Arth Parkash : Latest Hindi News, News in Hindi
ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦੇਣ ਦੀ ਅਪੀਲ
Sunday, 04 Feb 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦੇਣ ਦੀ ਅਪੀਲ

ਬਿਨੈਕਾਰਾਂ ਦੀ ਰਜਿਸਟਰੇਸ਼ਨ ਅਤੇ ਟ੍ਰੇਨਿੰਗ ਬਾਰੇ ਗਲਤ ਜਾਣਕਾਰੀ ਦੇਣ ਵਾਲੇ ਲੋਕਾ ਖਿਲਾਫ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ

ਫਾਜ਼ਿਲਕਾ, 5 ਫਰਵਰੀ

ਡਿਪਟੀ ਕਮਿਸ਼ਨਰ ਫਾਜਿਲਕਾ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪੀ.ਐਮ. ਵਿਸ਼ਵਕਰਮਾ ਸਕੀਮ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਹੈ। ਇਸ ਸਕੀਮ ਅਧੀਨ ਹੱਥੀਂ ਕੰਮ ਕਰਨ ਵਾਲੇ 18 ਵੱਖ-ਵੱਖ ਪ੍ਰਕਾਰ ਦੇ ਰਵਾਇਤੀ ਕਿੱਤਾਕਾਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ।

ਇਸ ਸਕੀਮ ਅਧੀਨ ਬਿਨੈਕਾਰ ਵਲੋਂ ਆਨਲਾਈਨ ਪੋਰਟਲ ਉੱਪਰ ਅਪਲਾਈ ਕਰਨ ਉਪਰੰਤ ਐਪਲੀਕੇਸ਼ਨ ਦੀ ਤਿੰਨ ਸਟੈਪਾਂ ਵਿਚ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਪਹਿਲੇ ਸਟੈਪ ਵਿਚ ਇਹ ਵੈਰੀਫਿਕੇਸ਼ਨ ਪੇਂਡੂ ਖੇਤਰ ਵਿਚ ਗਰਾਮ ਪੰਚਾਇਤ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰ ਨਾਲ ਸੰਬੰਧਤ ਐਪਲੀਕੇਸ਼ਨਾਂ ਦੀ ਵੈਰੀਫਿਕੇਸ਼ਨ ਕਾਰਜਸਾਧਕ ਅਫਸਰਾਂ ਦੁਆਰਾ ਕੀਤੀ ਜਾਣੀ ਹੈ। ਇਸ ਉਪਰੰਤ ਦੂਜੇ ਸਟੈਪ ਦੀ ਵੈਰੀਫਿਕੇਸ਼ਨ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੁਆਰਾ ਕੀਤੇ ਜਾਣ ਉਪਰੰਤ ਕੇਸ ਨੂੰ ਤੀਜੇ ਸਟੈਪ ਦੀ ਵੈਰੀਫਿਕੇਸ਼ਨ ਲਈ ਸਟੇਟ ਕਮੇਟੀ ਨੂੰ ਫਾਰਵਰਡ ਕੀਤਾ ਜਾਣਾ ਹੈ।

ਜਿਲ੍ਹਾ ਫਾਜਿਲਕਾ ਵਿਚ ਕਈ ਬਿਨੈਕਾਰਾਂ ਦੀ ਤਿੰਨਾਂ ਸਟੈਪਾਂ ਦੀ ਵੈਰੀਫੀਕੇਸ਼ਨ ਮੁਕੰਮਲ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਬਿਨੈਕਾਰਾਂ ਨੂੰ ਸੰਬੰਧਤ ਟਰੇਡ ਟ੍ਰੇਨਿੰਗ ਦਿੱਤੀ ਜਾਣੀ ਹੈ। ਜਿਲ੍ਹਾ ਫਾਜਿਲਕਾ ਵਿਚ ਬਿਨੈਕਾਰਾਂ ਨੂੰ ਇਹ ਟ੍ਰੇਨਿੰਗ ਮੁਹੱਈਆ ਕਰਵਾਉਣ ਲਈ ਕੁਝ ਸਰਕਾਰੀ ਅਦਾਰਿਆਂ ਨੂੰ ਹੀ ਟ੍ਰੇਨਿੰਗ ਸੈਂਟਰ ਦੇ ਤੌਰ ਤੇ ਸਿਲੈਕਟ ਕੀਤਾ ਗਿਆ ਹੈ। ਪਰੰਤੂ ਇਹ ਵੇਖਣ ਵਿਚ ਆਇਆ ਹੈ ਕਿ ਤਿੰਨਾਂ ਸਟੈਪਾਂ ਦੀ ਸਫਲ ਵੈਰੀਫੀਕੇਸ਼ਨ ਤੋਂ ਬਾਅਦ ਬਿਨੈਕਾਰਾਂ ਨੂੰ ਪ੍ਰਾਈਵੇਟ ਅਦਾਰਿਆਂ ਪਾਸੋਂ ਉਹਨਾਂ ਦੇ ਇੰਸਟੀਚਿਊਟ ਤੋਂ ਟ੍ਰੇਨਿੰਗ ਪ੍ਰਾਪਤ ਕਰਨ ਲਈ ਕਾਲ ਆ ਰਹੇ ਹਨ ਜੋ ਕਿ ਅਜੇ ਤੱਕ ਟ੍ਰੇਨਿੰਗ ਦੇਣ ਲਈ ਮਨਜ਼ੂਰਸ਼ੁਦਾ ਨਹੀਂ ਹਨ।

ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਫਾਜਿਲਕਾ ਦੇ ਤਿੰਨ ਸਟੈਪਾਂ ਦੀ ਵੈਰੀਫੀਕੇਸ਼ਨ ਤੋਂ ਬਾਅਦ ਟ੍ਰੇਨਿੰਗ ਲਈ ਨਾਮਜ਼ਦ ਉਮੀਦਵਾਰਾਂ ਨੂੰ ਸੁਚੇਤ ਕੀਤਾ ਜਾਂਦਾ ਹੈ ਕਿ ਪ੍ਰਾਈਵੇਟ ਅਦਾਰਿਆਂ ਪਾਸੋਂ ਆਉਣ ਵਾਲੀਆਂ ਫੋਨ ਕਾਲਾਂ ਵੱਲ ਧਿਆਨ ਨਾ ਦਿੱਤਾ ਜਾਵੇ ਅਤੇ ਟ੍ਰੇਨਿੰਗ ਸੰਬੰਧੀ ਜਾਣਕਾਰੀ ਲਈ ਸੰਬੰਧਤ ਕਾਮਨ ਸਰਵਿਸ ਸੈਂਟਰ (ਜਿੱਥੋਂ ਬਿਨੈਕਾਰਾਂ ਨੇ ਫਾਰਮ ਭਰੇ ਹਨ) ਨਾਲ ਸੰਪਰਕ ਕੀਤਾ ਜਾਵੇ। ਉਨ੍ਹਾਂ ਸਖਤ ਨੋਟਿਸ ਲੈਂਦਿਆਂ ਇਹ ਕਿਹਾ ਗਿਆ ਹੈ ਕਿ ਗਲਤ ਤਰੀਕੇ ਨਾਲ ਬਿਨੈਕਾਰਾਂ ਦੀ ਰਜਿਸਟਰੇਸ਼ਨ ਕਰਨ ਵਾਲੇ ਅਤੇ ਟ੍ਰੇਨਿੰਗ ਬਾਰੇ ਗਲਤ ਜਾਣਕਾਰੀ ਦੇਣ ਵਾਲੇ ਲੋਕਾ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।