ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 26 ਦਸੰਬਰ ਅਤੇ 27 ਦਸੰਬਰ ਨੂੰ ਪਲੇਸਮੈਂਟ ਡਰਾਇਵ ਦਾ ਕੀਤਾ ਜਾ ਰਿਹਾ ਆਯੋਜਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 26 ਦਸੰਬਰ ਅਤੇ 27 ਦਸੰਬਰ ਨੂੰ ਪਲੇਸਮੈਂਟ ਡਰਾਇਵ ਦਾ ਕੀਤਾ ਜਾ ਰਿਹਾ ਆਯੋਜਨ
Wednesday, 25 Dec 2024 18:30 pm
Arth Parkash : Latest Hindi News, News in Hindi
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 26 ਦਸੰਬਰ ਅਤੇ 27 ਦਸੰਬਰ ਨੂੰ ਪਲੇਸਮੈਂਟ ਡਰਾਇਵ ਦਾ ਕੀਤਾ ਜਾ ਰਿਹਾ ਆਯੋਜਨ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਦਸੰਬਰ, 2024:
ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਮਿਤੀ 26 ਦਸੰਬਰ ਅਤੇ 27 ਦਸੰਬਰ 2024 ਨੂੰ ਪਲੇਸਮੈਂਟ ਡਰਾਇਵ ਦਾ ਆਯੋਜਨ ਨਿਓਵੇਅ ਇੰਟ੍ਰਪਾਇਸੇਜ਼ (ਸਵਾਨ), ਪਲਾਟ ਨੰ: 231, ਸੈਕਟਰ-82, ਜੇ.ਐਲ.ਪੀ.ਐਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕੀਤਾ ਜਾ ਰਿਹਾ ਹੈ। ਇਸ ਦਾ ਸਮਾਂ ਸਵੇਰੇ 10:00 ਵਜੇ ਤੋਂ ਦੁਪਿਹਰ 02.00 ਵਜੇ ਤੱਕ ਹੋਵੇਗਾ।
ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆਂ, ਡਿਪਟੀ ਡਾਇਰੈਕਟਰ, ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਉਕਤ ਡਰਾਇਵ ਵਿੱਚ ਲੜਕੇ ਅਤੇ ਲੜਕੀਆਂ ਦੋਨੋਂ ਭਾਗ ਲੈ ਸਕਦੇ ਹਨ ਜਿੰਨ੍ਹਾਂ ਦੀ ਉਮਰ 18 ਤੋਂ 35 ਸਾਲ ਹੋਵੇ ਅਤੇ ਘੱਟ ਤੋ ਘੱਟ ਯੋਗਤਾ ਬਾਰਵੀਂ, ਗ੍ਰੈਜੁਏਸ਼ਨ, ਬੀ.ਕਾਮ ਅਤੇ ਸੀ.ਏ ਆਦਿ ਪਾਸ ਕੀਤਾ ਹੋਵੇ। ਉਨ੍ਹਾਂ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਮੌਕੇ ਦਾ ਵੱਧ ਤੋਂ ਵੱਧ ਲਾਹਾ ਲਿਆ ਜਾਵੇ। ਪ੍ਰਾਰਥੀ ਆਪਣਾ ਬਾਇਓਡਾਟਾ ਲੈ ਕੇ ਕੈਂਪ ਵਿੱਚ ਸ਼ਮੂਲੀਅਤ ਕਰਨ। ਇਸ ਤੋ ਇਲਾਵਾ ਪ੍ਰਾਰਥੀ ਆਪਣੀ ਫਾਰਮਲ ਡਰੈਸ ਵਿੱਚ ਸਮੇਂ ਸਿਰ ਆਉਣ ਦੀ ਖੇਚਲ ਕਰਨ।