Arth Parkash : Latest Hindi News, News in Hindi
ਕਤਲ ਦੇ ਇੱਕ ਕੇਸ ਵਿੱਚ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਚਾਰਾਂ ਕਤਲ ਦੇ ਇੱਕ ਕੇਸ ਵਿੱਚ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਚਾਰਾਂ
Sunday, 18 Feb 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕਤਲ ਦੇ ਇੱਕ ਕੇਸ ਵਿੱਚ ਜਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ ਵੱਲੋਂ ਚਾਰਾਂ ਨੂੰ ਉਮਰ ਕੈਦ ਦੀ ਸਜ਼ਾ

ਫਾਜ਼ਿਲਕਾ 19 ਫਰਵਰੀ

ਸਾਲ 2020 ਵਿੱਚ ਵਾਪਰੇ ਇੱਕ ਕਤਲ ਦੇ ਮਾਮਲੇ ਵਿੱਚ ਮਾਨਯੋਗ ਜਿਲਾ ਤੇ ਸੈਸ਼ਨ ਜੱਜ ਜਤਿੰਦਰ ਕੌਰ ਦੀ ਅਦਾਲਤ ਵੱਲੋਂ ਚਾਰ ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੂੰ 10-10 ਹਜ਼ਾਰ ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ । ਜੁਰਮਾਨਾ ਅਦਾ ਨਾ ਕਰਨ ਤੇ ਦੋਸ਼ੀਆਂ ਨੂੰ ਇੱਕ ਇੱਕ ਸਾਲ ਹੋਰ ਕੈਦ ਭੁਗਤਣੀ ਪਵੇਗੀ। ਜਾਣਕਾਰੀ ਅਨੁਸਾਰ ਇਸ ਸਬੰਧੀ ਅਬੋਹਰ ਥਾਣਾ ਸਿਟੀ ਨੰਬਰ ਦੋ ਵਿਖੇ 11 ਅਗਸਤ 2020 ਨੂੰ ਐਫਆਈਆਰ ਨੰਬਰ 98 ਧਾਰਾ 302, 34 ਆਈਪੀਸੀ ਦੇ ਤਹਿਤ ਦਰਜ ਕੀਤੀ ਗਈ ਸੀ। ਜਿਸ ਵਿੱਚ ਅਦਾਲਤ ਨੇ ਸੁਣਵਾਈ ਤੋਂ ਬਾਅਦ ਅਨੁਜ ਕੁਮਾਰ, ਵਿਜੇਸ਼ ਕੁਮਾਰ,ਰਕੇਸ਼ ਕੁਮਾਰ ਅਤੇ ਅਮਿਤ ਕੁਮਾਰ ਨੂੰ ਦੋਸ਼ੀ ਮੰਨਿਆ ਅਤੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ।। ਇਹਨਾਂ ਚਾਰਾਂ ਤੇ ਆਪਣੇ ਹੀ ਦੋਸਤ ਸੁਰਿੰਦਰ ਕੁਮਾਰ ਨੂੰ ਮਾਰਨ ਦਾ ਦੋਸ਼ ਸੀ।