Arth Parkash : Latest Hindi News, News in Hindi
ਨੌਵੀਂ ਅਤੇ ਗਿਆਰ੍ਹਵੀਂ ਕਲਾਸ ਦੇ ਦਾਖਲੇ ਲਈ ਵਿਦਿਆਰਥੀ ਆਪਣੇ ਰੋਲ ਨੰਬਰ ਵਿਦਿਆਲਿਆ ਦੀ ਵੈਬਸਾਇਟ ਤੋਂ ਪ੍ਰਾਪਤ ਕਰ ਸਕਦੇ ਹ ਨੌਵੀਂ ਅਤੇ ਗਿਆਰ੍ਹਵੀਂ ਕਲਾਸ ਦੇ ਦਾਖਲੇ ਲਈ ਵਿਦਿਆਰਥੀ ਆਪਣੇ ਰੋਲ ਨੰਬਰ ਵਿਦਿਆਲਿਆ ਦੀ ਵੈਬਸਾਇਟ ਤੋਂ ਪ੍ਰਾਪਤ ਕਰ ਸਕਦੇ ਹਨ-ਪ੍ਰਿੰਸੀਪਲ
Friday, 02 Feb 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

ਨੌਵੀਂ ਅਤੇ ਗਿਆਰ੍ਹਵੀਂ ਕਲਾਸ ਦੇ ਦਾਖਲੇ ਲਈ ਵਿਦਿਆਰਥੀ ਆਪਣੇ ਰੋਲ ਨੰਬਰ ਵਿਦਿਆਲਿਆ ਦੀ ਵੈਬਸਾਇਟ ਤੋਂ ਪ੍ਰਾਪਤ ਕਰ ਸਕਦੇ ਹਨ-ਪ੍ਰਿੰਸੀਪਲ

10 ਫਰਵਰੀ ਨੂੰ ਵਿਦਿਆਲਿਆ ਵਿਖੇ ਲਈ ਜਾਵੇਗੀ ਦਾਖਲਾ ਪ੍ਰੀਖਿਆ

ਮਾਨਸਾ, 03 ਫਰਵਰੀ :

ਪ੍ਰਿੰਸੀਪਲ ਸ਼੍ਰੀਮਤੀ ਰੇਖਾ ਸ਼ਰਮਾ ਨੇ ਦੱਸਿਆ ਕਿ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿੱਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿੱਚ ਖਾਲੀ ਸੀਟਾਂ ਉਪਰ ਸਾਲ 2024-25 ਦੇ ਦਾਖਲੇ ਲਈ ਜਿਹੜੇ ਵਿਦਿਆਰਥੀਆਂ ਦੇ ਫਾਰਮ ਭਰੇ ਗਏ ਸਨ, ਉਨ੍ਹਾਂ ਦੇ ਰੋਲ ਨੰਬਰ ਆ ਗਏ ਹਨ।

ਉਨ੍ਹਾਂ ਦੱਸਿਆ ਕਿ 9ਵੀਂ ਜਮਾਤ ਦੇ ਵਿਦਿਆਰਥੀ ਆਪਣੇ ਰੋਲ ਨੰਬਰ ਵਿਦਿਆਲਿਆ ਸਮਿਤੀ ਦੀ ਵੈਬਸਾਈਟ https://cbseitms.nic.in/2023/nvsix/1dmin3ard/1dmin3ard ਅਤੇ 11ਵੀਂ ਜਮਾਤ ਦੇ ਵਿਦਿਆਰਥੀ ਆਪਣੇ ਰੋਲ ਨੰਬਰ https://cbseitms.nic.in/2023/nvsxi_11/1dmin3ard/1dmin3ard ’ਤੋਂ ਡਾਊਨਲੋਡ ਕਰ ਸਕਦੇ ਹਨ।  

ਪ੍ਰਿੰਸੀਪਲ ਨੇ ਦੱਸਿਆ ਕਿ ਪ੍ਰੀਖਿਆ 10 ਫਰਵਰੀ 2024 ਨੂੰ ਸਵੇਰੇ 10:30 ਵਜੇ ਪੀ.ਐਮ. ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈਕੇ ਵਿਖੇ ਹੋਵੇਗੀ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ 94785-47460 ਅਤੇ 98780-85025 ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕਦਾ ਹੈ।