Arth Parkash : Latest Hindi News, News in Hindi
ਐਮ.ਐਲ.ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ ਐਮ.ਐਲ.ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ
Friday, 08 Mar 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫ਼ਰੀਦਕੋਟ

 

-ਐਮ.ਐਲ.ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਕੰਮ ਸ਼ੁਰੂ ਕਰਵਾਇਆ

 

- 28 ਲੱਖ ਰੁਪਏ ਦੀ ਲਾਗਤ ਨਾਲ ਕੀਤਾ ਜਾਵੇਗਾ ਮੁਕੰਮਲ

 

ਫ਼ਰੀਦਕੋਟ 09 ਮਾਰਚ 2024

 

ਐਮ.ਐਲ.ਏ ਫਰੀਦਕੋਟ ਸ.ਗੁਰਦਿੱਤ ਸਿੰਘ ਸੇਖੋਂ ਨੇ ਨਰਾਇਣ ਨਗਰ ਗਲੀ ਨੰਬਰ 1 ਫਰੀਦਕੋਟ ਦੀ ਗਲੀ ਬਣਾਉਣ ਦਾ ਰੁਕਿਆ ਹੋਇਆ ਕੰਮ ਸ਼ੁਰੂ ਕਰਵਾਇਆ। ਐਮ.ਐਲ.ਏ ਫਰੀਦਕੋਟ ਨੇ ਦੱਸਿਆ ਕਿ ਇਹ ਗਲੀ ਕਾਫੀ ਲੰਬੇ ਸਮੇਂ ਸੀਵਰੇਜ ਪਾਉਣ ਕਰਕੇ ਪੱਟੀ ਹੋਈ ਸੀ ਅਤੇ ਇਲਾਕਾ ਨਿਵਾਸੀਆਂ ਦੀ ਮੰਗ ਸੀ ਕਿ ਇਹ ਗਲੀ ਬਣਵਾਈ ਜਾਵੇ, ਤਾਂ ਜੋ ਇਥੋਂ ਲੰਘਣ ਵਾਲਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਾ ਕਰਵਾ ਪਵੇ। ਉਨ੍ਹਾਂ ਦੱਸਿਆ ਕਿ ਇਹ ਸੜਕ ਬਣਾਉਣ ਦਾ ਰੁਕਿਆ ਹੋਇਆ ਕੰਮ ਹੁਣ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਹ ਗਲੀ ਇੰਟਰਲਾਕ ਟਾਇਲ ਲਗਾ ਕੇ ਬਣਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਲਗਭਗ 28 ਲੱਖ ਰੁਪਏ ਦੀ ਲਾਗਤ ਨਾਲ ਇਹ ਗਲੀ ਬਣਾਉਣ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ।

 

ਇਸ ਮੌਤੇ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਸ਼ੁਰੂ ਤੋਂ ਹੀ ਟੀਚਾ ਰਿਹਾ ਹੈ ਕਿ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਵਿਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸੇ ਗੱਲ ਨੂੰ ਮਹੱਹਤਾ ਦਿੰਦਿਆਂ ਹੋਇਆਂ ਅੱਜ ਹਰੇਕ ਪਿੰਡ ਅਤੇ ਸ਼ਹਿਰ ਦੇ ਵਿਕਾਸ ਦਾ ਪੱਧਰ ਪਹਿਲਾਂ ਨਾਲੋਂ ਬਹੁਤ ਸੁਧਰ ਆਇਆ ਹੈ ਅਤੇ ਇਹ ਕੋਸ਼ਿਸ਼ ਏਦਾ ਹੀ ਬਰਕਰਾਰ ਰਹੇਗੀ। ਉਨ੍ਹਾਂ ਨਗਰ ਕੌਂਸਲ ਦੇ ਪ੍ਰਧਾਨ, ਐਮਸੀ. ਸਹਿਬਾਨਾਂ ਅਤੇ ਸਮੂਹ ਨਗਰ ਵਾਸੀਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਇਲਾਕਾ ਨਿਵਾਸੀਆਂ ਦੀ ਮੰਗ ਅਨੁਸਾਰ ਅਤੇ ਸਾਰਿਆਂ ਦੀ ਮਿਹਨਤ ਸਦਕਾ ਅੱਜ ਇਹ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ।

 

ਇਸ ਮੌਕੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਨਗਰ ਕੌਂਸਲ ਦੇ ਪ੍ਰਧਾਨ ਸ਼੍ਰੀ ਨਰਿੰਦਰਪਾਲ ਨਿੰਦਾ, ਐਮ.ਸੀ ਵਿਜੈ ਛਾਬੜਾ,ਕਮਲਜੀਤ ਸਿੰਘ ਫੌਜੀ ਐਮ ਸੀ, ਬੱਬੂ ਆਹੂਜਾ, ਮਾਸਟਰ ਅਮਰਜੀਤ ਸਿੰਘ, ਸੂਬੇਦਾਰ ਗੁਰਮੇਲ ਸਿੰਘ, ਬਲਾਕ ਪ੍ਰਧਾਨ ਉਤਮ ਸਿੰਘ ਡੋਡ ਅਤੇ ਸਮੂਹ ਇਲਾਕਾ ਨਿਵਾਸੀ ਹਾਜਰ ਸਨ।