Arth Parkash : Latest Hindi News, News in Hindi
ਅਮਿੱਟ ਯਾਦਾਂ ਛੱਡਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਹੋਇਆ ਸਮਾਪਤ ਅਮਿੱਟ ਯਾਦਾਂ ਛੱਡਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਹੋਇਆ ਸਮਾਪਤ
Monday, 29 Jan 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਅਮਿੱਟ ਯਾਦਾਂ ਛੱਡਦਾ ਦੋ ਰੋਜ਼ਾ ਓਪਨ ਯੁਵਕ ਮੇਲਾ ਹੋਇਆ ਸਮਾਪਤ

 

- ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਅਤੇ ਸ੍ਰੀ. ਫੌਜਾ ਸਿੰਘ ਸਰਾਰੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ

 

- ਭਾਰੀ ਗਿਣਤੀ ਵਿੱਚ ਯੂਥ ਨੇ ਸ਼ਮੂਲੀਅਤ ਕਰਕੇ ਪੇਸ਼ ਕੀਤੀਆਂ ਸੱਭਿਆਚਾਰਕ ਵੰਨਗੀਆਂ

 

- ਨੌਜਵਾਨਾਂ ਨੂੰ ਨਸ਼ਾ ਰਹਿਤ ਤੇ ਸਭਿਆਚਾਰ ਨਾਲ ਜੋੜੀ ਰੱਖਣ ਦੇ ਵਿਭਾਗੀ ਉਪਰਾਲੇ ਜਾਰੀ ਰਹਿਣਗੇ-ਦਵਿੰਦਰ ਸਿੰਘ ਲੋਟੇ

 

ਫਿਰੋਜ਼ਪੁਰ 30 ਜਨਵਰੀ:

 

          ਨੌਜਵਾਨਾਂ ਵਿਚਲੀ ਕਲਾ ਦਾ ਨਿਖਾਰ ਕਰਨ ਲਈ ਅਤੇ ਉਨ੍ਹਾਂ ਦੀ ਸਖਸ਼ੀਅਤ ਦੀ ਉਸਾਰੀ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਆਪਣੀ ਅਹਿਮ ਭੂਮਿਕਾ ਨਿਭਾਅ ਰਿਹਾ ਹੈ। ਨੌਜਵਾਨਾਂ ਨੂੰ ਸੱਭਿਆਚਾਰ ਨਾਲ ਜੋੜੀ ਰੱਖਣ ਲਈ ਲੋਕ ਨਾਚਾਂ ਤੇ ਹੋਰ ਸੱਭਿਆਚਾਰਕ ਮੁਕਾਬਲੇ ਸਮੇਂ ਸਮੇਂ ਤੇ ਆਯੋਜਿਤ ਕਰਵਾਏ ਜਾ ਰਹੇ ਹਨ ਤਾਂ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਚੰਗੇ ਸਮਾਜ ਦਾ ਨਿਰਮਾਣ ਕਰ ਸਕਣ। ਅਜਿਹਾ ਹੀ ਜ਼ਿਲ੍ਹਾ ਪੱਧਰੀ ਦੋ ਰੋਜ਼ਾ ਮੇਲਾ ਓਪਨ ਯੁਵਕ ਮੇਲਾ ਸਥਾਨਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਆਯੋਜਿਤ ਕੀਤਾ ਗਿਆ ਸੀ, ਜੋ ਕਿ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ। ਇਸ ਯੁਵਕ ਮੇਲੇ ਵਿੱਚ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕ ਸ੍ਰੀ ਰਜਨੀਸ਼ ਦਹੀਯਾ ਅਤੇ ਗੁਰੂਹਰਸਹਾਏ ਦੇ ਵਿਧਾਇਕ ਸ. ਫੌਜਾ ਸਿੰਘ ਸਰਾਰੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।  

 

