Arth Parkash : Latest Hindi News, News in Hindi
ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਈ ਟੀ ਓ ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਈ ਟੀ ਓ
Wednesday, 24 Apr 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਆਮ ਆਦਮੀ ਪਾਰਟੀ ਰਾਜ ਦੀਆਂ ਸਾਰੀਆਂ ਸੀਟਾਂ ਉਤੇ ਜਿੱਤ ਦਰਜ ਕਰੇਗੀ- ਈ ਟੀ ਓ

ਈ ਟੀ ਓ ਵੱਲੋਂ ਲਾਲਜੀਤ ਸਿੰਘ ਭੁੱਲਰ ਦੀ ਚੋਣ ਮੁਹਿੰਮ ਵਿਚ ਵਪਾਰੀਆਂ ਨਾਲ ਮੀਟਿੰਗ

ਜੰਡਿਆਲਾ ਗੁਰੂ ਹਲਕੇ ਦੇ ਵਪਾਰੀ ਆਮ ਆਦਮੀ ਪਾਰਟੀ ਦੇ ਹੱਕ ਵਿਚ ਨਿੱਤਰੇ

ਜੰਡਿਆਲਾ ਗੁਰੂ, 25 ਅਪ੍ਰੈਲ – ਆ ਰਹੀਆਂ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਚੋਣ ਮੈਦਾਨ ਵਿਚ ਉਤਾਰੇ ਗਏ ਉਮੀਦਵਾਰ ਸ. ਲਾਲਜੀਤ ਸਿੰਘ  ਭੁੱਲਰ ਲੋਕ ਨੇਤਾ ਹੈ ਅਤੇ ਉਹ ਹਲਕੇ ਦੇ ਲੋਕਾਂ ਵੱਲੋਂ ਮਿਲ ਰਹੇ ਪਿਆਰ ਸਦਕਾ ਇਸ ਹਲਕੇ ਤੋਂ ਭਾਰੀ ਬਹੁਮਤ ਨਾਲ ਸੀਟ ਜਿੱਤ ਕੇ ਇੰਡੀਆ ਗਠਜੋੜ ਦੇ ਹੱਥ ਮਜ਼ਬੂਤ ਕਰੇਗਾ। ਅੱਜ ਜੰਡਿਆਲਾ ਗੁਰੂ ਹਲਕੇ ਦੇ ਟਰੇਡ ਵਿੰਗ ਨਾਲ ਮੀਟਿੰਗ ਕਰਨ ਮਗਰੋਂ ਸ. ਹਰਭਜਨ ਸਿੰਘ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਲੋਕ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਦੇ ਕਦਰਦਾਨ ਹਨ ਅਤੇ ਚੋਣ ਪ੍ਰਚਾਰ ਦੌਰਾਨ ਲੋਕਾਂ ਦਾ ਮਿਲ ਰਿਹਾ ਰੱਜਵਾਂ ਪਿਆਰ ਇਸ ਗੱਲ ਦਾ ਗਵਾਹ ਹੈ ਕਿ ਸਾਡੇ ਉਮੀਦਵਾਰ ਦੀ ਜਿੱਤ ਯਕੀਨੀ ਹੈਬਸ ਐਲਾਨ ਹੋਣਾ  ਬਾਕੀ ਹੈ। ਉਨਾਂ ਕਿਹਾ ਕਿ ਤੁਹਾਡੇ ਦੁਆਰਾ ਚੁਣੀ ਗਈ ਸਰਕਾਰ ਨੇ ਪਿਛਲੇ ਦੋ ਸਾਲਾਂ ਵਿਚ ਜੋ ਕੀਰਤੀਮਾਨ ਕਰ ਵਿਖਾਏ ਹਨਉਹ ਪਿਛਲੀਆਂ ਸਰਕਾਰਾਂ 75 ਸਾਲਾਂ ਵਿਚ ਕਰ ਤਾਂ ਕੀ ਸੋਚ ਵੀ ਨਹੀਂ ਸਕੀਆਂ। ਹਰ ਘਰ ਨੂੰ ਮਿਲਦੀ ਮੁਫ਼ਤ ਬਿਜਲੀਚਮਕਾਂ ਮਾਰਦੇ ਸਰਕਾਰੀ ਸਕੂਲਪਿੰਡ-ਪਿੰਡ ਖੁੱਲ ਰਹੇ ਆਮ ਆਦਮੀ ਕਲੀਨਿਕਘਰ-ਘਰ ਮਿਲ ਰਹੀਆਂ ਸਰਕਾਰੀ ਨੌਕਰੀਆਂਨਿੱਜੀ ਖੇਤਰ ਦੇ ਥਰਮਲ ਵਰਗੇ ਪਲਾਂਟ ਲੋਕਾਂ ਲਈ ਖਰੀਦਣੇ ਵਰਗੇ ਕੰਮ ਜੇਕਰ ਕੋਈ ਸਰਕਾਰ ਕਰ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਉਨਾਂ ਕਿਹਾ ਕਿ ਹੁਣ ਵੇਲਾ ਹੈ ਕਿ ਆਮ ਆਦਮੀ ਨੂੰ ਦੋਹਰੀ ਤਾਕਤ ਦਈਏ ਤੇ ਕੇਂਦਰ ਵਿਚ ਵੀ ਸਾਡੀ ਪਾਰਟੀ ਦੀ ਮਦਦ ਨਾਲ ਸਰਕਾਰ ਬਣੇ ਤਾਂ ਜੋ ਦੇਸ਼ ਦਾ ਸਮੁੱਚਾ ਵਿਕਾਸ ਹੋ ਸਕੇ। ਉਨਾਂ ਕਿਹਾ ਕਿ ਅੱਜ ਇੰਡੀਆ ਗਠਜੋੜ ਮੁੱਖ ਵਿਰੋਧੀ ਪਾਰਟੀ ਨਾਲੋਂ ਬਹੁਤ ਅੱਗੇ ਚੱਲ ਰਿਹਾ ਹੈ ਅਤੇ ਮਈ ਦੇ ਨਤੀਜੇ ਦੇਸ਼ ਮਾਰੂ ਤਾਕਤਾਂ ਨੂੰ ਸੱਤਾ ਤੋਂ ਬਾਹਰ ਕਰਕੇ ਲੋਕ ਪੱਖੀ ਸਰਕਾਰ ਬਨਾਉਣਗੇ। ਉਨਾਂ ਵਪਾਰੀਆਂ ਵੱਲੋਂ ਦਿੱਤੇ ਸਹਿਯੋਗ ਲਈ ਧੰਨਵਾਦ ਕਰਦੇ ਕਿਹਾ ਕਿ ਤੁਸੀਂ ਇਕੱਲੇ ਵੋਟਰ ਹੀ ਨਹੀਂਬਲਕਿ ਸਾਡੀ ਵੱਡੀ ਸਪੋਰਟ ਵੀ ਹੋ। ਤੁਹਾਡੇ ਸਾਥ ਨਾਲ ਸਾਡੀ ਜਿੱਤ ਉਤੇ ਮੋਹਰ ਲੱਗੀ ਹੈ। ਇਸ ਮੌਕੇ ਟਰੇਡ ਵਿੰਗ ਪ੍ਰਧਾਨ ਜੰਡਿਆਲਾ ਗੁਰੂ ਗੁਰਬਿੰਦਰ ਸਿੰਘ ਬੱਲ ਬੁੱਟਰ ਨੇ ਸ. ਹਰਭਜਨ ਸਿੰਘ ਈ ਟੀ ਓ ਨੂੰ ਭਰੋਸਾ ਦਿੱਤਾ ਕਿ ਸਾਡਾ ਇਕ-ਇਕ ਮੈਂਬਰ ਤੁਹਾਡੇ ਨਾਲ ਖੜਾ ਹੈ ਅਤੇ ਅਸੀਂ ਕੇਵਲ ਵੋਟ ਹੀ ਨਹੀਂ ਪਾਵਾਂਗੇਬਲਕਿ ਆਮ ਆਦਮੀ ਦੇ ਉਮੀਦਵਾਰ ਦਾ ਪ੍ਰਚਾਰ ਕਰਕੇ ਆਪਣੇ ਭਵਿੱਖ ਨੂੰ ਚੰਗੇ ਹੱਥਾਂ ਵਿਚ ਸੌਂਪਣ ਲਈ ਅੱਗੇ ਹੋ ਕੇ ਲੜਾਂਗੇ। ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘਸੈਕਟਰੀ ਸ਼ੇਰ ਸਿੰਘ ਟੱਕਰਨਰਿੰਦਰ ਕੁਮਾਰ ਸਿਡਾਨਾਜਗਜੀਤ ਸਿੰਘ ਬਿੱਟੂਧੀਰਜ ਕੁਮਾਰਗੋਪਾਲ ਆਹੂਜਾਸੋਮੂ ਮਿਗਲਾਨੀਚਰਨ ਦਾਸਗੁਲਸ਼ਨ ਜੈਨਅਮਿਤ ਜੈਤਸੁਰਿੰਦਰ ਕੁਮਾਰਰਮਨ ਕੁਮਾਰਰਾਜੇਸ਼ ਚਾਵਲਾਦੀਪਕ ਕੁਮਾਰਲਾਡੀ ਟੱਕਰਸਰਦਾਰ ਮੈਡੀਕੋਜ਼ਐਮ ਕੇ ਮੈਡੀਕਲਕਥੂਰੀਆ ਕਰਿਆਨਾ ਸਟੋਰਮੁਨੀਸ਼ ਜੈਨਪਵਨ ਕੁਮਾਰਰਮਨ ਕੁਮਾਰ ਕੋਚਰ ਅਤੇ ਹੋਰ ਵਪਾਰੀ ਵੱਡੀ ਗਿਣਤੀ ਵਿਚ ਹਾਜ਼ਰ ਸਨ।