਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ (ਏ.ਐੱਫ.ਪੀ.ਆਈ) ਵਿਖੇ ਸਥਾਪਿਤ ਹੈ।