ਕ੍ਰਿਸਮਸ ਦੇ ਜਸ਼ਨ ਦੀ ਸ਼ੁਰੂਆਤ ਕੇਕ ਦੀ ਰਸਮ ਨਾਲ ਹੋਈ
ਅੰਮ੍ਰਿਤਸਰ। ਅੱਜ ਹੋਟਲ ਏ ਐਚ 1 ਬੈਸਟ ਵੈਸਟਰਨ, ਅੰਮ੍ਰਿਤਸਰ ਵਿਖੇ ਕੇਕ ਮਿਕਸਿੰਗ ਦੀ ਰਸਮ ਦਾ ਆਯੋਜਨ ਕੀਤਾ ਗਿਆ। ਜੋ ਮਹਿਲਾ ਸਸ਼ਕਤੀਕਰਨ ਨੂੰ ਸਮਰਪਿਤ ਸੀ। ਇਸ ਸਮਾਗਮ ਵਿੱਚ ਮੈਨੇਜਿੰਗ ਡਾਇਰੈਕਟਰ ਸ਼ਰਨਜੀਤ ਕੌਰ ਔਜਲਾ ਅਤੇ ਜਸਲੀਨ ਕੌਰ ਔਜਲਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਹੋਟਲ ਦੇ ਮੈਨੇਜਰ ਅਭਿਸ਼ੇਕ ਰਾਏਜ਼ਾਦਾ ਨੇ ਦੱਸਿਆ ਕਿ ਕ੍ਰਿਸਮਿਸ ਮਨਾਉਣ ਲਈ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਇਹ ਸਮਾਰੋਹ ਕਰਵਾਇਆ ਜਾਂਦਾ ਹੈ। ਜਿਸ ਤਰ੍ਹਾਂ ਪੰਜਾਬ 'ਚ ਨਵੀਂ ਫਸਲ ਦੀ ਆਮਦ 'ਤੇ ਵਿਸਾਖੀ ਮਨਾਈ ਜਾਂਦੀ ਹੈ, ਉਸੇ ਤਰ੍ਹਾਂ ਯੂ.ਕੇ. 'ਚ ਕੇਕ ਮਿਲਾ ਕੇ ਨਵੀਂ ਫਸਲ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਜਿਸ ਵਿੱਚ ਕਈ ਤਰ੍ਹਾਂ ਦੇ ਜੂਸ ਅਤੇ ਅਲਕੋਹਲ ਨੂੰ ਕਈ ਸੁੱਕੇ ਮੇਵਿਆਂ ਵਿੱਚ ਮਿਲਾ ਕੇ 15 ਤੋਂ 20 ਦਿਨਾਂ ਲਈ ਰੱਖਿਆ ਜਾਂਦਾ ਹੈ। ਇਸ ਤੋਂ ਬਾਅਦ ਇਹ ਕੇਕ 25 ਦਸੰਬਰ ਨੂੰ ਕ੍ਰਿਸਮਿਸ 'ਤੇ ਕੱਢਿਆ ਜਾਂਦਾ ਹੈ ਅਤੇ ਫਿਰ ਵੰਡਿਆ ਜਾਂਦਾ ਹੈ।
ਅਭਿਸ਼ੇਕ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਜਸ਼ਨ ਨੂੰ ਮਹਿਲਾ ਸਸ਼ਕਤੀਕਰਨ ਨਾਲ ਵੀ ਜੋੜਿਆ ਹੈ। ਕਿਉਂਕਿ ਸਿਰਫ ਔਰਤਾਂ ਹੀ ਪਰਿਵਾਰ ਦੀ ਸਿਹਤ ਦਾ ਧਿਆਨ ਰੱਖਦੀਆਂ ਹਨ ਅਤੇ ਇਹ ਕੇਕ ਸਿਹਤ ਲਈ ਵੀ ਵਧੀਆ ਹੈ। ਉਨ੍ਹਾਂ ਕਿਹਾ ਕਿ ਇਹ ਸਮਾਰੋਹ ਉਨ੍ਹਾਂ ਦੇ ਹੋਟਲ ਦੀਆਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਤੋਂ ਬਿਨਾਂ ਓਹਨਾਂ ਦਾ ਹੋਟਲ ਅਧੂਰਾ ਹੈ।