Arth Parkash : Latest Hindi News, News in Hindi
ਕੁਸ਼ਟ ਨਿਵਾਰਨ ਦਿਵਸ ਮੌਕੇ ਸਿਵਿਲ ਸਰਜਨ ਦਫ਼ਤਰ ਦੇ ਸਟਾਫ ਨੇ ਲਿਆ ਪ੍ਰਣ ਕੁਸ਼ਟ ਨਿਵਾਰਨ ਦਿਵਸ ਮੌਕੇ ਸਿਵਿਲ ਸਰਜਨ ਦਫ਼ਤਰ ਦੇ ਸਟਾਫ ਨੇ ਲਿਆ ਪ੍ਰਣ
Monday, 29 Jan 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਿਰੋਜ਼ਪੁਰ

 

 

 

ਕੁਸ਼ਟ ਨਿਵਾਰਨ ਦਿਵਸ ਮੌਕੇ ਸਿਵਿਲ ਸਰਜਨ ਦਫ਼ਤਰ ਦੇ ਸਟਾਫ ਨੇ ਲਿਆ ਪ੍ਰਣ

 

 - ਕੁਸ਼ਟ ਰੋਗ ਦੇ ਲੱਛਣ ਦਿਖਾਈ ਦੇਣ ‘ਤੇ ਤੁਰੰਤ ਸਿਹਤ ਕੇਂਦਰ ਤੱਕ ਪਹੁੰਚ ਕੀਤੀ ਜਾਵੇ - ਡਾ. ਮੀਨਾਕਸ਼ੀ 

 

- ਕੁਸ਼ਟ ਰੋਗ ਦਾ ਸਾਰੇ ਸਰਕਾਰੀ ਸਿਹਤ ਕੇਂਦਰਾਂ ‘ਤੇ ਮੁਫ਼ਤ ਇਲਾਜ ਉਪਲਬਧ

 

 

 

ਫਿਰੋਜ਼ਪੁਰ 30 ਜਨਵਰੀ 2024:

 

            ਪ੍ਰਭਾਰੀ ਸਿਵਲ ਸਰਜਨ ਡਾ. ਮੀਨਾਕਸ਼ੀ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਨਵੀਨ ਸੇਠੀ (ਚਮੜੀ ਰੋਗਾਂ ਦੇ ਮਾਹਿਰ) ਦੀ ਅਗਵਾਈ ਵਿੱਚ ਜ਼ਿਲ੍ਹਾ ਪੱਧਰ 'ਤੇ ਸਪਰਸ਼ ਕੁਸ਼ਟ ਜਾਗਰੂਕਤਾ ਮੁਹਿੰਮ ਨੂੰ 30 ਜਨਵਰੀ 2024 ਤੋਂ 13 ਫਰਵਰੀ 2024 ਤੱਕ ਚਲਾਇਆ ਜਾ ਰਿਹਾ ਹੈ। ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਬਲੀਦਾਨ ਦਿਵਸ ਦੇ ਮੌਕੇ ਸਮੂਹ ਸਟਾਫ ਵੱਲੋਂ ਕੁਸ਼ਟ ਰੋਗ ਸੰਬੰਧੀ ਪ੍ਰਣ ਲਿਆ ਗਿਆ।

 

            ਇਸ ਮੌਕੇ ਡਾ. ਨਵੀਨ ਸੇਠੀ ਨੇ ਕੁਸ਼ਟ ਰੋਗ ਸਬੰਧੀ ਜਾਣਕਾਰੀ ਦਿੰਦੇ ਦੱਸਿਆ ਕਿ ਜੇਕਰ ਚਮੜੀ 'ਤੇ ਹਲਕੇ ਤਾਂਬੇ ਰੰਗ ਦੇ ਸੁੰਨ ਨਿਸ਼ਾਨ ਹੋਣ, ਜਿਸ 'ਤੇ ਗਰਮ-ਠੰਢੇ ਦਾ ਪਤਾ ਨਾ ਲੱਗੇ ਤਾਂ ਇਹ ਕੁਸ਼ਟ ਰੋਗ ਹੋ ਸਕਦਾ ਹੈ। ਅਜਿਹੇ ਲੱਛਣ ਹੋਣ 'ਤੇ ਤੁਰੰਤ ਨੇੜੇ ਦੇ ਹਸਪਤਾਲ ਜਾ ਕੇ ਚਮੜੀ ਦੇ ਮਾਹਿਰ ਡਾਕਟਰ ਕੋਲ ਜਾਂਚ ਕਰਵਾਈ ਜਾਵੇ ਤਾਂ ਜੋ ਸਮੇਂ ਸਿਰ ਬਿਮਾਰੀ ਦਾ ਪਤਾ ਲਗਾ ਕੇ ਇਲਾਜ ਸ਼ੁਰੂ ਕੀਤਾ ਜਾ ਸਕੇ ਤੇ ਇਸ ਰੋਗ ਤੋ ਹੋਣ ਵਾਲੀ ਕਰੂਪਤਾ (ਦਿਵਿਆਂਗਤਾ) ਤੋਂ ਬਚਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਇਲਾਜ ਯੋਗ ਹੈ ਤੇ ਸਾਰੇ ਸਰਕਾਰੀ ਸਿਹਤ ਕੇਂਦਰਾਂ ਤੇ ਇਸ ਦਾ ਮੁਫ਼ਤ ਇਲਾਜ ਉਪਲਬਧ ਹੈ। 

 

            ਡਿਪਟੀ ਮਾਸ ਮੀਡੀਆ ਅਫਸਰ ਸੰਦੀਪ ਨੇ ਦੱਸਿਆ ਕਿ ਇਸ ਮੁਹਿੰਮ ਦੌਰਾਨ ਵੱਖ- ਵੱਖ ਤਰ੍ਹਾਂ ਦੀਆਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾਣਗੀਆਂ। ਆਸ਼ਾ ਵਰਕਰ ਵੱਲੋ ਘਰ-ਘਰ ਜਾ ਕੇ ਕੁਸ਼ਟ ਰੋਗ ਦੇ ਲੱਛਣਾਂ, ਬਚਾਅ ਤੇ ਇਲਾਜ ਸਬੰਧੀ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਕੁਸ਼ਟ ਰੋਗ ਦਾ ਇਲਾਜ ਸੰਭਵ ਹੈ। ਉਨ੍ਹਾਂ ਕਿਹਾ ਕਿ ਕੁਸ਼ਟ ਰੋਗੀ ਨਾਲ ਬੈਠਣ,ਖਾਣ, ਘੁੰਮਣ-ਫਿਰਨ ‘ਤੇ ਕਿਸੇ ਵੀ ਤਰ੍ਹਾਂ ਦਾ ਭੇਦ-ਭਾਵ ਨਹੀਂ ਕੀਤਾ ਜਾਣਾ ਚਾਹੀਦਾ।

 

            ਇਸ ਮੌਕੇ ਸਹਾਇਕ ਸਿਵਿਲ ਸਰਜਨ ਡਾ. ਸੁਸ਼ਮਾ ਠੱਕਰ, ਸੁਪਰਡੈਂਟ ਪਰਮਵੀਰ ਮੋਗਾ, ਪੀ.ਏ. ਵਿਕਾਸ ਕਾਲੜਾ, ਅਕਾਊਂਟ ਅਫਸਰ ਸੰਜੀਵ ਬਹਿਲ ਅਤੇ ਵਿਪਨ ਸ਼ਰਮਾ ਅਤੇ ਹੋਰ ਸਟਾਫ ਹਾਜ਼ਰ ਸੀ।