Arth Parkash : Latest Hindi News, News in Hindi
2024- ਭਾਰਤੀ ਕੂਟਨੀਤੀ ਦੇ ਲਈ ਇੱਕ ਜ਼ਿਕਰਯੋਗ ਵਰ੍ਹਾ 2024- ਭਾਰਤੀ ਕੂਟਨੀਤੀ ਦੇ ਲਈ ਇੱਕ ਜ਼ਿਕਰਯੋਗ ਵਰ੍ਹਾ
Monday, 30 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

2024- ਭਾਰਤੀ ਕੂਟਨੀਤੀ ਦੇ ਲਈ ਇੱਕ ਜ਼ਿਕਰਯੋਗ ਵਰ੍ਹਾ

ਪਿਛਲੇ ਇੱਕ ਦਹਾਕੇ ਵਿੱਚ, ਭਾਰਤ ਨੇ ਆਪਣਾ ਕੂਟਨੀਤਿਕ ਅਕਸ ਬਦਲ ਦਿੱਤਾ ਹੈ, ਦੇਸ਼ ਇੱਕ ਅਜਿਹੇ ਰਾਸ਼ਟਰ ਵਜੋਂ ਉੱਭਰਿਆ ਹੈ, ਜੋ ਕਿਸੇ ਪ੍ਰਯੋਜਨ ਦੇ ਨਾਲ ਜੁੜਦਾ ਹੈ, ਦਇਆ ਦੇ ਨਾਲ ਮਦਦ ਕਰਦਾ ਹੈ ਅਤੇ ਉਦੇਸ਼ ਨਾਲ ਅਗਵਾਈ ਕਰਦਾ ਹੈ। 2024 ਦੀ ਕੂਟਨੀਤਕ ਜਿੱਤ, ਜ਼ਿਕਰਯੋਗ ਹੋਣ ਦੇ ਨਾਲ-ਨਾਲ, ਵਰ੍ਹਿਆਂ ਦੀਆਂ ਨਿਰੰਤਰ ਕੋਸ਼ਿਸ਼ਾਂ ਦਾ ਸਿੱਟਾ ਹੈ, ਇਹ ਜਿੱਤ ਦੁਨੀਆ ਦੇ ਦੇਸ਼ਾਂ ਦੁਆਰਾ ਭਾਰਤ ਨੂੰ ਦੇਖਣ ਦੇ ਤਰੀਕੇ ਨੂੰ ਨਵਾਂ ਸਰੂਪ ਦੇਣ ਨਾਲ ਜੁੜੀ ਹੈ। 

2016 ਦੀ ਸਰਜੀਕਲ ਸਟ੍ਰਾਈਕ ਅਤੇ 2019 ਦੇ ਬਾਲਾਕੋਟ ਹਵਾਈ ਹਮਲਿਆਂ ਜਿਹੇ ਸਾਹਸੀ ਕਦਮਾਂ ਤੋਂ ਲੈ ਕੇ ਵੈਕਸੀਨ ਮੈਤ੍ਰੀ ਨਾਲ ਮਹਾਮਾਰੀ ਦੌਰਾਨ ਮਦਦ ਦਾ ਹੱਥ ਵਧਾਉਣ ਤੱਕ, ਭਾਰਤ ਨੇ ਦਿਖਾਇਆ ਹੈ ਕਿ ਉਹ ਦ੍ਰਿੜ੍ਹ ਸੰਕਲਪ ਅਤੇ ਹਮਦਰਦੀ ਨਾਲ ਅਗਵਾਈ ਕਰ ਸਕਦਾ ਹੈ। ਜੀ20 ਵਿੱਚ ਅਫਰੀਕੀ ਸੰਘ ਨੂੰ ਸ਼ਾਮਲ ਕਰਨਾ, ਇੰਟਰਨੈਸ਼ਨਲ ਸੋਲਰ ਅਲਾਇੰਸ ਅਤੇ ਗਲੋਬਲ ਬਾਇਓ ਫਿਊਲ ਅਲਾਇੰਸ ਜਿਹੀਆਂ ਪਹਿਲਕਦਮੀਆਂ; ਸਾਰੇ ਦੇਸ਼ਾਂ ਲਈ ਇੱਕ ਨਿਰਪੱਖ, ਟਿਕਾਊ ਭਵਿੱਖ ਪ੍ਰਤੀ ਭਾਰਤੀ ਦੀ ਵਚਨਬੱਧਤਾ ਨੂੰ ਰੇਖਾਂਕਿਤ ਕਰਦੀਆਂ ਹਨ। 

