Arth Parkash : Latest Hindi News, News in Hindi
ਸਵੀਪ ਟੀਮ ਅਬੋਹਰ ਵੱਲੋਂ ਅਬੋਹਰ ਦੇ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲਾ ਕੇ  ਵੋਟਰ ਪ੍ਰ ਸਵੀਪ ਟੀਮ ਅਬੋਹਰ ਵੱਲੋਂ ਅਬੋਹਰ ਦੇ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲਾ ਕੇ  ਵੋਟਰ ਪ੍ਰਣ ਦਿਵਾਇਆ ਗਿਆ
Monday, 06 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਵੀਪ ਟੀਮ ਅਬੋਹਰ ਵੱਲੋਂ ਅਬੋਹਰ ਦੇ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ਵਿੱਚ ਵੋਟਰ ਜਾਗਰੂਕਤਾ ਅਭਿਆਨ ਚਲਾ ਕੇ  ਵੋਟਰ ਪ੍ਰਣ ਦਿਵਾਇਆ ਗਿਆ
ਅਬੋਹਰ/ਫਾਜ਼ਿਲਕਾ 7 ਮਈ 2024…..
ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ ਅਬੋਹਰ- 81 ਦੀ ਸਵੀਪ ਟੀਮ ਵਲੋਂ ਨੌਜਵਾਨ ਵੋਟਰਾਂ ਨੂੰ ਵੋਟ ਦੀ ਮਹੱਤਤਾ ਪ੍ਰਤੀ ਜਾਗਰੂਕ ਕਰਨ ਲਈ ਨਿਸੁ਼ਲਕ ਯੋਗਾ ਕਲੱਬ ਨਹਿਰੂ ਪਾਰਕ ਅਬੋਹਰ ਵਿੱਚ ਸਵੇਰ ਦੇ ਸਮੇਂ ਜਾ ਕੇ ਆਮ ਜਨਤਾ ਨੂੰ ਵੋਟਾਂ ਪ੍ਰਤੀ ਜਾਗਰੂਕ ਕੀਤਾ। ਸੈਮੀਨਾਰ ਵਿੱਚ ਹਾਜ਼ਰ ਵਿਅਕਤੀਆਂ ਨੂੰ  ਲੋਕਤੰਤਰ ਵਿੱਚ ਪੂਰਨ ਵਿਸ਼ਵਾਸ ਰੱਖਣ, ਆਪਣੇ ਦੇਸ਼ ਦੀਆਂ ਲੋਕਤਾਂਤਰਿਕ ਪਰੰਪਰਾਵਾਂ ਬਰਕਰਾਰ ਰੱਖਦੇ ਹੋਏ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂਰਨ ਚੋਣਾਂ ਵਿੱਚ ਆਪਣੀ ਵੋਟ ਦਾ ਇਸਤੇਮਾਲ ਕਰਣ ਦੀ ਸਹੁੰ ਵੀ ਚੁਕਾਈ ਗਈ। ਲੋਕਾਂ ਨੂੰ ਵੋਟ ਉਤਸਵ ਵਿੱਚ ਭਾਗੀਦਾਰੀ ਲੈਣ ਦੀ ਅਪੀਲ ਕੀਤੀ ਗਈ। ਸੈਮੀਨਾਰ ਵਿੱਚ ਸੁਰਿੰਦਰ ਕੁਮਾਰ ਬਿੱਲਾਪੱਟੀ ਦਾ ਵਿਸ਼ੇਸ਼ ਸਹਿਯੋਗ ਰਿਹਾ।
ਇਸ ਮੌਕੇ ਬੀ ਪੀ ਓ ਕਮ ਨੋਡਲ ਅਫਸਰ ਸਵੀਪ ਸ਼੍ਰੀ ਅਜੈ ਛਾਬੜਾ,ਬੀ ਪੀ ਓ ਸ਼੍ਰੀ ਭਾਲਾ ਰਾਮ, ਸ਼੍ਰੀ ਕਰਨ ਕੁਮਾਰ,ਸ਼੍ਰੀ ਰਾਕੇਸ਼ ਕੁਮਾਰ ਗਿਰਧਰ, ਸ੍ਰੀ ਸਹੀਰਾਮ ਬੱਬਰ,ਰਾਜ ਕੁਮਾਰ ਸੇਤੀਆ, ਪ੍ਰਵੀਨ ਮੋਦੀ, ਚਿਮਨ ਲਾਲ ਗੁੰਬਰ, ਸਰਵਣ ਕੁਮਾਰ, ਜਰਨੈਲ ਸਿੰਘ, ਗੁਲਸ਼ਨ ਕੁੱਕੜ ਅਸੋ਼ਕ ਗੋਇਲ, ਰਜਨੀਸ਼ ਸਚਦੇਵਾ,ਮੈਡਮ ਰਜਨੀ, ਊਸ਼ਾ ਬੱਬਰ, ਵੀਨਾ ,ਦੀਪਾ ਸੇਤੀਆ,ਨੇਹਾ ਧਮੀਜਾ, ਮਮਤਾ ਡੁਡੇਜਾ,ਅਨੀਤਾ ਚੌਧਰੀ, ਊਸ਼ਾ ਮੋਦੀ ਅਨੀਤਾ ਗੋਇਲ, ਸੋਨੂ ਸੋਨੀ ਅਤੇ ਡਾ. ਰਾਜ ਕੁਮਾਰ ਆਦਿ ਹਾਜ਼ਰ ਸਨ।