Arth Parkash : Latest Hindi News, News in Hindi
Journalist Simmi Marwaha Honor ਪੱਤਰਕਾਰ ਸਿੰਮੀ ਮਰਵਾਹਾ ਸਨਮਾਨ ਲਈ ਅਰਜ਼ੀਆਂ ਦੀ ਮੰਗ
Monday, 06 Mar 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

25  ਮਾਰਚ  ਤੱਕ ਭੇਜੀਆਂ ਜਾ ਸਕਦੀਆਂ ਹਨ ਅਰਜ਼ੀਆਂ

07 ਮਾਰਚ, ਚੰਡੀਗੜ੍ਹ, Journalist Simmi Marwaha Honor: ਸਿੰਮੀ ਮਰਵਾਹਾ ਮੈਮੋਰੀਅਲ ਚੈਰੀਟੇਬਲ ਟਰੱਸਟ ਵੱਲੋ 20ਵਾਂ ਨੌਜਵਾਨ ਪੱਤਰਕਾਰ ਸਨਮਾਨ ਦਿਵਸ 03 ਅਪ੍ਰੈਲ 2023 ਦਿਨ ਸੋਮਵਾਰ ਨੂੰ ਪ੍ਰੈਸ ਕਲੱਬ 27 ਬੀ ਚੰਡੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦੇ ਹੋਏ ਟਰੱਸਟ ਦੀ ਪ੍ਰਬੰਧਕ ਰਜਿੰਦਰ ਰੋਜ਼ੀ (ਕਵਿੱਤਰੀ ) ਨੇ ਦੱਸਿਆ ਕਿ ਇਹ ਸਨਮਾਨ ਪ੍ਰਿੰਟ, ਇਲਕਟਰਾਨਿਕ,ਵੈਬ ਮੀਡੀਆ,  ਫੋਟੋਗ੍ਰਾਫੀ ਖੇਤਰ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ  ਤੋ ਮਾੱਸ ਕਾੱਮ ਕੋਰਸਪੋਨਡਸ ਟਾੱਪਰ ਨੂੰ ਸ਼ੁੱਧ ਚਾਂਦੀ ਦੇ ਸਨਮਾਨ ਚਿੰਨ ਦੇ ਕੇ ਕੀਤਾ ਜਾਵੇਗਾ। 

ਇਸ ਲਈ ਟਰੱਸਟ  ਵੱਲੋ ਅਰਜ਼ੀਆਂ ਦੀ ਮੰਗ ਕੀਤੀ ਗਈ ਹੈ ਜੋ ਕਿ 25  ਮਾਰਚ 2023 ਤੱਕ ਟ੍ਰਸਟ ਦੇ ਈ ਮੇਲ ਆਈਡੀ SMCTINDIA5@GMAIL.COM ਤੇ   ਭੇਜੀਆਂ ਜਾ ਸਕਦੀਆਂ ਹਨ ।  ਉਹ ਪੱਤਰਕਾਰ ਜਿਹਨਾਂ ਵੱਲੋ ਸਾਲ 2022  ਵਿੱਚ ਅਜਿਹਾ ਵਿਲੱਖਣ ਕੰਮ ਆਪਣੀ ਕਲਮ ਰਾਹੀਂ ਕੀਤਾ ਗਿਆ ਹੋਵੇ, ਜਿਸ ਦਾ ਸਮਾਜ , ਪ੍ਰਸ਼ਾਸ਼ਨ ਤੇ ਸਰਕਾਰ ਤੇ ਅਸਰ ਹੋਇਆ ਹੋਵੇ, ਇਸ ਸਨਮਾਨ ਲਈ ਅਰਜ਼ੀ  ਭੇਜ ਸਕਦੇ ਹਨ।

ਜਿਕਰਯੋਗ ਹੈ ਕਿ ਸਿੰਮੀ ਮਰਵਾਹਾ ਪੱਤਰਕਾਰ ਸਨ।  ਜ੍ਹਿਨਾਂ ਦਾ 21 ਸਾਲ ਪਹਿਲਾਂ 22 ਮਾਰਚ 2003 ਨੂੰ 24 ਸਾਲ ਦੀ ਉਮਰ ਵਿੱਚ ਚੰਡੀਗੜ੍ਹ ਵਿਖੇ ਸੜਕ  ਦੁਰਘਟਨਾ ਦੌਰਾਨ ਸਵਰਗਵਾਸ ਹੋ  ਗਿਆ ਸੀ। ਜਿਸ ਤੋ ਬਾਅਦ ਉਹਨਾਂ ਦੇ ਚਾਹੁਣ ਵਾਲਿਆ ਵੱਲੋ ਉਹਨਾਂ ਦੀ ਯਾਦ ਵਿੱਚ ਇਸ ਟਰੱਸਟ ਦੀ ਸਥਾਪਨਾ ਕਰਕੇ ਇਹ ਸਿਲਸਿਲਾ ਸ਼ੁਰੂ ਕੀਤਾ ਗਿਆ। 03 ਅਪਰੈਲ ਨੂੰ ਸਿੰਮੀ ਮਰਵਾਹਾ ਦੇ ਜਨਮ ਦਿਨ ਤੇ ਹਰ ਸਾਲ ਇਹ ਪ੍ਰੋਗਰਾਮ ਹੁੰਦਾ ਹੈ। ਟਰੱਸਟ ਅਜੇ ਤੱਕ  ਦੋ ਦਹਾਕਿਆਂ ਵਿੱਚ 61 ਪੱਤਰਕਾਰਾਂ ਦਾ ਸਨਮਾਨ ਕਰ ਚੁੱਕਿਆ ਹੈ। 

ਇਸ ਨੂੰ ਪੜ੍ਹੋ:

ਪਟਿਆਲਾ ਵਿਰਾਸਤੀ ਮੇਲਾ-2023: ਸ਼ੀਸ਼ ਮਹਿਲ 'ਚ ਕਰਾਫ਼ਟ ਮੇਲਾ ਪਟਿਆਲਵੀਆਂ ਲਈ ਸਦੀਵੀ ਯਾਦਾਂ ਛੱਡਦਾ ਹੋਇਆ ਸਮਾਪਤ

ਹਰਭਜਨ ਸਿੰਘ ਈ ਟੀ ਓ ਵੱਲੋਂ ਸ਼ਹਿਰ ਵਿਚ ਬਿਜਲੀ ਦੇ ਕਈ ਕੰਮਾਂ ਦੀ ਸ਼ੁਰੂਆਤ

ਭਾਜਪਾ, ਕਾਂਗਰਸ, ਜੇਡੀਐਸ ਸਭ ਚੋਰ ਹਨ, ਇਹਨਾਂ ਨੂੰ ਬਾਹਰ ਕੱਢੋ - ਭਗਵੰਤ ਮਾਨ