          ਸਹਾਇਕ ਡਾਇਰੈਕਟਰ, ਯੁਵਕ ਸੇਵਾਵਾਂ ਫਿਰੋਜ਼ਪੁਰ ਸ. ਦਵਿੰਦਰ ਸਿੰਘ ਲੋਟੇ ਨੇ ਦੱਸਿਆ ਕਿ ਪਹਿਲੇ ਦਿਨੇ ਇਸ ਮੇਲੇ ਵਿੱਚ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿੱਚ ਰੰਗੋਲੀ ਵਿੱਚ ਪਹਿਲਾ ਸਥਾਨ ਦੇਵ ਸਮਾਜ ਕਾਲਜ ਫਿਰੋਜ਼ਪੁਰ, ਦੂਜਾ ਸਥਾਨ ਬਾਬਾ ਸ਼ਾਮ ਸਿੰਘ ਸਸ ਸਕੂਲ, ਤੀਜਾ ਸਥਾਨ ਸਰਕਾਰੀ ਆਈ.ਟੀ.ਆਈ, ਕਾਰਟੂਨਿੰਗ ਵਿੱਚ ਪਹਿਲਾ ਸਥਾਨ ਦੇਵ ਸਮਾਜ ਕਾਲਜ ਫਿਰੋਜ਼ਪੁਰ, ਦੂਜਾ ਸਥਾਨ ਸਰਕਾਰੀ ਕਾਲਜ ਜ਼ੀਰਾ, ਤੀਜਾ ਸਥਾਨ ਸ਼ਹੀਦ ਊਧਮ ਸਿੰਘ ਪੀ.ਯੂ.ਸੀ.ਸੀ. ਗੁਰੂਹਰਸਹਾਏ, ਕਲੇ ਮੋਡਲਿੰਗ ਵਿੱਚ ਪਹਿਲਾ ਸਥਾਨ ਦੇਵ ਸਮਾਜ ਕਾਲਜ, ਦੂਜਾ ਸਥਾਨ ਸ਼ਹੀਦ ਊਧਮ ਸਿੰਘ ਪੀ.ਯੂ.ਸੀ.ਸੀ. ਗੁਰੂਹਰਸਹਾਏ, ਤੀਜਾ ਸਥਾਨ ਮਾਤਾ ਸਾਹਿਬ ਕੌਰ ਖਾਲਸਾ ਕਾਲਜ, ਕਲਾਜ਼ ਮੇਕਿੰਗ ਵਿੱਚ ਪਹਿਲਾ ਸਥਾਨ ਦੇਵ ਸਮਾਜ ਕਾਲਜ ਫਿਰੋਜ਼ਪੁਰ, ਦੂਜਾ ਸਥਾਨ ਐਸ.ਬੀ.ਐਸ. ਸਟੇਟ ਯੂਨੀਵਰਸਿਟੀ, ਤੀਜਾ ਸਥਾਨ ਸਰਕਾਰੀ ਬਹੁਤਕਨੀਕੀ ਕਾਲਜ ਫਿਰੋਜ਼ਪੁਰ, ਪੋਸਟਰ ਬਣਾਉਣ ਵਿੱਚ ਪਹਿਲਾ ਸਥਾਨ ਪੀ.ਯੂ.ਸੀ.ਸੀ. ਮੋਹਕਮ ਖਾਂ ਵਾਲਾ, ਦੂਜਾ ਸਥਾਨ ਸਰਕਾਰੀ ਕਾਲਜ ਜ਼ੀਰਾ, ਤੀਜਾ ਸਥਾਨ ਗੁਰੂ ਨਾਨਕ ਕਾਲਜ ਫਿਰੋਜ਼ਪੁਰ, ਕਵੀਸ਼ਰੀ ਵਿੱਚ ਪਹਿਲਾ ਸਥਾਨ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਤਲਵੰਡੀ ਭਾਈ, ਦੂਜਾ ਸਥਾਨ ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ, ਮਹਿੰਦੀ ਵਿੱਚ ਪਹਿਲਾ ਸਥਾਨ ਬਾਬਾ ਸ਼ਾਮ ਸਿੰਘ ਮੈਮੋਰੀਅਲ ਸਸ ਸਕੂਲ, ਦੂਜਾ ਸਥਾਨ ਸ਼ਹੀਦ ਗੰਜ ਕਾਲਜ, ਤੀਜਾ ਸਥਾਨ ਸਰਕਾਰੀ ਕਾਲਜ ਜ਼ੀਰਾ ਕਲੀ ਵਿੱਚ ਪਹਿਲਾ ਸਥਾਨ ਯੂਥ ਕਲੱਬ ਬਾਰੇ ਕੇ, ਦੂਜਾ ਸਥਾਨ ਆਈ ਟੀ ਆਈ ਵੁਮੈਨ ਜ਼ੀਰਾ ਵਾਰ ਗਾਇਨ ਵਿੱਚ ਪਹਿਲਾ ਸਥਾਨ ਯੂਥ ਕਲੱਬ ਬਾਰੇ ਕੇ, ਦੂਜਾ ਸਥਾਨ ਸ਼ਹੀਦ ਭਗਤ ਸਿੰਘ ਟੈਕਨੀਕਲ ਕੈੰਪਸ ਫਿਰੋਜ਼ਪੁਰ ਭਾਸ਼ਣ ਪ੍ਰਤੀਯੋਗਤਾ ਵਿੱਚ ਪਹਿਲਾ ਸਥਾਨ ਆਰ ਐਸ ਡੀ ਕਾਲਜ ਫਿਰੋਜ਼ਪੁਰ ਸਿਟੀ, ਦੂਜਾ ਸਥਾਨ ਮਾਤਾ ਸਾਹਿਬ ਕੌਰ ਕਾਲਜ ਤਲਵੰਡੀ, ਤੀਜਾ ਸਥਾਨ ਸ਼ਹੀਦ ਊਧਮ ਸਿੰਘ ਇੰਸਟੀਟਿਊਟ ਭੰਡ ਵਿੱਚ ਪਹਿਲਾ ਸਥਾਨ ਦੇਵ ਸਮਾਜ ਕਾਲਜ ਫਾਰ ਵੁਮੈਨ ਫਿਰੋਜ਼ਪੁਰ, ਦੂਜਾ ਸਥਾਨ ਸ਼ਹੀਦ ਊਧਮ ਸਿੰਘ ਗੁਰੂ ਹਰ ਸਹਾਏ, ਮੋਨੋ ਐਕਟਿੰਗ ਵਿੱਚ ਪਹਿਲਾ ਸਥਾਨ ਸਸੱਸ ਸਕੂਲ ਬਹਿਕ ਗੁੱਜਰਾਂ, ਦੂਜਾ ਸਥਾਨ ਪੀ.ਯੂ.ਸੀ.ਸੀ. ਮੋਹਕਮ ਖਾਂ ਵਾਲਾ, ਤੀਜਾ ਸਥਾਨ ਐਸ.ਬੀ.ਐਸ. ਟੈਕਨੀਕਲ ਕੈੰਪਸ ਗੱਤਕਾ ਵਿੱਚ ਪਹਿਲਾ ਸਥਾਨ ਬਾਬਾ ਸ਼ਾਮ ਸਿੰਘ ਅਟਾਰੀ ਸਸ ਸਕੂਲ ਫੱਤੇਵਾਲਾ, ਦੂਜਾ ਸਥਾਨ ਆਈ ਟੀ ਆਈ ਫਿਰੋਜ਼ਪੁਰ ਨੇ ਪੁਜ਼ੀਸ਼ਨਾਂ ਹਾਸਲ ਕੀਤੀਆਂ। ਮੁਕਾਬਲਿਆਂ ਵਿੱਚ ਪੁਜੀਸ਼ਨਾਂ ਹਾਸਲ ਕਰਨ ਵਾਲੇ ਵੱਖ ਵੱਖ ਉਮੀਦਵਾਰਾਂ ਨੂੰ ਮੁੱਖ ਮਹਿਮਾਨ ਵੱਲੋਂ ਇਨਾਮਾਂ ਤੇ ਸਰਟੀਫਿਕੇਟਾਂ ਦੀ ਵੰਡ ਵੀ ਕੀਤੀ ਗਈ। ਪਿਛਲੇ ਸਮੇਂ ਦੌਰਾਨ 20 ਯੂਥ ਕਲੱਬਾਂ ਵੱਲੋਂ ਸਮਾਜਿਕ ਗਤੀਵਿਧੀਆਂ ਕੀਤੀਆਂ ਗਈਆਂ ਹਨ, ਉਹਨਾਂ ਨੂੰ 6.25 ਲੱਖ ਰੁਪਏ ਦੀ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਿਰੋਜ਼ਪੁਰ ਜ਼ਿਲ੍ਹੇ ਨਾਲ ਸਬੰਧਤ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਟੇਟ ਯੂਥ ਐਵਾਰਡੀ ਗੁਰਿੰਦਰ ਸਿੰਘ, ਗੁਰਨਾਮ ਸਿੱਧੂ, ਰਵੀਇੰਦਰ ਸਿੰਘ ਅਤ ਵਿਕਰਮਜੀਤ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।  

