Arth Parkash : Latest Hindi News, News in Hindi
ਜ਼ਿਲ੍ਹੇ ਅਧੀਨ 3 ਤੋਂ 6 ਸਾਲ ਤੱਕ ਦੇ ਬੱਚਿਆ ਲਈ ਪ੍ਰਾਈਵੇਟ ਪਲੇਅ ਵੇ ਸਕੂਲ ਖੋਲਣ ਲਈ ਰਾਸ਼ਟਰੀ ਬਾਲ ਕਮਿਸ਼ਨ ਦੀਆਂ ਹਦਾਇਤਾ ਜ਼ਿਲ੍ਹੇ ਅਧੀਨ 3 ਤੋਂ 6 ਸਾਲ ਤੱਕ ਦੇ ਬੱਚਿਆ ਲਈ ਪ੍ਰਾਈਵੇਟ ਪਲੇਅ ਵੇ ਸਕੂਲ ਖੋਲਣ ਲਈ ਰਾਸ਼ਟਰੀ ਬਾਲ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ
Monday, 25 Dec 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ

 

ਜ਼ਿਲ੍ਹੇ ਅਧੀਨ 3 ਤੋਂ 6 ਸਾਲ ਤੱਕ ਦੇ ਬੱਚਿਆ ਲਈ ਪ੍ਰਾਈਵੇਟ ਪਲੇਅ ਵੇ ਸਕੂਲ ਖੋਲਣ ਲਈ ਰਾਸ਼ਟਰੀ ਬਾਲ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ

 

ਐਸ.ਏ.ਐਸ.ਨਗਰ, 26 ਦਸੰਬਰ:

 

ਜ਼ਿਲ੍ਹੇ ਅਧੀਨ 3 ਤੋਂ 6 ਸਾਲ ਤੱਕ ਦੇ ਬੱਚਿਆ ਲਈ ਪ੍ਰਾਈਵੇਟ ਪਲੇਅ ਵੇ ਸਕੂਲ ਖੋਲਣ ਲਈ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ ਜੇਕਰ ਕੋਈ ਵਿਅਕਤੀ ਜਾਂ ਸੰਸਥਾ ਜ਼ਿਲ੍ਹਾ ਐੱਸ.ਏ.ਐੱਸ.ਨਗਰ ਵਿੱਚ ਪ੍ਰਾਈਵੇਟ ਪਲੇਅ ਵੇ ਸਕੂਲ ਖੋਲਣ ਲਈ ਇਛੁੱਕ ਹੈ, ਤਾਂ ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਦੀਆਂ ਹਦਾਇਤਾਂ ਦੀ ਪਾਲਣਾ ਲਾਜ਼ਮੀ ਹੈ, ਜੋ ਕਿ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।

     ਜ਼ਿਲ੍ਹਾ ਪ੍ਰੋਗਰਾਮ ਅਫਸਰ ਗਗਨਦੀਪ ਸਿੰਘ ਅਨੁਸਾਰ ਇਸ ਸਬੰਧੀ ਮੁਕੰਮਲ ਜਾਣਕਾਰੀ ਪ੍ਰਾਪਤ ਕਰਨ ਲਈ ਦਫਤਰ ਜ਼ਿਲ੍ਹਾ ਪ੍ਰੋਗਰਾਮ ਅਫਸਰ ਐੱਸ.ਏ.ਐੱਸ ਨਗਰ ਕਮਰਾ ਨੰਬਰ:537, ਚੌਥੀ ਮੰਜਿਲ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ-76, ਐੱਸ.ਏ.ਐੱਸ ਨਗਰ (ਮੋਹਾਲੀ) ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।