Arth Parkash : Latest Hindi News, News in Hindi
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2023 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾਂ, ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2023 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾਂ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ
Monday, 25 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

 

ਜ਼ਿਲ੍ਹਾ ਮੈਜਿਸਟਰੇਟ ਵੱਲੋਂ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2023 ਦੀ ਸ਼ਾਮ ਨੂੰ ਦੇਰ ਰਾਤ ਕਲੱਬਾਂ, ਹੋਟਲਾਂ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਬੰਦ ਕਰਨ ਦਾ ਸਮਾਂ ਨਿਰਧਾਰਤ

 

ਐਸ.ਏ.ਐਸ.ਨਗਰ, 26 ਦਸੰਬਰ:

 

ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀਮਤੀ ਆਸ਼ਿਕਾ ਜੈਨ ਨੇ ਫੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ 144 ਅਧੀਨ ਪ੍ਰਾਪਤ ਹੋਈਆ ਸ਼ਕਤੀਆਂ ਦੀ ਵਰਤੋਂ ਕਰਦਿਆ ਜ਼ਿਲ੍ਹੇ ਵਿੱਚ ਸਥਿਤ ਕਲੱਬਾਂ, ਹੋਟਲਾਂ, ਢਾਬਿਆਂ,ਦੁਕਾਨਾ, ਸੜਕ ਤੇ ਖੜੀਆਂ ਰੇੜੀਆ-ਫੜੀਆਂ ਆਦਿ ਨੂੰ ਬੰਦ ਕਰਨ ਦਾ ਸਮਾਂ ਮਿਤੀ 31-12-2023 / 01-01-2024 ਦੀ ਦਰਮਿਆਨੀ ਰਾਤ ਸਮਾਂ ਰਾਤ 1:00 ਵਜੇ ਤੱਕ ਕਰਨ ਦਾ ਹੁਕਮ ਜਾਰੀ ਕੀਤੇ ਹਨ ਤਾਂ ਜੋ ਅਮਨ ਤੇ ਕਾਨੂੰਨ ਦੀ ਵਿਵਸਥਾ ਕਾਇਮ ਰੱਖੀ ਜਾ ਸਕੇ।

 

ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਨਵੇਂ ਸਾਲ ਦੀ ਆਮਦ ਦੇ ਮੱਦੇਨਜ਼ਰ 31 ਦਸੰਬਰ 2023 ਦੀ ਸ਼ਾਮ ਨੂੰ ਦੇਰ ਰਾਤ ਤੱਕ ਕਲੱਬਾਂ, ਹੋਟਲਾਂ, ਢਾਬਿਆਂ, ਰੇੜੀਆਂ ਫੜੀਆਂ ਅਤੇ ਦੁਕਾਨਾਂ ਆਦਿ ਖੁੱਲੀਆਂ ਰਹਿੰਦੀਆਂ ਹਨ, ਜਿਸ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਭੰਗ ਹੋਣ ਦਾ ਖ਼ਦਸ਼ਾ ਬਣਿਆ ਰਹਿੰਦਾ ਹੈ। ਇਸ ਦੇ ਫਲਸਰੂਪ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਉਕਤ ਹੁਕਮ ਲਾਗੂ ਕੀਤੇ ਗਏ ਹਨ।