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, ਕੁਵੈਤ, ਪੋਲੈਂਡ, ਮਿਸਰ ਅਤੇ ਪਾਪੁਆ ਨਿਊ ਗਿਨੀ ਜਿਹੇ ਦੇਸ਼ਾਂ ਦੀ ਭਾਰਤ ਦੀ ਪਹਿਲੀ ਵਾਰ ਕੀਤੀਆਂ ਯਾਤਰਾਵਾਂ ਨੇ ਲੰਬੇ ਸਮੇਂ ਤੋਂ ਅਕਿਰਿਆਸ਼ੀਲ ਸਬੰਧਾਂ ਨੂੰ ਮੁੜ ਸੁਰਜੀਤ ਕੀਤਾ ਅਤੇ ਇਸ ਸੁਨੇਹੇ ਨੂੰ ਸਜੀਵ ਕੀਤਾ ਕਿ ਭਾਰਤ ਵੱਡੇ ਅਤੇ ਛੋਟੇ ਸਬੰਧਾਂ ਨੂੰ ਮਹੱਤਵ ਦਿੰਦਾ ਹੈ। ਜਦੋਂ ਮੁਸੀਬਤ ਆਏ, ਤਾਂ ਭਾਰਤ ਸਿਰਫ਼ ਖੜ੍ਹਾ ਨਹੀਂ ਰਿਹਾ। ਉਸ ਨੇ ਕੰਮ ਕੀਤਾ। ਗੰਗਾ ਅਤੇ ਅਜੈ ਵਰਗੇ ਅਭਿਯਾਨਾਂ ਨੇ ਇਹ ਸੁਨਿਸ਼ਚਿਤ ਕੀਤਾ ਕਿ ਸੰਘਰਸ਼ ਵਾਲੇ ਖੇਤਰਾਂ  ਤੋਂ ਭਾਰਤੀ ਸੁਰੱਖਿਅਤ ਘਰ ਵਾਪਸ ਆਉਣ, ਜਦਕਿ ਭੂਚਾਲ ਪ੍ਰਭਾਵਿਤ ਤੁਰਕੀ ਅਤੇ ਯੁੱਧ ਗ੍ਰਸਤ ਯੂਕ੍ਰੇਨ ਨੂੰ ਸਹਾਇਤਾ ਪ੍ਰਦਾਨ ਕਰਨਾ, ਦੁਨੀਆ ਦੇ ਨਾਲ ਭਾਰਤ ਦੀ ਇਕਜੁੱਟਤਾ ਨੂੰ ਦਰਸਾਉਂਦਾ ਹੈ। ਅੱਜ ਭਾਰਤ ਨੇ ਦਿਖਾਇਆ ਹੈ ਕਿ ਉਹ ਆਲਮੀ ਮੰਚ ‘ਤੇ ਇੱਕ-ਦੂਜੇ ਨਾਲ ਜੁੜਨ, ਸਹਾਇਤਾ ਕਰਨ ਅਤੇ ਪ੍ਰੇਰਿਤ ਕਰਨ ਲਈ ਤਿਆਰ ਹੈ। 

ਸਾਲ 2024 ਭਾਰਤ ਦੀ ਕੂਟਨੀਤੀ ਲਈ ਇੱਕ ਜ਼ਿਕਰਯੋਗ ਵਰ੍ਹਾ ਰਿਹਾ, ਇਸ ਨੇ ਆਲਮੀ ਮੋਹਰੀ ਦੇਸ਼ ਵਜੋਂ ਆਪਣੀ ਸਥਿਤੀ ਨੂੰ ਮਜ਼ਬੂਤ ਕੀਤਾ। ਇਹ ਲੇਖ ਕੁਝ ਅਜਿਹੇ ਅਹਿਮ ਪਲਾਂ ਉੱਪਰ ਚਾਨਣਾ ਪਾਉਂਦਾ ਹੈ, ਜਿਸ ਨੇ ਇਸ ਯਾਤਰਾ ਨੂੰ ਸਰੂਪ ਪ੍ਰਦਾਨ ਕੀਤਾ। 

ਅਤਿ-ਮਹੱਤਵਪੂਰਨ ਅੰਤਰਰਾਸ਼ਟਰੀ ਰਾਜਨੇਤਾਵਾਂ ਦੀ ਮੇਜ਼ਬਾਨੀ ਤੋਂ ਲੈ ਕੇ ਆਲਮੀ ਸ਼ਾਂਤੀ ਪ੍ਰਯਾਸਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਤੱਕ, ਭਾਰਤੀ ਦੀ ਕੂਟਨੀਤਕ ਭਾਗੀਦਾਰੀ ਨੇ ਵਿਸ਼ਵ ਮੰਚ ‘ਤੇ ਆਪਣੇ ਵਧਦੇ ਪ੍ਰਭਾਵ ਨੂੰ ਪ੍ਰਦਰਸ਼ਿਤ ਕੀਤਾ ਹੈ। ਇੱਥੇ 2024 ਵਿੱਚ ਭਾਰਤ ਦੁਆਰਾ ਹਾਸਲ ਕੀਤੀਆਂ ਗਈਆਂ ਕੁਝ ਪ੍ਰਮੁੱਖ ਕੂਟਨੀਤਕ ਉਪਲਬਧੀਆਂ ਅਤੇ ਪਹਿਲਕਦਮੀਆਂ ਬਾਰੇ ਜ਼ਿਕਰ ਕੀਤਾ ਗਿਆ ਹੈ। 

