Arth Parkash : Latest Hindi News, News in Hindi
ਇੰਜੀ. ਢਿੱਲਵਾਂ ਦੇ ਯਤਨਾ ਸਦਕਾ ਵਿਵਾਦ ਖਤਮ, ਗਲੀ ਬਣਾਉਣ ਦਾ ਕੰਮ ਕਰਾਇਆ ਸ਼ੁਰੂ ਇੰਜੀ. ਢਿੱਲਵਾਂ ਦੇ ਯਤਨਾ ਸਦਕਾ ਵਿਵਾਦ ਖਤਮ, ਗਲੀ ਬਣਾਉਣ ਦਾ ਕੰਮ ਕਰਾਇਆ ਸ਼ੁਰੂ
Sunday, 08 Sep 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰਫ਼ਰੀਦਕੋਟ

 

ਇੰਜੀ. ਢਿੱਲਵਾਂ ਦੇ ਯਤਨਾ ਸਦਕਾ ਵਿਵਾਦ ਖਤਮਗਲੀ ਬਣਾਉਣ ਦਾ ਕੰਮ ਕਰਾਇਆ ਸ਼ੁਰੂ

ਸਪੀਕਰ ਸੰਧਵਾਂ ਦੇ ਯਤਨਾ ਸਦਕਾ ਵਿਕਾਸ ਕਾਰਜ ਹੋ ਰਹੇ ਹਨ ਮਿਆਰੀ : ਪੱਕਾ

ਕੋਟਕਪੂਰਾ9 ਸਤੰਬਰ  :- ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਟੀਮ ਵਲੋਂ ਨੇੜਲੇ ਪਿੰਡ ਮੌੜ ਵਿਖੇ ਇਕ ਗਲੀ ਨਵੀਂ ਬਣਾਉਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਦਾਅਵਾ ਕੀਤਾ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਅਖੀਰਲੇ ਸਾਲ ਨੂੰ ਵਿਕਾਸ ਦਾ ਸਾਲ ਆਖ ਕੇ ਸਿਰਫ ਵੋਟ ਬਟੋਰੂ ਰਾਜਨੀਤੀ ਕੀਤੀ ਜਾਂਦੀ ਸੀ ਪਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਾਲੀ ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਜਿੱਥੇ ਸਰਕਾਰੀ ਨੌਕਰੀਆਂ ਦੇ ਨਿਯੁਕਤੀ ਪੱਤਰ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨਉੱਥੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕਰਨੀਆਂ ਵੀ ਪਹਿਲੇ ਦਿਨ ਤੋਂ ਹੀ ਸ਼ੁਰੂ ਹੋ ਗਈਆਂ ਸਨ।

ਜਿਕਰਯੋਗ ਹੈ ਕਿ ਪਿੰਡ ਮੌੜ ਵਿਖੇ ਇਕ ਗਲੀ ਨੂੰ ਬਣਵਾਉਣ ਜਾਂ ਰੋਕਣ ਦੇ ਵਿਵਾਦ ਨੂੰ ਲੈ ਕੇ ਪਿੰਡ ਵਾਸੀ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ ਪਰ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜਿਲਾ ਯੋਜਨਾ ਬੋਰਡ ਫਰੀਦਕੋਟ ਅਤੇ ਸੁਖਵੰਤ ਸਿੰਘ ਪੱਕਾ ਜਿਲਾ ਯੂਥ ਪ੍ਰਧਾਨ (ਆਪ) ਦੇ ਉਪਰਾਲੇ ਸਦਕਾ ਉਕਤ ਵਿਵਾਦ ਦੇ ਨਾਲ ਨਾਲ ਗਲਤਫਹਿਮੀ ਵੀ ਦੂਰ ਹੋ ਗਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਪੀਕਰ ਸੰਧਵਾਂ ਵਲੋਂ ਹਰ ਤਰਾਂ ਦੀ ਪਾਰਟੀਬਾਜੀ ਅਤੇ ਧੜੇਬੰਦੀ ਤੋਂ ਉੱਪਰ ਉੱਠ ਕੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨਵਿਕਾਸ ਕਾਰਜਾਂ ਲਈ ਗਰਾਂਟ ਜਾਰੀ ਕਰਨ ਮੌਕੇ ਕਿਸੇ ਵੀ ਪਿੰਡਸ਼ਹਿਰ ਜਾਂ ਕਸਬੇ ਦੇ ਕਿਸੇ ਵੀ ਵਿਰੋਧੀ ਪਾਰਟੀ ਦੇ ਚੁਣੇ ਨੁਮਾਇੰਦੇ ਨਾਲ ਕਿਸੇ ਪ੍ਰਕਾਰ ਦਾ ਵਿਤਕਰਾ ਨਹੀਂ ਕੀਤਾ ਜਾਂਦਾ।

 ਇੰਜੀ. ਸੁਖਜੀਤ ਸਿੰਘ ਢਿੱਲਵਾਂ ਨੇ ਉੱਥੇ ਹਾਜਰ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮੌੜ ਸਮੇਤ ਜਰਮਨ ਸਿੰਘ ਮੋੜਕੁਲਦੀਪ ਸਿੰਘ ਸੰਧੂਸਵਰਨਦੀਪ ਸਿੰਘ ਮੌੜ ਸਮੇਤ ਪਿੰਡ ਦੇ ਹੋਰ ਮੋਹਤਬਰ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਅਣਗਹਿਲੀਲਾਪ੍ਰਵਾਹੀ ਜਾਂ ਹੇਰਾਫੇਰੀ ਨੂੰ ਬਰਦਾਸ਼ਤ ਨਾ ਕਰਨ ਤੇ ਜੇਕਰ ਕਿਸੇ ਪ੍ਰਕਾਰ ਦੀ ਕੋਈ ਹੇਰਾਫੇਰੀ ਜਾਂ ਅਣਗਹਿਲੀ ਸਾਹਮਣੇ ਆਉਂਦੀ ਹੈ ਤਾਂ ਤੁਰਤ ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਜਾਂ ਬਲਾਕ ਪ੍ਰਧਾਨ ਮਾ ਕੁਲਦੀਪ ਸਿੰਘ ਮੌੜ ਦੇ ਧਿਆਨ ਵਿੱਚ ਲਿਆਉਣ।