Arth Parkash : Latest Hindi News, News in Hindi
19 ਦਸੰਬਰ ਨੂੰ ਗੋਲਡਨ ਐਰੋ ਸੈਨਿਕ ਇੰਸਟੀਚਿਊਟ ਗਾਂਧੀ ਗਾਰਡਨ ਨੇੜੇ ਸਪਰਸ਼ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀ ਸਲਾਨਾ ਸ 19 ਦਸੰਬਰ ਨੂੰ ਗੋਲਡਨ ਐਰੋ ਸੈਨਿਕ ਇੰਸਟੀਚਿਊਟ ਗਾਂਧੀ ਗਾਰਡਨ ਨੇੜੇ ਸਪਰਸ਼ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀ ਸਲਾਨਾ ਸ਼ਨਾਖਤ ਅਤੇ ਸ਼ਿਕਾਇਤ ਨਿਵਾਰਨ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।
Sunday, 15 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

19 ਦਸੰਬਰ ਨੂੰ ਗੋਲਡਨ ਐਰੋ ਸੈਨਿਕ ਇੰਸਟੀਚਿਊਟ ਗਾਂਧੀ ਗਾਰਡਨ ਨੇੜੇ ਸਪਰਸ਼ ਪੈਨਸ਼ਨਰਾਂ/ਪਰਿਵਾਰਕ ਪੈਨਸ਼ਨਰਾਂ ਦੀ ਸਲਾਨਾ ਸ਼ਨਾਖਤ ਅਤੇ ਸ਼ਿਕਾਇਤ ਨਿਵਾਰਨ ਲਈ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ।

 

ਫ਼ਿਰੋਜ਼ਪੁਰ 19 ਦਸੰਬਰ () ਕੰਟਰੋਲਰ ਜਨਰਲ ਆਫ਼ ਡਿਫੈਂਸ ਅਕਾਉਂਟਸਦਿੱਲੀ ਛਾਉਣੀ ਦੀਆਂ ਹਦਾਇਤਾਂ ਅਨੁਸਾਰ ਪ੍ਰਧਾਨ ਕੰਟਰੋਲਰ ਆਫ਼ ਡਿਫੈਂਸ ਅਕਾਉਂਟਸ (ਆਰਮੀ)ਚੰਡੀਗੜ੍ਹ ਵੱਲੋਂ ਸਾਲਾਨਾ ਪਛਾਣ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਲਈ ਸਪਸ਼ ਆਊਟਰੀਚ ਪ੍ਰੋਗਰਾਮ ਦੇ ਨਾਲ-ਨਾਲ ਦੇਸ਼ ਵਿਆਪੀ ਡੀਐਲਸੀ ਮੁਹਿੰਮ 3.0 (ਡਿਜੀਟਲ ਜੀਵਨ ਪ੍ਰਮਾਣ) ਤਹਿਤ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਸਪਸ਼ ਸੇਵਾ ਕੇਂਦਰ ਫ਼ਿਰੋਜ਼ਪੁਰ ਦੇ ਪ੍ਰਭਾਰੀ ਕੇ.ਐਲ.ਵਰਮਾ ਨੇ ਦਿੱਤੀ।

            ਇਹ ਪ੍ਰੋਗਰਾਮ 19.12.2024 ਨੂੰ ਸਵੇਰੇ 9.30 ਵਜੇ ਗਾਂਧੀ ਗਾਰਡਨ ਨੇੜੇ ਗੋਲਡਨ ਐਰੋ ਸੈਨਿਕ ਇੰਸਟੀਚਿਊਟ ਵਿਖੇ ਕਰਵਾਇਆ ਜਾਵੇਗਾ। ਇਸ ਪ੍ਰੋਗਰਾਮ ਵਿੱਚ ਰੱਖਿਆ ਪੈਨਸ਼ਨਰ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਸਕਦੇ ਹਨ ਅਤੇ ਉਨ੍ਹਾਂ ਦੀ ਸਾਲਾਨਾ ਪਛਾਣ ਕਰਵਾ ਸਕਦੇ ਹਨ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਚਾਹਵਾਨ ਪੈਨਸ਼ਨਰ ਕਿਰਪਾ ਕਰਕੇ ਆਪਣੇ ਨਾਲ ਸਾਰੇ ਲੋੜੀਂਦੇ ਦਸਤਾਵੇਜ਼ਾਂ ਕੀ ਕਾਪੀ/ਫੋਟੋਕਾਵੀ ਜਿਵੇਂ ਕਿ ਪੈਨਸ਼ਨ ਬੁੱਕਡਿਸਚਾਰਜ ਬੁੱਕਆਈ ਕਾਰਡਬੈਂਕ ਪਾਸ ਬੁੱਕਪੀਪੀਓਆਧਾਰ ਕਾਰਡ ਅਤੇ ਆਪਣੀ ਸ਼ਿਕਾਇਤ ਨਾਲ ਸਬੰਧਤ ਹੋਰ ਦਸਤਾਵੇਜ਼ ਅਤੇ ਆਧਾਰ ਨਾਲ ਲਿੰਕ ਮੋਬਾਈਲ ਲੈ ਕੇ ਆਉਣ ਕਿਰਪਾ ਕਰਕੇ ਸਾਰੇ ਪੈਨਸ਼ਨਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋ ਕੇ ਇਸ ਸਮਾਗਮ ਦਾ ਲਾਭ ਲੈਣ।