ਬੈਸਟਿਲ ਦਿਵਸ ਤੋਂ ਲੈ ਕੇ ਗਣਤੰਤਰ ਦਿਵਸ ਤੱਕ

ਭਾਰਤ ਦੇ 75ਵੇਂ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਫਰਾਂਸ ਦੇ ਰਾਸ਼ਟਰਪਤੀ ਨੂੰ ਦਿੱਤੇ ਗਏ ਸੱਦੇ ਨਾਲ ਦੁਨੀਆ ਦੇ ਪ੍ਰਮੁੱਖ ਰਾਜਨੇਤਾਵਾਂ ਨਾਲ ਬਰਾਬਰ ਪੱਧਰ ‘ਤੇ ਸੰਵਾਦ ਕਰਨ ਦੀ ਭਾਰਤ ਦੀ ਸਮਰੱਥਾ ਸਪਸ਼ਟ ਹੁੰਦੀ ਹੈ। ਇਹ ਫਰਾਂਸ ਦੁਆਰਾ ਭਾਰਤ ਨੂੰ ਦਿੱਤੇ ਗਏ ਪਿਛਲੇ ਸੱਦੇ ਦੇ ਅਨੁਰੂਪ ਹੈ, ਜਿਸ ਦੇ ਤਹਿਤ ਪ੍ਰਧਾਨ ਮੰਤਰੀ ਮੋਦੀ ਨੇ ਜੁਲਾਈ 2023 ਵਿੱਚ ਬੈਸਟਿਲ ਦਿਵਸ ਵਿੱਚ ਹਿੱਸਾ ਲਿਆ ਸੀ। ਇਹ ਅਦਾਨ-ਪ੍ਰਦਾਨ ਭਾਰਤ ਅਤੇ ਫਰਾਂਸ ਦਰਮਿਆਨ ਡੂੰਘੇ ਭਰੋਸੇ ਅਤੇ ਮਿੱਤਰਤਾ ਨੂੰ ਦਰਸਾਉਂਦੇ ਹਨ। 

ਕਤਰ ਨੇ ਭਾਰਤੀ ਜਲ ਸੈਨਾ ਦੇ 8 ਸਾਬਕਾ ਸੈਨਿਕਾਂ ਨੂੰ ਰਿਹਾਅ ਕੀਤਾ

ਆਪਣੇ ਨਾਗਰਿਕਾਂ ਲਈ ਭਾਰਤ ਦੀ ਮਜ਼ਬੂਤ ​​ਵਕਾਲਤ, ਦੇਸ਼ ਦੇ ਇਤਿਹਾਸਕ ਤੌਰ 'ਤੇ ਅਕਿਰਿਆਸ਼ੀਲ ਰੁਖ ਵਿੱਚ ਤਬਦੀਲੀ ਦਾ ਸੰਕੇਤ ਦਿੰਦੀ ਹੈ। ਇੱਕ ਮਹੱਤਵਪੂਰਨ ਕੂਟਨੀਤਕ ਜਿੱਤ ਤਦ ਮਿਲੀ, ਜਦੋਂ ਪ੍ਰਧਾਨ ਮੰਤਰੀ ਮੋਦੀ ਦੇ ਨਿਜੀ ਦਖਲ ਕਾਰਨ, ਕਤਰ ਨੇ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਅੱਠ ਸਾਬਕਾ ਭਾਰਤੀ ਜਲ ਸੈਨਾ ਦੇ ਕਰਮਚਾਰੀਆਂ ਨੂੰ ਰਿਹਾਅ ਕੀਤਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਅਤੇ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ ਦੇ ਵਿਚਕਾਰ ਸਿੱਧਾ ਸੰਚਾਰ ਹੋਇਆ, ਜਿਸ ਦੇ ਨਤੀਜੇ ਵਜੋਂ ਕਤਰ ਦੀ ਅਦਾਲਤ ਨੇ ਮੌਤ ਦੀ ਸਜ਼ਾ ਨੂੰ ਤਿੰਨ ਤੋਂ 25 ਸਾਲ ਦੀ ਕੈਦ ਵਿੱਚ ਬਦਲ ਦਿੱਤਾ। ਮੋਦੀ ਸਰਕਾਰ ਦੀ ਤੁਰੰਤ ਕਾਰਵਾਈ ਨੇ ਸੁਰੱਖਿਆ ਨੂੰ ਯਕੀਨੀ ਬਣਾਇਆ, ਮੌਤ ਦੀ ਸਜ਼ਾ ਨੂੰ ਰੋਕਿਆ ਅਤੇ ਸਾਬਕਾ ਜਲ ਸੈਨਾ ਦੇ ਕਰਮਚਾਰੀਆਂ ਨੂੰ ਉਨ੍ਹਾਂ ਦੇ ਘਰਾਂ ਨਾਲ ਦੁਬਾਰਾ ਮਿਲਣਾ ਸੰਭਵ ਹੋਇਆ।

