Arth Parkash : Latest Hindi News, News in Hindi
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਮਨਾਇਆ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਮਨਾਇਆ
Wednesday, 04 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਮੋਗਾ

 

ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਮਨਾਇਆ

 

ਮੋਗਾ5 ਦਸੰਬਰ (2024) - ਅੰਤਰਰਾਸ਼ਟਰੀ ਭੂਮੀ ਸਿਹਤ ਦਿਵਸ ਦੇ ਮੌਕੇ ਜ਼ਿਲ੍ਹਾ ਮੋਗਾ ਦੇ ਵੱਖ-ਵੱਖ ਪਿੰਡਾਂ ਵਿੱਚ ਭੂਮੀ ਸਿਹਤ ਦਿਵਸ ਮਨਾਇਆ ਗਿਆ।ਇਸ ਅਧੀਨ ਡਾ. ਸੁਖਰਾਜ ਕੌਰ ਦਿਓਲ ਖੇਤੀਬਾੜੀ ਅਫਸਰ ਮੋਗਾਡਾ. ਬਲਜਿੰਦਰ ਸਿੰਘ ਸਿੰਘ ਏ.ਪੀ.ਪੀ.ਓ  ਅਤੇ ਭੌਂ ਪਰਖ ਲੈਬ ਮੋਗਾ ਤੋਂ ਡਾ. ਗਗਨਦੀਪ ਕੌਰਖੇਤੀਬਾੜੀ ਵਿਕਾਸ ਅਫਸਰ ਵੱਲੋਂ ਪਿੰਡ ਖੋਸਾ ਪਾਂਡੋ ਦੇ ਸਰਕਾਰੀ ਸੈਕੰਡਰੀ ਸਕੂਲ ਵਿਖੇ ਬੱਚਿਆਂ ਨੂੰ ਭੌਂ ਪਰਖ ਅਤੇ ਮਿੱਟੀ ਦੀ ਸਿਹਤ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ।

ਇਸ ਮੌਕੇ ਮਿੱਟੀ ਦੀ ਸਿਹਤ ਅਤੇ ਪਰਖ ਸਬੰਧੀ Quiz ਮੁਕਾਬਲਾ ਵੀ ਕਰਵਾਇਆ ਗਿਆ। ਜੇਤੂ ਬੱਚਿਆਂ ਨੂੰ ਇਨਾਮ ਵੰਡੇ ਗਏ।ਵਿਦਿਆਰਥੀਆਂ ਨੂੰ ਮਿੱਟੀ ਦੇ ਸੈਂਪਲ ਲੈਣ ਦਾ ਤਰੀਕਾ ਵਿਸਥਾਰਪੂਰਵਕ ਸਿਖਾਇਆ ਗਿਆ। ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸਹੁੰ ਚੁਕਾਈ ਗਈ ਕਿ ਉਹ ਮਿੱਟੀ ਦੀ ਮਹੱਤਤਾ ਬਾਰੇ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਵੀ ਜਾਗਰੂਕ ਕਰਨਗੇ।

ਇਸ ਦਿਵਸ ਨੂੰ ਮਨਾਉਣ ਵਿੱਚ ਸਕੂਲ ਦੇ ਪ੍ਰਿੰਸੀਪਲ ਡਾ.ਗੁਰਜੀਤ ਕੌਰ ਹੁੰਦਲਡਾ.ਜਸਕਰਨ ਸਿੰਘਗਣਿਤ ਮਾਸਟਰ ਅਤੇ ਸਤਬੀਰ ਕੌਰ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ।