Arth Parkash : Latest Hindi News, News in Hindi
ਜ਼ਿਲ੍ਹੇ ਦੇ ਵਪਾਰੀ ਓ.ਟੀ.ਐਸ. ਸਕੀਮ ਦਾ ਲੈ ਸਕਦੇ ਹਨ ਲਾਹਾ ਜ਼ਿਲ੍ਹੇ ਦੇ ਵਪਾਰੀ ਓ.ਟੀ.ਐਸ. ਸਕੀਮ ਦਾ ਲੈ ਸਕਦੇ ਹਨ ਲਾਹਾ
Monday, 05 Feb 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫ਼ਰੀਦਕੋਟ

 

ਜ਼ਿਲ੍ਹੇ ਦੇ ਵਪਾਰੀ ਓ.ਟੀ.ਐਸ. ਸਕੀਮ ਦਾ ਲੈ ਸਕਦੇ ਹਨ ਲਾਹਾ

 

ਓ.ਟੀ.ਐਸ. ਤਹਿਤ 15 ਮਾਰਚ ਤੱਕ ਜਮ੍ਹਾਂ ਕਰ ਸਕਣਗੇ ਬਕਾਇਆ ਵੈਟ

 

ਫ਼ਰੀਦਕੋਟ 06 ਫ਼ਰਵਰੀ,2024

 

ਜੇਕਰ ਤੁਸੀਂ ਵਪਾਰੀ ਹੋ ਅਤੇ ਤੁਹਾਡਾ ਵੈਟ ਟੈਕਸ ਬਕਾਇਆ ਹੈ ਤਾਂ ਤੁਸੀਂ ਓ.ਟੀ.ਐਸ.( ਵਨ ਟਾਈਮ ਸੈਟਲਮੈਂਟ) ਯੋਜਨਾ ਦਾ ਲਾਭ ਉਠਾ ਸਕਦੇ ਹੋ । ਪੰਜਾਬ ਸਰਕਾਰ ਦੇ ਕਰ ਵਿਭਾਗ ਨੇ ਵਪਾਰੀ ਵਰਗ ਨੂੰ ਵੱਡੀ ਰਾਹਤ ਦਿੰਦੇ ਹੋਏ ਬਕਾਇਆ ਕਰ ਰਾਸ਼ੀ ਦੇ ਸਮਾਧਾਨ ਲਈ ਵਨ ਟਾਈਮ ਸੈਟਲਮੈਂਟ ਸ਼ੁਰੂ ਕੀਤੀ ਹੈ । ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮਨਮੋਹਨ ਕੁਮਾਰ, ਸਹਾਇਕ ਕਮਿਸ਼ਨਰ , ਰਾਜ ਕਰ ਫ਼ਰੀਦਕੋਟ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਕਾਰੋਬਾਰੀ 15 ਮਾਰਚ 2024 ਤੱਕ ਬਿਨਾਂ ਵਿਆਜ ਅਤੇ ਬਿਨਾਂ ਜੁਰਮਾਨੇ ਦੇ ਕਰ ਮੁਆਫੀ ਦਾ ਲਾਭ ਲੈ ਸਕਦੇ ਹਨ ।

 

          ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਉਨ੍ਹਾਂ ਦੱਸਿਆ ਕਿ ਓ.ਟੀ.ਐਸ. ਸਕੀਮ ਤਹਿਤ ਫਰੀਦਕੋਟ ਜ਼ਿਲ੍ਹੇ ਦੇ 389 ਵਪਾਰੀ ਲਾਭਪਾਤਰ ਹੋਣਗੇ ਜੋ ਇਸ ਯੋਜਨਾ ਦੇ ਅਧੀਨ ਕਵਰ ਹੁੰਦੇ ਹਨ । ਯੋਜਨਾ ਦੇ ਅਧੀਨ 15 ਨਵੰਬਰ ਤੋਂ 15 ਮਾਰਚ 2024 ਤੱਕ ਦੇ ਸਮੇਂ ਵਿੱਚ 1 ਲੱਖ (ਟੈਕਸ, ਵਿਆਜ ਅਤੇ ਜੁਰਮਾਨਾ) ਤੋਂ ਘੱਟ ਵਾਲੇ 78 ਡੀਲਰ ਕਵਰ ਹੁੰਦੇ ਹਨ, ਜਿਨ੍ਹਾਂ ਉਪਰ 32.93 ਲੱਖ ਵੈਟ ਟੈਕਸ ਬਕਾਇਆ ਹੈ । ਇਸੇ ਤਰ੍ਹਾਂ 1 ਲੱਖ ਤੋਂ 1 ਕਰੋੜ ਤੱਕ ਦੀ ਸ਼੍ਰੇਣੀ ਵਿੱਚ 311 ਡੀਲਰ ਸਕੀਮ ਦੇ ਤਹਿਤ ਆਉਂਦੇ ਹਨ, ਜਿਨ੍ਹਾਂ ਉਪਰ ਵਿਭਾਗ ਦੀ 64.40 ਕਰੋੜ ( ਟੈਕਸ, ਵਿਆਜ ਅਤੇ ਜੁਰਮਾਨਾ) ਦਾ ਵੈਟ ਬਕਾਇਆ ਹੈ ।

 

          ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਪੰਜਾਬ ਵੈਟ ਐਕਟ 2005 ਦੇ ਅਧੀਨ ਕਰ ਬਕਾਏਦਾਰਾਂ ਨੂੰ ਬਿਨਾਂ ਜੁਰਮਾਨਾ ਅਤੇ ਬਿਨਾਂ ਵਿਆਜ ਦੇ ਨਾਲ ਸਿਰਫ ਟੈਕਸ ਰਾਸ਼ੀ ਦਾ 50 ਪ੍ਰਤੀਸ਼ਤ ਦਾ ਭੁਗਤਾਨ ਕਰਕੇ ਆਪਣੇ ਕੇਸ ਦਾ ਨਿਪਟਾਰਾ ਕਰਨ ਦੀ ਪੇਸ਼ਕਸ਼ ਕੀਤੀ ਹੈ । ਇਸੇ ਤਰ੍ਹਾਂ ਵੰਨ ਟਾਈਮ ਸੈਟਲਮੈਂਟ (ਓ.ਟੀ.ਐਸ.)ਯੋਜਨਾ, 2023 ਦੇ ਤਹਿਤ ਫਰੀਦਕੋਟ ਜ਼ਿਲ੍ਹੇ ਦੇ 64.40 ਕਰੋੜ ਰੁਪਏ ਵੈਟ ਦੇ ਛੋਟੇ ਤੇ ਵੱਡੇ ਕਾਰੋਬਾਰੀ ਦੇਣਦਾਰ ਹਨ ।

 