ਸਾਬਕਾ ਸੈਨਿਕਾਂ ਦੀ ਰਿਹਾਈ ਪ੍ਰਧਾਨ ਮੰਤਰੀ ਮੋਦੀ ਦੀ 13-14 ਫਰਵਰੀ ਨੂੰ ਯੂਏਈ ਦੀ ਯਾਤਰਾ ਤੋਂ ਠੀਕ ਇੱਕ ਦਿਨ ਪਹਿਲੇ ਹੋਈ ਸੀ, ਜਿੱਥੇ ਉਹ ਅਬੂ ਧਾਬੀ ਵਿੱਚ ਦੇਸ਼ ਦੇ ਪਹਿਲੇ ਹਿੰਦੂ ਮੰਦਿਰ, ਬੀਏਪੀਐੱਸ ਮੰਦਿਰ ਦਾ ਉਦਘਾਟਨ ਕਰਨ ਅਤੇ ਟੌਪ ਲੀਡਰਸ਼ਿਪ ਨਾਲ ਮਿਲਣ ਗਏ ਸਨ। 

ਪਾਕਿਸਤਾਨ ਨੂੰ ਰਾਵੀ ਦਾ ਪਾਣੀ ਬੰਦ ਕਰਨਾ 

ਇਤਿਹਾਸਿਕ ਤੌਰ ‘ਤੇ, ਸਿੰਧੂ ਜਲ ਸੰਧੀ (ਆਈਡਬਲਿਊਟੀ) ਦੇ ਪ੍ਰਤੀ ਭਾਰਤ ਦਾ ਵਿਜ਼ਨ ਮੁਕਾਬਲਤਨ ਅਕਿਰਿਆਸ਼ੀਲ ਰਿਹਾ ਹੈ। ਮਹੱਤਵਪੂਰਨ ਜਲ ਸਰੋਤਾਂ 'ਤੇ ਅਧਿਕਾਰ ਹੋਣ ਦੇ ਬਾਵਜੂਦ, ਭਾਰਤ ਨੇ ਆਪਣੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਵਰਤੋਂ ਕੀਤੇ ਬਿਨਾਂ ਸੰਧੀ ਦੀਆਂ ਵਿਵਸਥਾਵਾਂ ਦੀ ਵੱਡੇ ਪੱਧਰ 'ਤੇ ਪਾਲਣਾ ਕੀਤੀ, ਜਿਸ ਨਾਲ ਰਾਵੀ ਦਰਿਆ ਦੇ ਪਾਣੀ ਦੀ ਮਹੱਤਵਪੂਰਨ ਮਾਤਰਾ ਨੂੰ ਬਿਨਾਂ ਵਰਤੋਂ ਕੀਤੇ ਪਾਕਿਸਤਾਨ ਵਿੱਚ ਵਹਿਣ ਦਿੱਤਾ ਗਿਆ।

ਭਾਰਤ ਨੇ ਰਾਵੀ ਦਰਿਆ ‘ਤੇ ਸ਼ਾਹਪੁਰ ਕੰਡੀ ਬੈਰਾਜ ਦਾ ਨਿਰਮਾਣ ਪੂਰਾ ਕੀਤਾ, ਜਿਸ ਨਾਲ ਪਾਕਿਸਤਾਨ ਵਿੱਚ ਵਾਧੂ ਪਾਣੀ ਦੀ ਵਹਾਅ ਰੁਕ ਗਿਆ। ਇਹ ਜਲ ਪ੍ਰਬੰਧਨ ਵਿੱਚ ਰਣਨੀਤਕ ਬਦਲਾਅ ਦਾ ਸੰਕੇਤ ਦਿੰਦਾ ਹੈ।

ਇਹ ਅੱਤਵਾਦ ਨਾਲ ਜੁੜੀ ਰਾਸ਼ਟਰੀ ਸੁਰੱਖਿਆ ਚਿੰਤਾਵਾਂ 'ਤੇ ਅਧਾਰਿਤ ਭਾਰਤ ਦੀ ਜ਼ੋਰਦਾਰ ਕੂਟਨੀਤੀ ਨੂੰ ਦਰਸਾਉਂਦਾ ਹੈ। ਇਹ ਸਿੰਧੂ ਜਲ ਸੰਧੀ ਦੇ ਤਹਿਤ ਆਪਣੇ ਅਧਿਕਾਰਾਂ ਦਾ ਦਾਅਵਾ ਕਰਦੇ ਹੋਏ ਕੂਟਨੀਤਕ ਉਪਕਰਣ ਵਜੋਂ ਪਾਣੀ ਦੀ ਭਾਰਤ ਦੀ ਰਣਨੀਤਕ ਵਰਤੋਂ ਨੂੰ ਉਜਾਗਰ ਕਰਦਾ ਹੈ। ਇਸ ਕਦਮ ਨਾਲ ਜੰਮੂ ਅਤੇ ਕਸ਼ਮੀਰ ਖੇਤਰ ਨੂੰ ਲਾਭ ਹੋਵੇਗਾ, ਜਿਸ ਵਿੱਚ 4000 ਏਕੜ ਜ਼ਮੀਨ ਦੀ ਸਿੰਚਾਈ ਕਰਨ ਦੀ ਸਮਰੱਥਾ ਹੈ। ਵਰਨਣਯੋਗ ਹੈ ਕਿ ਨੀਂਹ ਪੱਥਰ ਰੱਖਣ ਤੋਂ ਕਰੀਬ ਤਿੰਨ ਦਹਾਕੇ ਬਾਅਦ ਡੈਮ ਦੀ ਉਸਾਰੀ ਮੁਕੰਮਲ ਹੋ ਗਈ ਸੀ।

ਅਸਲ ਕੰਟਰੋਲ ਰੇਖਾ (LAC) 'ਤੇ ਭਾਰਤ-ਚੀਨ ਸਮਝੌਤਾ

ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ, 2014 ਤੋਂ ਬਾਅਦ LAC ਦੇ ਨਾਲ ਮਿਲਟਰੀ ਸਥਿਤੀ ਹੋਰ ਵੀ ਮਜ਼ਬੂਤ ​​ਹੋਈ ਹੈ ਅਤੇ ਭਾਰਤ ਦੀ ਮੌਜੂਦਗੀ ਨੂੰ ਮਜ਼ਬੂਤ ​​ਕਰਨ ਲਈ ਸਰਹੱਦੀ ਖੇਤਰਾਂ ਵਿੱਚ ਬੁਨਿਆਦੀ ਢਾਂਚੇ ਦੇ ਵਿਕਾਸ ਵਿੱਚ ਵਾਧਾ ਹੋਇਆ ਹੈ। ਜੂਨ 2020 ਵਿੱਚ ਗਲਵਾਨ ਘਾਟੀ ਵਿੱਚ ਹੋਈ ਝੜਪ ਨਾਲ ਦੁਸ਼ਮਣੀ ਵਿੱਚ ਇੱਕ ਮਹੱਤਵਪੂਰਨ ਵਾਧਾ ਦਰਜ ਕੀਤਾ ਗਿਆ, ਜਿਸ ਕਾਰਨ ਭਾਰਤ, ਸਰਹੱਦ ‘ਤੇ ਸੈਨਾ ਦੀ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦਾ ਵਿਸਥਾਰ ਕਰਨ ਲਈ ਪ੍ਰੇਰਿਤ ਹੋਇਆ। ਇਸ ਸਾਲ ਭਾਰਤ ਅਤੇ ਚੀਨ ਨੇ ਅਸਲ ਕੰਟਰੋਲ ਰੇਖਾ (LAC) ਤੋਂ ਪਿੱਛੇ ਹਟਣ ਅਤੇ ਡੈਪਸਾਂਗ ਮੈਦਾਨਾਂ ਅਤੇ ਡੈਮਚੋਕ ਖੇਤਰਾਂ ਵਿੱਚ ਗਸ਼ਤ ਮੁੜ ਸ਼ੁਰੂ ਕਰਨ ਲਈ ਇੱਕ ਮਹੱਤਵਪੂਰਨ ਸਮਝੌਤਾ ਕੀਤਾ, ਜਿਸ ਨਾਲ ਮਈ 2020 ਵਿੱਚ ਤਣਾਅ ਤੋਂ ਪਿਛਲੀ ਸਥਿਤੀ ਨੂੰ ਬਹਾਲ ਕੀਤਾ ਗਿਆ।

ਇਹ ਸਮਝੌਤਾ ਭਾਰਤ-ਚੀਨ ਸਰਹੱਦੀ ਖੇਤਰਾਂ, ਖਾਸ ਕਰਕੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਡੈਪਸਾਂਗ ਮੈਦਾਨਾਂ ਵਿੱਚ ਸੈਨਿਕਾਂ ਦੀ ਵਾਪਸੀ ਅਤੇ ਤਣਾਅ ਘਟਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਣ ਕਦਮ ਹੈ।

ਭਾਰਤ: ਯੂਕ੍ਰੇਨ ਯੁੱਧ ਵਿੱਚ ਸ਼ਾਂਤੀਦੂਤ

ਸੰਯੁਕਤ ਰਾਸ਼ਟਰ ਵਿੱਚ ਭਾਰਤ ਦਾ ਰੁਖ ਕਿ 'ਇਹ ਜੰਗ ਦਾ ਸਮਾਂ ਨਹੀਂ ਹੈ' ਪੂਰੀ ਦੁਨੀਆ ਵਿੱਚ ਡੂੰਘਾਈ ਨਾਲ ਗੂੰਜਣ ਲਗਿਆ। ਭਾਰਤ ਨੂੰ ਲੱਗਦਾ ਹੈ ਕਿ ਉਹ ਸਾਲਾਂ ਤੋਂ ਚੱਲੀ ਆ ਰਹੀ ਰੂਸ-ਯੂਕ੍ਰੇਨ ਜੰਗ ਵਿੱਚ ਸ਼ਾਂਤੀਦੂਤ ਦੀ ਭੂਮਿਕਾ ਨਿਭਾ ਸਕਦਾ ਹੈ।

ਰਾਸ਼ਟਰਪਤੀ ਪੁਤਿਨ ਨੇ ਕਿਹਾ ਕਿ ਭਾਰਤ ਯੂਕ੍ਰੇਨ ਯੁੱਧ ਨਾਲ ਸਬੰਧਿਤ ਵਿਚੋਲਿਆਂ ਵਿੱਚੋਂ ਇੱਕ ਹੋ ਸਕਦਾ ਹੈ। ਪੋਲੈਂਡ ਦੇ ਪ੍ਰਧਾਨ ਮੰਤਰੀ ਡੋਨਾਲਡ ਟਸਕ ਨੇ ਭਰੋਸਾ ਜਤਾਇਆ ਕਿ ਭਾਰਤ ਰੂਸ ਅਤੇ ਯੂਕ੍ਰੇਨ ਵਿਚਾਲੇ ਚੱਲ ਰਹੀ ਜੰਗ ਨੂੰ ਸੁਲਝਾਉਣ ਲਈ ਅਹਿਮ ਭੂਮਿਕਾ ਨਿਭਾ ਸਕਦਾ ਹੈ। ਇਟਲੀ ਦੇ ਪ੍ਰਧਾਨ ਮੰਤਰੀ ਮੈਲੋਨੀ ਨੇ ਵੀ ਕਿਹਾ ਕਿ ਭਾਰਤ, ਯੂਕ੍ਰੇਨ ਵਿਵਾਦ ਦਾ ਸਮਾਧਾਨ ਲੱਭਣ ਵਿੱਚ ਵੱਡੀ ਭੂਮਿਕਾ ਨਿਭਾ ਸਕਦਾ ਹੈ।

ਪ੍ਰਧਾਨ ਮੰਤਰੀ ਮੋਦੀ ਦੀ 2024 ਦੇ ਮੱਧ ਵਿੱਚ ਰੂਸ ਦੀ ਯਾਤਰਾ ਨੇ ਸ਼ਾਂਤੀ ਵਾਰਤਾ ਦੀ ਜ਼ਰੂਰਤ ਬਾਰੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਸਿੱਧੀ ਗੱਲਬਾਤ ਕੀਤੀ। ਇਸ ਤੋਂ ਤੁਰੰਤ ਬਾਅਦ, ਉਨ੍ਹਾਂ ਨੇ ਯੂਕ੍ਰੇਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸ਼ਾਂਤੀ ਬਹਾਲ ਕਰਨ ਵਿੱਚ ਸਰਗਰਮ ਭੂਮਿਕਾ ਨਿਭਾਉਣ ਲਈ ਭਾਰਤ ਦੀ ਇੱਛਾ ਜ਼ਾਹਰ ਕੀਤੀ।

ਭਾਰਤ ਇੱਕ ਵਿਸ਼ੇਸ਼ ਰਾਸ਼ਟਰ ਹੈ, ਕਿਉਂਕਿ ਇਸ ਨੂੰ ਦੋਵੇਂ ਧਿਰਾਂ ਦਰਮਿਆਨ ਤਾਲਮੇਲ ਬਿਠਾਉਣ ਵਾਲੇ 'ਵਿਸ਼ਵਬੰਧੂ' ਵਜੋਂ ਦੇਖਿਆ ਜਾ ਰਿਹਾ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਬਕਾ ਮੁਖੀ ਕਿਸ਼ੋਰ ਮਹਿਬੂਬਾਨੀ ਨੇ ਜ਼ਿਕਰ ਕਰਦੇ ਹੋਏ ਕਿਹਾ ਕਿ ਕਿਵੇ ਕੁਝ ਅਜਿਹੇ ਰਾਜਨੇਤਾ ਇਸ ਤਰ੍ਹਾਂ ਦੀਆਂ ਗੁੰਝਲਦਾਰ ਸਥਿਤੀਆਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰ ਸਕਦੇ ਹਨ। ਉਨ੍ਹਾਂ ਨੇ ਇੱਕ ਪ੍ਰਮੁੱਖ ਭੂ-ਰਾਜਨੀਤਿਕ ਸ਼ਕਤੀ ਵਜੋਂ ਭਾਰਤ ਦੀ ਵਧਦੀ ਸਥਿਤੀ 'ਤੇ ਜ਼ੋਰ ਦਿੱਤਾ।

ਭਾਰਤ ਅਤੇ ਆਲਮੀ ਦੱਖਣ

ਭਾਰਤ ਨੇ ਤੀਸਰੀ ਵੌਇਸ ਆਫ ਗਲੋਬਲ ਸਾਊਥ ਸਮਿਟ ਦੀ ਮੇਜ਼ਬਾਨੀ ਕੀਤੀ। ਇਹ ਸਮਿਟ 9 ਜੂਨ, 2024 ਨੂੰ ਨਵੀਂ ਸਰਕਾਰ ਦੇ ਗਠਨ ਤੋਂ ਬਾਅਦ ਪ੍ਰਧਾਨ ਮੰਤਰੀ ਦੁਆਰਾ ਆਯੋਜਿਤ ਪਹਿਲੀ ਬਹੁ-ਪੱਖੀ ਸਮਿਟ ਸੀ।

 ਪ੍ਰਧਾਨ ਮੰਤਰੀ ਮੋਦੀ ਦੇ 2024 ਵਿੱਚ ਗੁਆਨਾ ਅਤੇ ਨਾਈਜੀਰੀਆ ਦੇ ਦੌਰੇ, ਕੈਰੇਬੀਅਨ ਅਤੇ ਅਫਰੀਕਾ ਦੋਵਾਂ ਵਿੱਚ ਆਪਣੀ ਕੂਟਨੀਤਕ ਮੌਜੂਦਗੀ ਨੂੰ ਵਧਾਉਣ ਲਈ ਭਾਰਤ ਦੇ ਰਣਨੀਤਕ ਯਤਨਾਂ ਨੂੰ ਦਰਸਾਉਂਦੇ ਹਨ।

ਇਟਲੀ ਵਿੱਚ ਜੀ7 ਮੀਟਿੰਗ

ਪ੍ਰਧਾਨ ਮੰਤਰੀ ਮੋਦੀ ਨੂੰ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਹੀ ਜੀ-7 ਲਈ ਸੱਦਾ ਦਿੱਤਾ ਗਿਆ ਸੀ ਅਤੇ ਇਹ ਉਨ੍ਹਾਂ ਦੀ ਜਿੱਤ ਤੋਂ ਬਾਅਦ ਉਨ੍ਹਾਂ ਦਾ ਪਹਿਲਾ ਗਲੋਬਲ ਫੋਰਮ ਸੀ। ਇਹ ਇੱਕ ਮਹੱਤਵਪੂਰਨ ਪਲ ਸੀ, ਕਿਉਂਕਿ ਦੁਨੀਆ ਨੇ ਮੋਦੀ ਨੂੰ ਤੀਸਰਾ ਕਾਰਜਕਾਲ ਹਾਸਲ ਕਰਨ ਵਾਲੇ ਕੁਝ ਗਲੋਬਲ ਰਾਜਨੇਤਾਵਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ, ਜੋ ਭਾਰਤ ਦੀ ਰਾਜਨੀਤਿਕ ਸਥਿਰਤਾ ਅਤੇ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸਿੱਧੀ ਨੂੰ ਵੀ ਦਰਸਾਉਂਦਾ ਹੈ। ਭਾਰਤ ਨੇ ਇਟਲੀ ਦੇ ਅਪੁਲਿਆ ਵਿੱਚ ਆਯੋਜਿਤ 50ਵੇਂ ਜੀ 7 ਸਮਿਟ ਵਿੱਚ ਇੱਕ ਆਊਟਰੀਚ ਦੇਸ਼ ਦੇ ਰੂਪ ਵਿੱਚ ਹਿੱਸਾ ਲਿਆ, ਜੋ ਕਿ ਪ੍ਰਧਾਨ ਮੰਤਰੀ ਮੋਦੀ ਦਾ ਆਪਣੇ ਤੀਜੇ ਕਾਰਜਕਾਲ ਵਿੱਚ ਪਹਿਲਾ ਵਿਦੇਸ਼ੀ ਦੌਰਾ ਸੀ।

ਮਿਆਂਮਾਰ ਦੇ ਨਾਲ ਮੁਫ਼ਤ ਆਵਾਜਾਈ ਵਿਵਸਥਾ ਦਾ ਅੰਤ

ਭਾਰਤ ਨੇ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਅਤੇ ਮਿਆਂਮਾਰ ਦੀ ਸਰਹੱਦ ਨਾਲ ਲਗਦੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਦੇ ਜਨਸੰਖਿਆ ਦੇ ਢਾਂਚੇ ਨੂੰ ਕਾਇਮ ਰੱਖਣ ਲਈ ਭਾਰਤ ਅਤੇ ਮਿਆਂਮਾਰ ਦਰਮਿਆਨ ਮੁਫ਼ਤ ਆਵਾਜਾਈ ਵਿਵਸਥਾ (FMR) ਨੂੰ ਖਤਮ ਕਰਨ ਦਾ ਫੈਸਲਾ ਲਿਆ।

