Arth Parkash : Latest Hindi News, News in Hindi
ਪਟਾਕਿਆਂ ਦੀ ਵਿਕਰੀ ਲਈ  ਜਿ਼ਲ੍ਹੇ ਵਿੱਚ ਕੀਤੀਆਂ ਗਈਆਂ 13 ਥਾਵਾਂ ਨਿਰਧਾਰਤ ਪਟਾਕਿਆਂ ਦੀ ਵਿਕਰੀ ਲਈ  ਜਿ਼ਲ੍ਹੇ ਵਿੱਚ ਕੀਤੀਆਂ ਗਈਆਂ 13 ਥਾਵਾਂ ਨਿਰਧਾਰਤ
Wednesday, 23 Oct 2024 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ, ਸ੍ਰੀ ਮੁਕਤਸਰ ਸਾਹਿਬ
ਦੀਵਾਲੀ ਅਤੇ ਗੁਰਪੂਰਬ ਮੌਕੇ ਪਟਾਕਿਆਂ ਦੀ ਵਿਕਰੀ ਲਈ ਕੱਢੇ ਗਏ ਡਰਾਅ
ਪਟਾਕਿਆਂ ਦੀ ਵਿਕਰੀ ਲਈ  ਜਿ਼ਲ੍ਹੇ ਵਿੱਚ ਕੀਤੀਆਂ ਗਈਆਂ 13 ਥਾਵਾਂ ਨਿਰਧਾਰਤ
ਸ੍ਰੀ ਮੁਕਤਸਰ ਸਾਹਿਬ 23 ਅਕਤੂਬਰ
                                 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਮੌਕੇ ਪਟਾਕਿਆਂ ਦੀ ਵਿਕਰੀ ਸਬੰਧੀ ਜਿ਼ਲ੍ਹੇ ਵਿੱਚ ਆਰਜੀ  ਲਾਇਸੰਸ ਲਈ ਅੱਜ਼ ਦਫਤਰ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਵਿਖੇ  ਸ੍ਰੀਮਤੀ ਬਲਜੀਤ ਕੌਰ ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਦੀ ਦੇਖ ਰੇਖ ਵਿੱਚ ਪਾਰਦਰਸ਼ੀ ਢੰਗ ਨਾਲ ਡਰਾਅ ਕੱਢੇ ਗਏ।
                                ਐਸ.ਡੀ.ਐਮ. ਨੇ ਦੱਸਿਆ ਕਿ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ  ਦੀਆਂ ਹਦਾਇਤਾਂ ਅਨੁਸਾਰ ਜਿ਼ਲ੍ਹੇ ਵਿੱਚ 13 ਥਾਵਾਂ ਤੇ ਪਟਾਕਿਆਂ ਦੀ ਵਿਕਰੀ ਲਈ  30 ਡਰਾਅ ਸਫਲਤਾ ਪੂਰਵਕ ਕੱਢੇ ਗਏ ਹਨ।
                              ਉਹਨਾਂ ਦੱਸਿਆ ਕਿ ਜਿ਼ਲ੍ਹੇ ਦੇ ਸੇਵਾ ਕੇਂਦਰਾਂ ਰਾਹੀ  2481 ਅਰਜੀਆਂ ਪ੍ਰਾਪਤ ਹੋਈਆਂ ਹਨ ਅਤੇ ਲੱਕੀ ਡਰਾਅ ਰਾਹੀਂ 30 ਪਟਾਕਾ ਵਿਕਰੇਤਾ ਨੂੰ ਆਰਜੀ ਲਾਇਸੰਸ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੇ ਜਾਣਗੇ।
                            ਉਹਨਾਂ ਪਟਾਕੇ ਵੇਚਣ ਵਾਲਿਆਂ ਨੂੰ ਹਦਾਇਤ ਕੀਤੀ ਕਿ ਸਰਕਾਰ ਵਲੋਂ ਨਿਰਧਾਰਿਤ ਕੀਤੇ ਹੋਏ ਹੀ ਪਟਾਕੇ ਵੇਚੇ ਜਾਣ ।ਇਸ ਮੌਕੇ ਸ੍ਰੀ ਪੁਨੀਤ ਸ਼ਰਮਾ ਸਹਾਇਕ ਕਮਿਸ਼ਨਰ ਵੀ ਮੌਜੂਦ ਸਨ।