Arth Parkash : Latest Hindi News, News in Hindi
ਸਰਕਾਰੀ ਹਸਪਤਾਲ ਵਿਖੇ ਹੁਣ ਤੱਕ ਕੁੱਲ 32 ਲੋਕ ਡਾਇਲਸਿਸ ਕਰਵਾ ਚੁੱਕੇ ਹਨ ਸਰਕਾਰੀ ਹਸਪਤਾਲ ਵਿਖੇ ਹੁਣ ਤੱਕ ਕੁੱਲ 32 ਲੋਕ ਡਾਇਲਸਿਸ ਕਰਵਾ ਚੁੱਕੇ ਹਨ
Friday, 04 Oct 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਰਕਾਰੀ ਹਸਪਤਾਲ ਵਿਖੇ ਹੁਣ ਤੱਕ ਕੁੱਲ 32 ਲੋਕ ਡਾਇਲਸਿਸ ਕਰਵਾ ਚੁੱਕੇ ਹਨ
ਫਾਜ਼ਿਲਕਾ, 5 ਅਕਤੂਬਰ
ਡਾ ਕਵਿਤਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਫਾਜਿਲਕਾ ਵਿਖੇ 25 ਸਤੰਬਰ 2024 ਨੂੰ ਡਾਇਲਸਿਸ ਸੈਂਟਰ ਸ਼ਰੂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ 32 ਲੋਕ ਡਾਇਲਸਿਸ ਕਰਵਾ ਚੁੱਕੇ ਹਨ।ਉਨ੍ਹਾਂ ਕਿਹਾ ਕਿ ਇਹ ਡਾਇਲਸਿਸ ਸੇਵਾ ਬਿਲਕੁਲ ਮੁਫਤ ਦਿੱਤੀ ਜਾਂਦੀ ਹੈ।ਉਨ੍ਹਾਂ ਜਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਇਸ ਮੁਫਤ ਡਾਇਲਸਿਸ ਸੇਵਾ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ।
ਡਾ ਐਰਿਕ ਨੇ ਦੱਸਿਆ ਕਿ ਸਰਕਾਰੀ ਹਸਪਤਾਲ ਵਿਖੇ ਕੁੱਲ 3 ਡਾਇਲਸਿਸ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ। ਜਿਸ ਨੂੰ ਸਰਕਾਰ ਨਾਲ ਮਿਲ ਕੇ ਹੰਸ ਫਾਊਂਡੇਸ਼ਨ ਵਲੋ ਸਿਵਿਲ ਹਸਪਤਾਲ ਵਿਖੇ ਪਿਛਲੇ ਮਹੀਨੇ ਸ਼ੁਰੂ ਕੀਤਾ ਗਿਆ ਸੀ। ਇਸ ਡਾਇਲਸਿਸ ਯੂਨਿਟ ਦੇ ਇੰਚਾਰਜ ਐਸਐਮਓ ਡਾ ਰੋਹਿਤ ਗੋਇਲ ਅਤੇ ਐਮਓ ਇੰਚਾਰਚ ਰੋਹਿਤ ਖੰਨਾ ਹਨ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਸੈਂਟਰ ਵਿਚ ਮਿਲਣ ਵਾਲੀਆਂ ਸਿਹਤ ਸਹੂਲਤਾਂ ਦਾ ਭਵਿੱਖ ਵਿਚ ਵੱਧ ਤੋਂ ਵੱਧ ਲਾਭ ਉਠਾਇਆ ਜਾਵੇ।