Arth Parkash : Latest Hindi News, News in Hindi
ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ''ਸੰਕਲਪ'' ਸਕੀਮ ਤਹਿਤ ਬੇਕਰੀ ਕੋਰਸ ਦੀ ਸ਼ੁਰੂਆਤ ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ''ਸੰਕਲਪ'' ਸਕੀਮ ਤਹਿਤ ਬੇਕਰੀ ਕੋਰਸ ਦੀ ਸ਼ੁਰੂਆਤ
Tuesday, 02 Jan 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ

ਵਧੀਕ ਡਿਪਟੀ ਕਮਿਸ਼ਨਰ ਅਨੀਤਾ ਦਰਸ਼ੀ ਵੱਲੋਂ ''ਸੰਕਲਪ'' ਸਕੀਮ ਤਹਿਤ ਬੇਕਰੀ ਕੋਰਸ ਦੀ ਸ਼ੁਰੂਆਤ

-60 ਲੜਕੀਆਂ ਲੈਣਗੀਆਂ ਕੋਰਸ ਦੀ ਮੁਫ਼ਤ ਟ੍ਰੇਨਿੰਗ, ਵੰਡੀਆਂ ਜਾਣਗੀਆਂ ਮੁਫ਼ਤ ਬੇਕਰੀ ਕਿੱਟਾਂ

-ਆਪਣਾ ਕਾਰੋਬਾਰ ਸ਼ੁਰੂ ਕਰਨ 'ਤੇ ਪ੍ਰਫੁੱਲਿਤ ਕਰਨ ਵਿੱਚ ਪ੍ਰਸ਼ਾਸ਼ਨ ਕਰੇਗਾ ਹਰ ਸੰਭਵ ਸਹਾਇਤਾ-ਵਧੀਕ ਡਿਪਟੀ ਕਮਿਸ਼ਨਰ 

ਮੋਗਾ, 3 ਜਨਵਰੀ:

ਬੇਰੋਜ਼ਗਾਰ ਲੜਕੇ-ਲੜਕੀਆਂ ਨੂੰ ਉਦਯੋਗ ਜਾਂ ਹੋਰ ਕਿੱਤਾਮੁਖੀ ਸਿਖਲਾਈ ਦੇ ਕੇ ਬਿਹਤਰ ਰੋਜ਼ੀ ਰੋਟੀ ਦੇ ਕਾਬਿਲ ਬਣਾਉਣ ਲਈ ਪੰਜਾਬ ਹੁਨਰ ਵਿਕਾਸ ਮਿਸ਼ਨ ਤਹਿਤ ਸੰਕਲਪ ਸਕੀਮ ਅਤਿ ਸਹਾਈ ਸਿੱਧ ਹੋ ਰਹੀ ਹੈ। ਸੰਕਲਪ ਸਕੀਮ ਤਹਿਤ ਮੁਫ਼ਤ ਕਿੱਤਾਮੁਖੀ ਸਿਖਲਾਈ ਤਾਂ ਦਿੱਤੀ ਹੀ ਜਾ ਰਹੀ ਹੈ ਇਸਦੇ ਨਾਲ-ਨਾਲ ਉਨ੍ਹਾਂ ਨੂੰ ਪ੍ਰਸ਼ਾਸ਼ਨ ਵੱਲੋਂ ਸਿਖਲਾਈ ਤੋਂ ਬਾਅਦ ਮਾਰਕੀਟਿੰਗ ਵਿੱਚ ਵੀ ਮਦਦ ਕੀਤੀ ਜਾਵੇਗੀ।

ਇਹ ਸਭ ਜਾਣਕਾਰੀ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਸੰਕਲਪ ਸਕੀਮ ਤਹਿਤ ਬਣੇ ਅਮਾਇਰਾ ਗਰੁੱਪ ਆਫ਼ ਇੰਸਟੀਚਿਊਟ ਮੋਗਾ ਵਿਖੇ ਸਾਂਝੀ ਕੀਤੀ। ਸ੍ਰੀਮਤੀ ਅਨੀਤਾ ਦਰਸ਼ੀ ਵੱਲੋਂ ਇੱਥੇ 45 ਦਿਨਾਂ ਦੇ ਮੁਫ਼ਤ ਬੇਕਰੀ ਦੇ ਕੋਰਸ ਦੀ ਸਟਾਫ਼ ਤੇ ਵਿਦਿਆਰਥੀਆਂ ਵਿੱਚ ਸ਼ੁਰੂਆਤ ਕਰਵਾਈ। ਇਹ ਟ੍ਰੇਨਿੰਗ 60 ਲੜਕੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ ਤਾਂ ਕਿ ਉਹ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਪ੍ਰਭਾਵਸ਼ਾਲੀ ਤਰੀਕੇ ਨਾਲ ਆਤਮ ਨਿਰਭਰ ਬਣ ਸਕਣ। ਬੇਕਰੀ ਦੇ ਇਸ ਕੋਰਸ ਵਿੱਚ ਸਾਰੀਆਂ ਲੜਕੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਅੱਜ ਦੇ ਸਮੇਂ ਵਿੱਚ ਬੇਰੋਜ਼ਗਾਰੀ ਨੂੰ ਦੂਰ ਕਰਨ ਲਈ ਕਿੱਤਾਮੁਖੀ ਸਿਖਲਾਈ ਪ੍ਰਾਪਤ ਕਰਨ ਦੀ ਬਹੁਤ ਜਿਆਦਾ ਜਰੂਰਤ ਹੈ।ਲੜਕੀਆਂ ਜਦੋਂ ਇਸ ਕੋਰਸ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲੈਣਗੀਆਂ ਤਾਂ ਉਨ੍ਹਾਂ ਨੂੰ ਮਿਸ਼ਨ ਤਹਿਤ ਆਪਣਾ ਕਾਰੋਬਾਰ ਸ਼ੁਰੂ ਕਰਨ, ਇਸਨੂੰ ਪ੍ਰਫੁੱਲਤ ਕਰਨ ਤੱਕ ਪੂਰੀ ਮੱਦਦ ਕੀਤੀ ਜਾਵੇਗੀ। ਕੋਰਸ ਤੋਂ ਬਾਅਦ ਲੜਕੀਆਂ ਬੇਕਰੀ ਕਿੱਟਾਂ ਜਿਹੜੀਆਂ ਕਿ ਉਨ੍ਹਾਂ ਨੂੰ ਆਪਣਾ ਕਾਰੋਬਾਰ ਸ਼ੁਰੂ ਕਰਨ ਵਿੱਚ ਸਹਾਈ ਸਿੱਧ ਹੋਣਗੀਆਂ ਬਿਲਕੁਲ ਮੁਫ਼ਤ ਮੁਹੱਈਆ ਕਰਵਾਈਆਂ ਜਾਣਗੀਆਂ।  

ਇਸ ਪ੍ਰੋਗਰਾਮ ਦੇ ਜ਼ਿਲ੍ਹਾ ਮੈਨੇਜਰ ਪੀ.ਐਸ.ਡੀ.ਐਮ ਪੁਸ਼ਰਾਜ ਜਾਜਰਾ ਨੇ ਵਿਦਿਆਰਥੀਆਂ ਨਾਲ ਗਾਲੱਬਾਤ ਕਰਦੇ ਹੋਏ ਸਕੀਮ ਚ ਮਿਲਨ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਕਈ ਸਾਰੀਆ ਸਕੀਮਾਂ ਅਯੋਜਿਤ ਕੀਤੀਆ ਜਾਣਗੀਆ ਜਿਸ ਨਾਲ ਹਰ ਵਰਗ ਨੂੰ ਲਾਭ ਹੋਵੇਗਾ। ਪ੍ਰੋਗਰਾਮ ਦੌਰਾਨ ਸੈਂਟਰ ਮੈਨੇਜਰ ਕਰੀਨਾ ਜੈਦਕਾ ਤੋਂ ਇਲਾਵਾ ਸੈਂਟਰ ਦਾ ਸਮੂਹ ਸਟਾਫ਼ ਹਾਜ਼ਰ ਸੀ।