 

          ਦੂਜੇ ਦਿਨ ਹੋਏ ਮੁਕਾਬਲਿਆਂ ਦੇ ਨਤੀਜਿਆਂ ਬਾਰੇ ਉਨ੍ਹਾਂ ਦੱਸਿਆ ਕਿ ਫੋਕ ਆਰਕੈਸਟਰਾਂ ਵਿਚ ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਪਹਿਲਾ ਸਥਾਨ, ਔਰਤਾਂ ਦੇ ਰਵਾਇਤੀ ਲੋਕ ਗੀਤ ਵਿਚ ਮਾਤਾ ਸਾਹਿਬ ਕੌਰ ਗਰਲਜ ਕਾਲਜ ਤਲਵੰਡੀ ਭਾਈ ਪਹਿਲਾ ਤੇ ਆਈਟੀਆਈ ਲੜਕੀਆਂ ਜੀਰਾ ਦੂਸਰਾ ਸਥਾਨ, ਗਰੁੱਪ ਲੋਕ ਗੀਤ ਵਿਚ ਦੇਵ ਸਮਾਜ ਕਾਲਜ ਫਿਰੋਜ਼ਪੁਰ ਪਹਿਲਾ ਤੇ ਆਰਐੱਸਡੀ ਰਾਜ ਰਤਨ ਸਕੂਲ ਦੂਸਰਾ ਸਥਾਨ, ਲੋਕ ਨਾਚ ਗਿੱਧੇ ਵਿਚ ਆਈਟੀਆਈ ਲੜਕੀਆਂ ਫਿਰੋਜ਼ਪੁਰ ਪਹਿਲੇ, ਆਈਟੀਆਈ ਲੜਕੀਆਂ ਜੀਰਾ ਦੂਸਰੇ ਤੇ ਡੀਏਵੀ ਕੰਨਿਆ ਸਕੂਲ ਫਿਰੋਜ਼ਪੁਰ ਤੀਸਰਾ ਸਥਾਨ, ਭੰਗੜੇ ਵਿਚ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਪਹਿਲਾ ਤੇ ਜੈਨਸਿਸ ਡੈਂਟਲ ਕਾਲਜ ਦੂਸਰਾ ਸਥਾਨ, ਪੁਰਾਤਨ ਪਹਿਰਾਵੇ ਵਿਚ ਪਰਵਿੰਦਰ ਕੌਰ ਦੇਵ ਸਮਾਜ ਕਾਲਜ ਪਹਿਲਾ, ਗੁਰਿੰਦਰ ਕੌਰ ਆਈਟੀਆਈ ਜੀਰਾ ਦੂਸਰਾ ਤੇ ਅੰਜਲੀ ਆਈਟੀਆਈ ਫਿਰੋਜ਼ਪੁਰ ਤੀਸਰਾ ਸਥਾਨ, ਨਾਲਾ ਬੁਣਨ ਵਿਚ ਨਿਸ਼ਾ ਆਈਟੀਆਈ ਫਿਰੋਜ਼ਪੁਰ ਪਹਿਲਾ, ਸੁਨੀਤਾ ਰਾਣੀ ਗੁਰੂਹਰਸਹਾਏ ਦੂਸਰਾ ਤੇ ਰਮਨਦੀਪ ਕੌਰ ਮੋਹਕਮ ਖਾਂ ਵਾਲਾ ਤੀਸਰਾ ਸਥਾਨ, ਛਿੱਕੂ ਬਣਾਉਣ ਵਿਚ ਮਨੀਸ਼ਾ ਰਾਣੀ ਆਈਟੀਆਈ ਫਿਰੋਜ਼ਪੁਰ ਪਹਿਲਾ, ਕਿਰਨ ਜਯੋਤੀ ਮੋਹਕਮ ਖਾਂ ਵਾਲਾ ਦੂਸਰਾ ਤੇ ਪਲਵੀ ਆਜ਼ਾਦ ਗੁਰੂਹਰਸਹਾਏ ਤੀਸਰਾ ਸਥਾਨ, ਪੱਖੀ ਬੁਣਨ ਵਿਚ ਸੁਨੀਤਾ ਰਾਣੀ ਗੁਰੂਹਰਸਹਾਏ ਪਹਿਲਾ ਤੇ ਜੋਬਨਪ੍ਰੀਤ ਕੌਰ ਤਲਵੰਡੀ ਭਾਈ ਦੂਸਰਾ ਸਥਾਨ, ਫੁਲਕਾਰੀ ਬੁਣਨ ਵਿਚ ਗਗਨਪ੍ਰੀਤ ਕੌਰ ਦੇਵ ਸਮਾਜ ਕਾਲਜ ਫਿਰੋਜ਼ਪੁਰ ਪਹਿਲਾ, ਕੋਮਲਪ੍ਰੀਤ ਕੌਰ ਤਲਵੰਡੀ ਭਾਈ ਦੂਸਰਾ ਤੇ ਮਮਤਾ ਰਾਣੀ ਗੁਰੂਹਰਸਹਾਏ ਤੀਸਰਾ ਸਥਾਨ, ਪੀੜ੍ਹੀ ਬੁਣਨਾ ਵਿਚ ਹਰਪ੍ਰੀਤ ਸਿੰਘ ਜ਼ੀਰਾ ਪਹਿਲਾ, ਅਕਾਸ਼ਦੀਪ ਸਿੰਘ ਮੋਹਕਮ ਖਾਂ ਵਾਲਾ ਦੂਸਰਾ ਤੇ ਅੱਕ ਪ੍ਰੀਤ ਕੌਰ ਆਈ. ਟੀ. ਆਈ. ਜੀਰਾ ਤੀਸਰਾ ਸਥਾਨ, ਬੇਕਾਰ ਵਸਤੂਆਂ ਦੀ ਉੱਚਿਤ ਵਰਤੋਂ ਵਿਚ ਰੇਣੁਕਾ ਦੇਵੀ ਸਮਾਜ ਕਾਲਜ ਫਿਰੋਜ਼ਪੁਰ ਪਹਿਲੇ ਤੇ ਸਾਕਿਤ ਕੁਮਾਰ ਆਈਟੀਆਈ ਫਿਰੋਜ਼ਪੁਰ ਦੂਸਰੇ ਸਥਾਨ ਤੇ ਰਹੇ।

 

      ਮੇਲੇ ਦੌਰਾਨ ਗੁਰਿੰਦਰ ਸਿੰਘ, ਹਰਿੰਦਰ ਸਿੰਘ ਭੁੱਲਰ, ਦੀਪਕ ਸ਼ਰਮਾ, ਰਾਹੁਲ ਸ਼ਰਮਾ, ਅਸ਼ਵਨੀ, ਸੀਮਾ, ਹਰਪ੍ਰੀਤ ਕੌਰ, ਪ੍ਰੋ. ਅਮਿਤਪਾਲ ਸਿੰਘ, ਚਰਨਜੀਤ ਸਿੰਘ, ਅਮਰ ਜੋਤੀ ਮਾਂਗਟ, ਮਲਕੀਅਤ ਸਿੰਘ ਨੇ ਬਤੌਰ ਜੱਜ ਭੂਮਿਕਾ ਨਿਭਾਈ।ਇਸ ਯੁਵਕ ਮੇਲੇ ਵਿੱਚ ਗੁਰਨਾਮ ਸਿੱਧੂ ਨੇ ਸਟੇਜ ਸਕੱਤਰ ਦੀ ਬਾਖੂਬੀ ਭੂਮਿਕਾ ਨਿਭਾਈ।  

 

          ਇਸ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਵਿੱਚ ਗੁਰਪ੍ਰੀਤ ਸਿੰਘ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਤਰਨਜੀਤ ਕੌਰ ਸਟੈਨੋ ਫ਼ਿਰੋਜ਼ਪੁਰ, ਐਡਵੋਕੇਟ ਗੁਰਪ੍ਰੀਤ ਸਿੰਘ ਪਵਾਰ, ਤਰਨਜੀਤ ਕੌਰ ਸਟੈਨੋ ਮੋਗਾ, ਬਲਕਾਰ ਸਿੰਘ, ਨਵਦੀਪ ਕੌਰ ਝੱਜ, ਗੁਰਜੀਵਨ ਸਿੰਘ, ਜਗਦੀਪ ਸਿੰਘ ਮਾਂਗਟ,ਨੀਤੂ, ਪ੍ਰਿਯੰਕਾ, ਸੁਖਵੰਤ ਸਿੰਘ, ਜਗਜੀਤ ਸਿੰਘ, ਅੰਗਰੇਜ ਸਿੰਘ, ਰਾਣਾ ਹਰਪਿੰਦਰ ਪਾਲ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ।