Arth Parkash : Latest Hindi News, News in Hindi
ਪਸ਼ੂਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ ਪਸ਼ੂਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ
Tuesday, 23 Jan 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮੋਗਾ

ਪਸ਼ੂਆਂ ਵਿੱਚ ਮੂੰਹ-ਖੁਰ ਦੀ ਬਿਮਾਰੀ ਤੋਂ ਬਚਾਅ ਲਈ ਐਡਵਾਈਜ਼ਰੀ ਜਾਰੀ

-ਜ਼ਿਲ੍ਹੇ ਦੇ ਪਸ਼ੂਆਂ ਨੂੰ 2.77 ਲੱਖ ਤੋਂ ਵਧੇਰੇ ਲੱਗ ਚੁੱਕੀਆਂ ਹਨ ਖੂੰਹ ਖੁਰ ਵੈਕਸੀਨ ਦੀਆਂ ਖੁਰਾਕਾਂ

-ਜਿਹਨਾਂ ਪਸ਼ੂ ਪਾਲਕਾਂ ਨੇ ਇਹ ਵੈਕਸੀਨ ਨਹੀਂ ਲਗਵਾਈ ਉਹ ਜਲਦੀ ਲਗਵਾਉਣ-ਡਿਪਟੀ ਡਾਇਰੈਕਟਰ ਹਰਵੀਨ ਕੌਰ

ਮੋਗਾ 24 ਜਨਵਰੀ:

ਕੁਝ ਪਿੰਡਾਂ ਵਿੱਚ ਫੈਲੀ ਮੂੰਹ-ਖੁਰ ਦੀ ਬਿਮਾਰੀ ਕਾਰਨ ਬਾਕੀ ਜ਼ਿਲ੍ਹਿਆ ਵਿੱਚ ਵੀ ਪਸ਼ੂ ਪਾਲਕਾਂ ਵਿੱਚ ਸਹਿਮ ਦੇਖਿਆ ਜਾ ਰਿਹਾ ਹੈ।ਇਸ ਸਬੰਧ ਵਿੱਚ ਡਿਪਟੀ ਡਾਇਰੈਕਰ ਪਸ਼ੂ ਪਾਲਣ ਵਿਭਾਗ ਮੋਗਾ ਡਾ. ਹਰਵੀਨ ਕੌਰ ਨੇ ਦੱਸਿਆ ਕਿ ਪਸ਼ੂ ਪਾਲਕਾਂ ਨੂੰ ਇਸ ਬਿਮਾਰੀ ਤੋਂ ਘਬਰਾਉਣ ਦੀ ਬਿਲਕੁਲ ਵੀ ਜਰੂਰਤ ਨਹੀਂ ਹੈ, ਕਿਉਂਕਿ ਵਿਭਾਗ ਵੱਲੋਂ ਮੋਗਾ ਵਿੱਚ ਪਸ਼ੂਆਂ ਨੂੰ ਮੂੰਹ-ਖੁਰ ਵੈਕਸੀਨ ਦੀਆਂ 2 ਲੱਖ 77 ਹਜ਼ਾਰ 100 ਖੁਰਾਕਾਂ ਲਗਾਈਆਂ ਜਾ ਚੁੱਕੀਆਂ ਹਨ, ਪ੍ਰੰਤੂ ਪਸ਼ੂਆਂ ਨੂੰ ਉਨ੍ਹਾਂ ਦੱਸਿਆ ਕਿ ਦੇਖਣ ਵਿੱਚ ਇਹ ਵੀ ਆਇਆ ਹੈ ਕਿ ਕੁਝ ਪਸ਼ੂ ਪਾਲਕਾਂ ਨੇ ਇਹ ਵੈਕਸੀਨ ਲਗਵਾਉਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਕਾਰਣ ਉਨ੍ਹਾਂ ਪਸ਼ੂਆਂ ਵਿੱਚ ਇਸ ਬਿਮਾਰੀ ਦਾ ਖਤਰਾ ਵੱਧ ਹੈ।ਇਸ ਲਈ ਜਿਹੜੇ ਵੀ ਪਸ਼ੂ ਪਾਲਕ ਨੇ ਇਸ ਸਬੰਧੀ ਵੈਕਸੀਨੇਸ਼ਨ ਨਹੀਂ ਕਰਵਾਈ ਉਹ ਜਲਦੀ ਆਪਣੇ ਨੇੜਲੀ ਪਸ਼ੂ ਸੰਸਥਾ ਨਾਲ ਸੰਪਰਕ ਕਰਕੇ ਵੈਕਸੀਨੇਸ਼ਨ ਕਰਵਾ ਲੈਣ।

