ਪ੍ਰੈਸ ਨੋਟ
ਡਾਇਰੈਕਟੋਰੇਟ ਆਫ ਪੰਜਾਬ ਰਾਜ ਲਾਟਰੀਜ਼ ਵਲੋਂ ਮਿਤੀ 06.02.2024 ਨੂੰ ਪੰਜਾਬ ਸਟੈਟ ਡੀਅਰ 200 ਮਹੀਨਾਵਾਰੀ ਲਾਟਰੀ ਸਕੀਮ ਦਾ ਡਰਾਅ ਲੁਧਿਆਣਾ ਵਿੱਖੇ ਕਢਿਆ ਗਿਆ। ਇਸ ਸਕੀਮ ਦਾ ਪਹਿਲਾ ਇਨਾਮ 1.50 ਕਰੋੜ ਰੁਪਏ ਜੋ ਕਿ ਵਿਕੀਆਂ ਹੋਈਆਂ ਟਿਕਟਾਂ ਵਿੱਚੋਂ ਹੀ ਕੱਢੇ ਜਾਣ ਦੀ ਗਰਨਟੀ ਦੀਤੀ ਜਾਂਦੀ ਹੈ। ਇਸ ਡਰਾਅ ਵਿੱਚ 1.50 ਕਰੋੜ ਦਾ ਇਨਾਮ Sh. Arindam Kar ਵਾਸੀ Babupara, Distt. Alipurduar, West Bengal ਵੱਲੋਂ ਜਿਤਿਆ ਗਿਆ ਹੈ। ਇਨਾਮੀ ਵਿਜੇਤਾ West Bengal ਵਿੱਚ ਹਲਵਾਈ ਦਾ ਕੰਮ ਕਰਦੇ ਹਨ ਅਤੇ ਉਹ ਇਨਾਮ ਦੇ ਪੈਸੇ ਦੀ ਵਰਤੋਂ ਆਪਣੀ ਬੇਟੀ ਦੀ ਪੜ੍ਹਾਈ ਅਤੇ ਆਪਣਾ ਕਾਰੋਬਾਰ ਵੱਧਾਉਣ ਵਿੱਚ ਇਸਤੇਮਾਲ ਕਰਨਗੇ। ਇਨਾਮ ਜੇਤੁ ਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਹੈ ਕਿ ਪੰਜਾਬ ਰਾਜ ਲਾਟਰੀਜ਼ ਵੱਲੋਂ ਡਰਾਅ ਨਿਰਪੱਖ ਤਰੀਕੇ ਨਾਲ ਕੱਢੇ ਜਾਦੇ ਹਨ ਇਸ ਲਈ West Bengal ਦੇ ਲੋਕਾਂ ਵਿੱਚ ਪੰਜਾਬ ਰਾਜ ਲਾਟਰੀਜ਼ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦਾ ਬਹੁਤ ਉਤਸ਼ਾਹ ਹੈ।