Arth Parkash : Latest Hindi News, News in Hindi
ਵੋਟਰ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਲਈ ਦਿਖਾਏ ਜਾ ਸਕਦੇ ਨੇ 12 ਹੋਰ ਅਧਿਕਾਰਤ ਦਸਤਾਵੇਜ - ਜ਼ਿਲ੍ਹਾ ਚੋ ਵੋਟਰ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਲਈ ਦਿਖਾਏ ਜਾ ਸਕਦੇ ਨੇ 12 ਹੋਰ ਅਧਿਕਾਰਤ ਦਸਤਾਵੇਜ - ਜ਼ਿਲ੍ਹਾ ਚੋਣ ਅਧਿਕਾਰੀ
Tuesday, 21 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵੋਟਰ ਸ਼ਨਾਖਤੀ ਕਾਰਡ ਨਾ ਹੋਣ ਦੀ ਸੂਰਤ ਵਿੱਚ ਵੋਟ ਪਾਉਣ ਲਈ ਦਿਖਾਏ ਜਾ ਸਕਦੇ ਨੇ 12 ਹੋਰ ਅਧਿਕਾਰਤ ਦਸਤਾਵੇਜ - ਜ਼ਿਲ੍ਹਾ ਚੋਣ ਅਧਿਕਾਰੀ

ਫਾਰਮ 12 ਡੀ ਭਰ ਕੇ ਦੇਣ ਵਾਲੇ ਨਹੀਂ ਪਾ ਸਕਣਗੇ, ਪੋਲਿੰਗ ਸਟੇਸ਼ਨ ’ਤੇ ਵੋਟ- ਜ਼ਿਲ੍ਹਾ ਚੋਣ ਅਫ਼ਸਰ

ਵੋਟਰ ਸਲਿੱਪ ਨੂੰ ਵੋਟ ਪਾਉਣ ਲਈ ਪਹਿਚਾਣ ਪੱਤਰ ਦੇ ਤੌਰ ’ਤੇ ਪੇਸ਼ ਨਹੀਂ ਕੀਤਾ ਜਾ ਸਕਦਾ

ਅੰਮ੍ਰਿਤਸਰ 22 ਮਈ:-- ਲੋਕ ਸਭਾ ਚੋਣਾਂ-2024 ਦੌਰਾਨ ਪੰਜਾਬ ਦੇ ਵੋਟਰਾਂ ਦੀ ਸਹੂਲਤ ਲਈ ਭਾਰਤ ਚੋਣ ਕਮਿਸ਼ਨ ਨੇ ਵੋਟਰਾਂ ਨੂੰ 1 ਜੂਨ, 2024 ਨੂੰ ਵੋਟ ਪਾਉਣ ਲਈ ਫੋਟੋ ਪਹਿਚਾਣ ਪੱਤਰ ਤੋਂ ਇਲਾਵਾ 12 ਹੋਰ ਅਧਿਕਾਰਤ ਦਸਤਾਵੇਜ਼ਾਂ ਨੂੰ ਪਹਿਚਾਣ ਦੇ ਸਬੂਤ ਵਜੋਂ ਮਾਨਤਾ ਦਿੱਤੀ ਹੈ। ਇਨ੍ਹਾਂ ਦਸਤਾਵੇਜ਼ਾਂ ਵਿੱਚੋਂ ਕੋਈ ਵੀ ਇਕ ਦਸਤਾਵੇਜ਼ ਵੋਟਰ ਆਪਣੀ ਪਹਿਚਾਣ ਵੱਜੋਂ ਪੋਲਿੰਗ  ਸਟੇਸ਼ਨ ’ਤੇ ਨਾਲ ਲਿਜਾ ਸਕਦਾ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਘਨਸਾਮ ਥੋਰੀ  ਨੇ ਦਿੱਤੀ । ਉਨ੍ਹਾਂ ਹੋਰ ਦੱਸਿਆ ਕਿ  ਵੋਟਰਾਂ ਦੀ ਸਹੂਲਤਾਂ ਲਈ ਜਾਰੀ ਕੀਤੇ ਗਈ ਵੋਟਰ ਸਲਿੱਪ ਨੂੰ ਵੋਟ ਪਾਉਣ ਲਈ ਪਹਿਚਾਣ ਪੱਤਰ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ

           ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਉਹ ਵੋਟਰ ਜੋ ਚੋਣ ਫੋਟੋ ਪਹਿਚਾਣ ਪੱਤਰ ਪੇਸ਼ ਕਰਨ ਦੇ ਯੋਗ ਨਹੀਂ ਹਨ, ਆਪਣੀ ਪਹਿਚਾਣ ਵਜੋਂ 12 ਹੋਰ ਦਸਤਾਵੇਜ਼ ਪੇਸ਼ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਅਨੁਸਾਰ ਜਿੰਨਾਂ ਵੋਟਰਾਂ ਪਾਸ ਚੋਣ ਫੋਟੋ ਪਹਿਚਾਣ ਪੱਤਰ ਨਹੀਂ ਹਨ, ਉਹ ਆਧਾਰ ਕਾਰਡ, ਮਨਰੇਗਾ ਜੌਬ ਕਾਰਡ, ਬੈਂਕਾਂ/ਡਾਕਖਾਨੇ ਦੁਆਰਾ ਜਾਰੀ ਫੋਟੋ ਸਹਿਤ ਪਾਸਬੁੱਕ, ਕਿਰਤ ਮੰਤਰਾਲੇ ਦੀ ਸਕੀਮ ਤਹਿਤ ਜਾਰੀ ਹੈਲਥ ਸਮਾਰਟ ਕਾਰਡ, ਡਰਾਈਵਿੰਗ ਲਾਇਸੰਸ, ਪੈਨ ਕਾਰਡ, ਐਨ. ਪੀ. ਆਰ. ਅਧੀਨ ਆਰ. ਜੀ. ਆਈ. ਵਲੋਂ ਜਾਰੀ ਸਮਾਰਟ ਕਾਰਡ, ਭਾਰਤੀ ਪਾਸਪੋਰਟ, ਫੋਟੋ ਸਹਿਤ ਪੈਨਸ਼ਨ ਦਸਤਾਵੇਜ, ਕੇਂਦਰ/ਸੂਬਾ ਸਰਕਾਰਾਂ/ਜਨਤਕ ਖੇਤਰ ਦੇ ਅਦਾਰਿਆਂ ਜਾਂ ਪਬਲਿਕ ਲਿਮਿਟਡ ਕੰਪਨੀਆਂ ਦੁਆਰਾ ਆਪਣੇ ਮੁਲਾਜ਼ਮਾਂ ਨੂੰ ਜਾਰੀ ਸਰਵਿਸ ਪਹਿਚਾਣ ਪੱਤਰ, ਐਮ.ਪੀ. ਐਮ.ਐਲ.ਏ. ਨੂੰ ਜਾਰੀ ਪਹਿਚਾਣ ਪੱਤਰ ਅਤੇ ਯੂਨੀਕ ਡਿਸਏਬਿਲਟੀ ਪਹਿਚਾਣ ਪੱਤਰ ਜੋ ਕਿ ਭਾਰਤ ਸਰਕਾਰ ਦੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਵਲੋਂ ਜਾਰੀ ਕੀਤਾ ਹੋਵੇ, ਨੂੰ ਦਿਖਾ ਕੇ ਵੀ ਵੋਟ ਪਾ ਸਕਦੇ ਹਨ।

             ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ 02 ਅੰਮ੍ਰਿਤਸਰ ਲੋਕ ਸਭਾ ਹਲਕੇ   ਵਿਚ ਪੈਦੇ 9 ਵਿਧਾਨਸਭਾ ਹਲਕਿਆਂ ਵਿੱਚ  7742 ਪੁਰਸ਼ 5843 ਔਰਤਾਂ ਪੀਡਬਲਿਊਡੀ (ਦਿਵਿਆਗ ਵੋਟਰ) ਹਨ ਅਤੇ 85 ਸਾਲ ਤੋਂ ਵੱਧ ਉਮਰ ਵਾਲੇ 14663  ਵੋਟਰ ਹਨ। ਇਨ੍ਹਾਂ ਦੀ ਸਹੂਲਤ ਲਈ ਬੀ.ਐਲ.ਓਜ਼ ਦੇ ਸਹਿਯੋਗ ਨਾਲ ਘਰ ਵਿੱਚ ਰਹਿ ਕੇ ਵੋਟ ਪਾਉਣ ਸਬੰਧੀ ਫਾਰਮ ਨੰਬਰ 12 ਡੀ ਫਾਰਮ ਮੁਹੱਈਆ ਕਰਵਾਏ ਜਾ ਰਹੇ ਹਨ । ਉਨ੍ਹਾਂ ਹੋਰ ਸਪੱਸ਼ਟ ਕੀਤਾ ਕਿ ਜੇ ਪੀ.ਡਬਲਿਊ.ਡੀ (ਦਿਵਿਆਂਗ ਵੋਟਰ) ਜਾਂ 85 ਸਾਲ ਤੋਂ ਵੱਧ ਉਮਰ ਵਾਲਾ ਵੋਟਰ ਫਾਰਮ ਨੰ. 12 ਡੀ ਭਰ ਕੇ ਦੇਵੇਗਾਂ, ਉਹ 01 ਜੂਨ 2024 ਨੂੰ ਪੋਲਿੰਗ ਸਟੇਸ਼ਨ ’ਤੇ ਵੋਟ ਨਹੀਂ ਪਾ ਸਕਣਗੇ।  

----