ਡਾ. ਹਰਵੀਨ ਕੌਰ ਧਾਲੀਵਾਲ ਨੇ ਦੱਸਿਆ ਕਿ ਵੈਕਸੀਨ ਦੀ ਘਾਟ, ਜਾਨਵਰਾਂ ਦੀ ਇੰਮੂਨਿਟੀ ਦਾ ਘੱਟ ਹੋਣਾ, ਜਾਨਵਰਾਂ ਵਿੱਚ ਮਲੱਪਾਂ ਦਾ ਹੋਣਾ, ਮੌਸਮੀ ਤਾਪਮਾਨ ਦਾ ਘੱਟ ਹੋਣਾ, ਹਰੇ ਚਾਰੇ ਵਿੱਚ ਨਾਈਟ੍ਰੇਟ ਅਤੇ ਯੂਰੀਆ ਦੀ ਬਹੁਤਾਤ ਕਾਰਣ ਜ਼ਹਿਰਵਾਦ, ਪੁਰਾਣੇ ਸਾਈਲੇਜ਼ ਤੋਂ ਉੱਲੀ ਦਾ ਜ਼ਹਿਰਵਾਦ, ਜਾਨਵਰਾਂ ਵਿੱਚ ਚਿੱਚੜਾਂ ਕਰਕੇ ਪ੍ਰਜੀਵੀ ਰੋਗਾਂ ਕਾਰਣ ਖੂਨ ਦਾ ਘੱਟ ਹੋਣਾ, ਹੋਰ ਬੈਕਟੀਰੀਅਲ ਬਿਮਾਰੀਆਂ ਦਾ ਹਮਲਾ ਇਹ ਬਿਮਾਰੀ ਫੈਲਣ ਦੇ ਮੁੱਖ ਕਾਰਨਾਂ ਵਿੱਚ ਆਉਂਦੇ ਹਨ। ਘੁੰਮਾਂਤਰੂੰ ਜਾਨਵਰਾਂ ਕਰਕੇ ਵੀ ਬਿਮਾਰੀ ਦੇ ਫੈਲਣ ਦਾ ਖਤਰਾ ਬਣਿਆ ਰਹਿੰਦਾ ਹੈ।

ਉਨ੍ਹਾਂ ਬਿਮਾਰੀ ਦੀ ਰੋਕਥਾਮ ਬਾਰੇ ਪਸ਼ੂ ਪਾਲਕਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਸ਼ੂਆਂ ਦੀ ਖਰੀਦ ਵੇਚ ਸਮੇਂ ਵੈਕਸੀਨੇਸ਼ਨ ਦਾ ਰਿਕਾਰਡ ਜਰੂਰ ਵਾਚਿਆ ਜਾਵੇ। ਪਸ਼ੂਆਂ ਦੇ ਥੱਲੇ ਸੁੱਕੀ ਪਰਾਲੀ ਵਿਛਾਈ ਜਾਵੇ। ਘਰ ਦੇ ਬਾਹਰ ਅਤੇ ਪਸ਼ੂਆਂ ਦੇ ਥੱਲੇ ਕਲੀ ਦੀ ਪਰਤ ਵਿਛਾਈ ਜਾਵੇ। ਜਿਹੜੇ ਪਸ਼ੂ ਵੈਕਸੀਨ ਤੋਂ ਵਾਂਝੇ ਰਹਿ ਗਏ ਹਨ ਉਸ ਲਈ ਨੇੜੇ ਦੀ ਪਸ਼ੂ ਸੰਸਥਾ ਨਾਲ ਸੰਪਰਕ ਕੀਤਾ ਜਾਵੇ।