Arth Parkash : Latest Hindi News, News in Hindi
ਯੋਗਾ ਦੇ ਅਨੇਕਾਂ ਫਾਇਦੇ, ਬਸ ਜ਼ਰੂਰਤ ਹੈ ਨਿਯਮਿਤ ਆਦਤ ਪਾਉਣ ਦੀ- ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਯੋਗਾ ਦੇ ਅਨੇਕਾਂ ਫਾਇਦੇ, ਬਸ ਜ਼ਰੂਰਤ ਹੈ ਨਿਯਮਿਤ ਆਦਤ ਪਾਉਣ ਦੀ- ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ
Tuesday, 17 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਯੋਗਾ ਦੇ ਅਨੇਕਾਂ ਫਾਇਦੇ, ਬਸ ਜ਼ਰੂਰਤ ਹੈ ਨਿਯਮਿਤ ਆਦਤ ਪਾਉਣ ਦੀ- ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ
 
ਯੋਗਾ ਟ੍ਰੇਨਰ ਰਿਸ਼ਵ ਵੱਲੋਂ ਮੋਹਾਲੀ ਸ਼ਹਿਰ ਵਿਖੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾ ਕੇ ਲੋਕਾਂ ਨੂੰ ਸਿਹਤਮੰਦ ਜੀਵਨ ਪ੍ਰਤੀ ਕੀਤਾ ਜਾ ਰਿਹਾ ਜਾਗਰੂਕ
 
ਐੱਸ.ਏ.ਐੱਸ ਨਗਰ 18 ਦਸੰਬਰ, 2024:
 
