Arth Parkash : Latest Hindi News, News in Hindi
 ਪੀ ਏ ਐਮ ਐਸ ਐਪ ਸਬੰਧੀ ਸੈਕਟਰ ਸੁਪਰਵਾਈਜਰਾਂ ਨੂੰ ਸਿਖਲਾਈ ਦਿੱਤੀ ਗਈ   ਪੀ ਏ ਐਮ ਐਸ ਐਪ ਸਬੰਧੀ ਸੈਕਟਰ ਸੁਪਰਵਾਈਜਰਾਂ ਨੂੰ ਸਿਖਲਾਈ ਦਿੱਤੀ ਗਈ 
Monday, 15 Apr 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ, ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ 

 

 ਪੀ ਏ ਐਮ ਐਸ ਐਪ ਸਬੰਧੀ ਸੈਕਟਰ ਸੁਪਰਵਾਈਜਰਾਂ ਨੂੰ ਸਿਖਲਾਈ ਦਿੱਤੀ ਗਈ 

 

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 16 ਅਪ੍ਰੈਲ:

 

 ਮੁੱਖ ਚੋਣ ਅਫ਼ਸਰ ਪੰਜਾਬ ਦੇ ਦਫ਼ਤਰ ਵੱਲੋਂ ਕੱਲ੍ਹ ਆਨਲਾਈਨ ਵਿਧੀ ਰਾਹੀਂ ਜ਼ਿਲ੍ਹੇ ਦੇ ਸੈਕਟਰ ਸੁਪਰਵਾਇਜਰਾਂ ਨੂੰ ਪੋਲ ਡੇਅ ਐਕਟੀਵਿਟੀ ਮੋਨਟਰਿੰਗ ਸਿਸਟਮ (ਪੀ ਏ ਐਮ ਐਸ) ਐਪ ਸਬੰਧੀ ਆਨਲਾਈਨ ਸਿਖਲਾਈ ਦਿੱਤੀ ਗਈ। ਇਸ ਮੌਕੇ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ੍ਰੀ ਸੀ ਸਿਬਨ ਨੇ ਕਿਹਾ ਕਿ ਇਹ ਇਕ ਮਹੱਤਵਪੂਰਨ ਤਕਨੀਕੀ ਕਾਰਜਪ੍ਰਣਾਲੀ ਹੈ ਜਿਸ ਰਾਹੀਂ ਸਾਰੀ ਚੋਣ ਪ੍ਰਕ੍ਰਿਆ ਦੀ ਨਾਲੋਂ ਨਾਲ ਨਿਗਰਾਨੀ ਸੰਭਵ ਹੋ ਸਕੇਗੀ। ਸਥਾਨਕ ਪੱਧਰ ਤੇ ਵਧੀਕ ਡਿਪਟੀ ਕਮਿਸ਼ਨਰ ਵਿਰਾਜ ਐਸ ਤਿੜਕੇ ਨੇ ਸਾਰੇ ਸੈਕਟਰ ਸੁਪਰਵਾਈਜਰਾਂ ਨੂੰ ਕਿਹਾ ਕਿ ਇਸ ਸਿਖਲਾਈ ਨਾਲ ਉਹ ਇਸ ਨਵੀਂ ਐਪ ਦੀ ਕਾਰਜ ਪ੍ਰਣਾਲੀ ਬਾਰੇ ਜਾਣ ਸਕਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਐਪ ਰਾਹੀਂ ਪੋਲਿੰਗ ਪਾਰਟੀਆਂ ਦੀ ਰਵਾਨਗੀ ਤੋਂ ਲੈਕੇ ਮਤਦਾਨ ਤੋਂ ਬਾਅਦ ਈ ਵੀ ਐਮ ਮਸ਼ੀਨਾਂ ਦੇ ਵਾਪਿਸ ਜਮਾਂ ਹੋਣ ਤੱਕ ਸਾਰੀ ਪ੍ਰਕ੍ਰਿਆ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਹਰੇਕ ਪੜਾਅ ਦੀ ਜਾਣਕਾਰੀ ਸੁਪਰਵਾਈਜਰ ਵੱਲੋਂ ਅਪਲੋਡ ਕੀਤੀ ਜਾਵੇਗੀ। ਇਸ ਰਾਹੀਂ ਮਤਦਾਨ ਵਾਲੇ ਦਿਨ ਹਰੇਕ ਦੋ ਘੰਟੇ ਬਾਅਦ ਕਿੰਨੇ ਫੀਸਦੀ ਮਤਦਾਨ ਹੋ ਗਿਆ ਅਤੇ ਕਿੰਨੇ ਲੋਕ ਵੋਟ ਪਾ ਚੁੱਕੇ ਹਨ, ਉਸਦੀ ਜਾਣਕਾਰੀ ਵੀ ਨਾਲੋ ਨਾਲ ਚੋਣ ਕਮਿਸ਼ਨ ਕੋਲ ਪਹੁੰਚੇਗੀ।