ਉਨ੍ਹਾਂ ਵਿਸਥਾਰਪੂਰਵਕ ਜਾਣਕਾਰੀ ਦਿੰਦਿਆ ਦੱਸਿਆ ਕਿ ਓ.ਟੀ.ਐਸ. ਸਕੀਮ ਦੇ ਤਹਿਤ 1 ਲੱਖ ਰੁਪਏ ਤੱਕ ਦੀ ਕੁੱਲ ਰਾਸ਼ੀ ਦੇ ਮਾਮਲੇ ਵਿੱਚ ਪੂਰੀ ਛੋਟ ਮਿਲੇਗੀ । ਅਜਿਹੇ ਕਰਮਚਾਰੀ ਜਿਨ੍ਹਾਂ ਦੀ 31 ਮਾਰਚ 2023 ਦੀ ਕਰ ਰਾਸ਼ੀ 1 ਲੱਖ ਰੁਪਏ ਤੋਂ ਘੱਟ ਹੈ, 100 ਪ੍ਰਤੀਸ਼ਤ ਕਰ, ਵਿਆਜ ਅਤੇ ਜੁਰਮਾਨਾ ਮੁਆਫੀ ਦਾ ਲਾਭ ਉਠਾ ਸਕਦੇ ਹਨ । ਇਸੇ ਤਰ੍ਹਾਂ ਅਜਿਹੇ ਕਰਦਾਤਾ ਜਿਨ੍ਹਾਂ ਦੀ 31 ਮਾਰਚ, 2023 ਤੱਕ ਦੀ ਕਰ ਰਾਸ਼ੀ 1 ਲੱਖ ਤੋਂ 1 ਕਰੋੜ ਰੁਪਏ ਹੈ, ਕਰ ਰਾਸ਼ੀ ਉਪਰ 50 ਪ੍ਰਤੀਸ਼ਤ ਦੀ ਮੁਆਫੀ, ਵਿਆਜ ਅਤੇ ਜੁਰਮਾਨਾ ਉਪਰ 100 ਪ੍ਰਤੀਸ਼ਤ ਦੀ ਮੁਆਫੀ ਪ੍ਰਾਪਤ ਕਰ ਸਕਦੇ ਹਨ । ਉਪ ਕਰਦਾਤਾ ਜਿਨ੍ਹਾਂ ਦੀ ਅਸੈਸਮੈਂਟ ਕਰ ਵਿਭਾਗ ਨੇ 31 ਮਾਰਚ, 2023 ਤੱਕ ਕੀਤਾ ਹੈ, ਇਸ ਯੋਜਨਾ ਦੇ ਤਹਿਤ ਅਪਲਾਈ ਕਰਨ ਦੇ ਯੋਗ ਹਨ । ਇਹ ਯੋਜਨਾ 15 ਮਾਰਚ, 2024 ਤੱਕ ਪ੍ਰਭਾਵੀ ਰਹੇਗੀ ।

 

ਉਨ੍ਹਾਂ ਇਹ ਵੀ ਦੱਸਿਆ ਕਿ ਓ.ਟੀ.ਐਸ. ਸਕੀਮ ਦਾ ਮਕਸਦ ਪਿਛਲੇ ਕਾਫੀ ਸਮੇਂ ਤੋਂ ਲੰਬਿਤ ਪਈਆਂ ਡਿਮਾਂਡਾਂ ਨੂੰ ਪੂਰਾ ਕਰਨਾ ਹੈ, ਅਜਿਹੇ ਲੋਕ ਜੋ ਕਰ ਅਦਾ ਕਰਨ ਤੋਂ ਅਸਮਰੱਥ ਹੋਣ ਕਾਰਨ ਕੇਸ ਅਪੀਲ ਵਿੱਚ ਚੱਲ ਰਹੇ ਹਨ, ਉਨ੍ਹਾਂ ਕੇਸਾਂ ਨੂੰ ਸੈਟਲ ਕਰਨ ਲਈ ਓ.ਟੀ.ਐਸ. ਸਕੀਮ ਚਲਾਈ ਗਈ ਹੈ । ਯੋਜਨਾ ਦੇ ਤਹਿਤ ਕਰਦਾਤਾ ਟੈਕਸ ਰਾਸ਼ੀ ਦਾ 50 ਪ੍ਰਤੀਸ਼ਤ ਭਰ ਕੇ ਕੇਸ ਦਾ ਨਿਪਟਾਰਾ ਕਰ ਸਕਦੇ ਹਨ । 31 ਮਾਰਚ, 2023 ਤੱਕ ਜਿੰਨੇ ਕੇਸ ਹੋਣਗੇ ਇਸ ਯੋਜਨਾ ਅਧੀਨ ਕਵਰ ਹੋਣਗੇ, ਸਕੀਮ 15 ਮਾਰਚ, 2024 ਤੱਕ ਹੀ ਵੈਲਿਡ ਹੈ ।