ਐਸ.ਡੀ.ਐਮ. ਮੋਹਾਲੀ ਦਮਨਦੀਪ ਕੌਰ ਨੇ ਦੱਸਿਆ ਕਿ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਯੋਗਾ ਦਾ ਬਹੁਤ ਵੱਡਾ ਰੋਲ ਹੈ। ਯੋਗ ਅਭਿਆਸ ਕਰਨ ਨਾਲ ਅਸੀਂ ਸਰੀਰਕ ਪੱਖੋਂ ਸਿਹਤਮੰਦ ਤਾਂ ਹੁੰਦੇ ਹੀ ਹਾਂ ਬਲਕਿ ਮਾਨਸਿਕ ਤੌਰ 'ਤੇ ਵੀ ਮਜ਼ਬੂਤ ਬਣਦੇ ਹਾਂ। ਇਸ ਨਾਲ ਮਨ ਵੀ ਸਥਿਰ ਹੁੰਦਾ ਹੈ ਤੇ ਅੰਦਰੋਂ ਮਨ ਨੂੰ ਮਿਲਦੀ ਸ਼ਾਂਤੀ ਦਾ ਸਰੀਰ ਨੂੰ ਤੰਦਰੁਸਤ ਰੱਖਣ ਵਿਚ ਵੱਡਾ ਰੋਲ ਹੁੰਦਾ ਹੈ। 
     ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਚਲਾਈ ਜਾ ਰਹੀ ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਸਮੁੱਚੇ ਜ਼ਿਲ੍ਹੇ ਵਿੱਚ ਮਾਹਿਰ ਟ੍ਰੇਨਰ ਲੋਕਾਂ ਨੂੰ ਯੋਗ ਰਾਹੀਂ ਤੰਦਰੁਸਤ ਜੀਵਨ ਸ਼ੈਲੀ ਨਾਲ ਜੋੜ ਰਹੇ ਹਨ।      
      ਟ੍ਰੇਨਰ ਰਿਸ਼ਵ ਵੱਲੋਂ ਦੱਸਿਆ ਕਿ ਉਹ ਮੋਹਾਲੀ ਸ਼ਹਿਰ ਵਿਖੇ ਸਵੇਰੇ  6.00 ਵਜੇ ਸ਼ਾਮ 6.00 ਵਜੇ ਤੱਕ ਰੋਜ਼ਾਨਾ 6 ਯੋਗਸ਼ਲਾਵਾਂ ਲਗਾਉਂਦਾ ਹੈ, ਜਿਸ ਵਿੱਚ ਪਹਿਲੀ ਕਲਾਸ ਸੈਕਟਰ-78, ਪਾਰਕ ਨੰ: 17 ਵਿਖੇ ਸਵੇਰੇ 6.00 ਤੋਂ 7.00 ਵਜੇ ਅਤੇ ਦੂਸਰੀ ਕਲਾਸ ਹੀਰੋ ਹੋਮਜ਼, ਸੈਕਟਰ-88 ਵਿਖੇ ਸਵੇਰੇ 7.15 ਤੋਂ 8.15 ਵਜੇ ਤੱਕ, ਤੀਸਰੀ ਕਲਾਸ ਸੈਕਟਰ-71, ਨੇੜੇ ਹੇਮਕੁੰਟ ਸਕੂਲ ਵਿਖੇ ਸਵੇਰੇ 8.30 ਤੋਂ 9.30 ਵਜੇ ਤੱਕ ਅਤੇ ਚੌਥੀ ਕਲਾਸ ਸੈਕਟਰ-77, ਸਾਹਮਣੇ ਰਾਧਾ ਸੁਆਮੀ ਸਤਸੰਗ ਘਰ, ਮੋਹਾਲੀ ਵਿਖੇ ਸਵੇਰੇ 9.35 ਤੋਂ 10.35 ਵਜੇ ਤੱਕ, ਪੰਜਵੀਂ ਕਲਾਸ ਫੇਜ਼-1 ਪਾਰਕ ਨੰ: 2 ਵਿਖੇ ਦੁਪਿਹਰ 3.45 ਤੋਂ 4.45 ਵਜੇ ਤੱਕ ਅਤੇ ਛੇਵੀਂ ਕਲਾਸ ਸੈਕਟਰ-71, ਪਾਰਕ ਨੰ: 33 ਵਿਖੇ ਸ਼ਾਮ 5.00 ਤੋਂ 6.00 ਵਜੇ ਤੱਕ ਲਾਈ ਜਾਂਦੀ ਹੈ।
    ਟ੍ਰੇਨਰ ਰਿਸ਼ਵ ਨੇ ਕਿਹਾ ਕਿ ਯੋਗਾ ਕਰਨ ਨਾਲ ਸਾਡਾ ਸਰੀਰ ਸਾਰਾ ਦਿਨ ਤਰੋ-ਤਾਜ਼ਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਯੋਗਾ ਅਭਿਆਸ ਨਾਲ ਸਰੀਰ ਅੰਦਰ ਬਿਮਾਰੀਆਂ ਦਾ ਖਾਤਮਾ ਹੁੰਦਾ ਹੈ ਤੇ ਨਵੀਆਂ ਬਿਮਾਰੀਆਂ ਦੇ ਪੈਦਾ ਹੋਣ ਤੋਂ ਵੀ ਛੁਟਕਾਰਾ ਮਿਲਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸ਼ਰੀਰ ਬਹੁਤ ਹੀ ਅਣਮੋਲ ਹੈ ਇਸ ਨੂੰ ਅਜਾਈ ਨਹੀਂ ਗਵਾਉਣਾ ਚਾਹੀਦਾ, ਇਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਚੱਲ ਰਹੀਆਂ ਯੋਗਾ ਕਲਾਸਾਂ ਦਾ ਹਿੱਸਾ ਬਣਨ ਟੋਲ ਫ੍ਰੀ ਨੰ: 7669400500ਜਾਂ www.cmdiyogshala.punjab.gov.in 'ਤੇ ਜਾ  ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟ੍ਰੇਨਰ ਦੀ ਸਹੂਲਤ ਲੈਣ ਲਈ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ 'ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟ੍ਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਨਵੇਂ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।