ਬਚਾਅ/ਮਾਨਵਤਾਵਾਦੀ ਸਹਾਇਤਾ ਅਭਿਯਾਨ

ਓਪਰੇਸ਼ਨ ਇੰਦਰਾਵਤੀ: ਭਾਰਤ ਨੇ ਆਪਣੇ ਨਾਗਰਿਕਾਂ ਨੂੰ ਹੈਤੀ ਤੋਂ ਡੋਮਿਨਿਕਨ ਰੀਪਬਲਿਕ ਤੱਕ ਲੈ ਜਾਣ ਲਈ ਓਪਰੇਸ਼ਨ ਇੰਦਰਾਵਤੀ ਦੀ ਸ਼ੁਰੂਆਤ ਕੀਤੀ।

ਓਪਰੇਸ਼ਨ ਸਦਭਾਵ: ਭਾਰਤ ਨੇ ਲਾਓਸ, ਮਿਆਂਮਾਰ ਅਤੇ ਵੀਅਤਨਾਮ ਨੂੰ ਮਾਨਵਤਾਵਾਦੀ ਸਹਾਇਤਾ ਅਤੇ ਆਪਦਾ ਰਾਹਤ (HADR) ਪ੍ਰਦਾਨ ਕਰਨ ਲਈ ਓਪ੍ਰੇਸ਼ਨ ਸਦਭਾਵ ਦੀ ਸ਼ੁਰੂਆਤ ਕੀਤੀ।

10 ਦਸੰਬਰ, 2024 ਨੂੰ, ਭਾਰਤ ਨੇ ਸੀਰੀਆ ਤੋਂ 75 ਨਾਗਰਿਕਾਂ ਨੂੰ ਸਫਲਤਾਪੂਰਵਕ ਬਾਹਰ ਕੱਢਿਆ।

ਇੰਡੀਆ ਮਿਡਲ ਈਸਟ ਕੌਰੀਡੋਰ ਦੀ ਮੰਗ ਵਿੱਚ ਤੇਜ਼ੀ

ਫਰਵਰੀ 2024 ਵਿੱਚ, ਭਾਰਤ ਅਤੇ ਯੂਏਈ ਨੇ ਆਈਐੱਮਈਸੀ ਕੌਰੀਡੋਰ ਦੇ ਵਿਕਾਸ 'ਤੇ ਪਹਿਲਾ ਰਸਮੀ ਸਮਝੌਤਾ ਕੀਤਾ। ਇਸੇ ਮਹੀਨੇ ਪ੍ਰਧਾਨ ਮੰਤਰੀ ਮੋਦੀ ਦੀ ਦੀ ਯੂਨਾਨ ਯਾਤਰਾ ਦੌਰਾਨ, ਯੂਨਾਨ ਦੇ ਪ੍ਰਧਾਨ ਮੰਤਰੀ ਕਿਰਿਯਾਕੋਸ ਮਿਤਸੋਟਾਕਿਸ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਗਾਜ਼ਾ ਅਤੇ ਮੱਧ ਪੂਰਬ ਵਿੱਚ ਗੜਬੜ ਨਾਲ ਅਸਥਿਰਤਾ ਪੈਦਾ ਹੋ ਰਹੀ ਹੈ, ਪਰ ਇਸ ਨਾਲ ਆਈਐੱਮਈਸੀ ਦੇ ਪਿੱਛੇ ਮਜ਼ਬੂਤ ​​ਭਾਵਨਾ ਨੂੰ ਘੱਟ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਨੇ ਅੱਗੇ ਕਿਹਾ, “ਨਾ ਹੀ ਇਸ ਨਾਲ, ਇਸ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਕਮਜ਼ੋਰ ਹੋਣਾ ਚਾਹੀਦਾ ਹੈ।”

ਭਾਰਤ ਦੁਆਰਾ ਚਾਬਹਾਰ ਪੋਰਟ ਦਾ ਅਧਿਗ੍ਰਹਿਣ ਕਰਨਾ ਇੱਕ ਵੱਡੀ ਗੱਲ ਹੈ

ਖਾਸ ਤੌਰ 'ਤੇ ਪਾਕਿਸਤਾਨ ਦੀ ਗਵਾਦਰ ਪੋਰਟ ਦੇ ਸਬੰਧ ਵਿਚ, ਚਾਬਹਾਰ ਪੋਰਟ ਦੇ ਵਿਕਾਸ ਨੂੰ ਇਸ ਖੇਤਰ ਵਿਚ ਚੀਨ ਦੇ ਪ੍ਰਭਾਵ ਦੇ ਸੰਦਰਭ ਵਿੱਚ ਰਣਨੀਤਕ ਜਵਾਬ ਵਜੋਂ ਦੇਖਿਆ ਜਾਂਦਾ ਹੈ। 13 ਮਈ, 2024 ਨੂੰ, ਇੰਡੀਆ ਪੋਰਟਸ ਗਲੋਬਲ ਲਿਮਟਿਡ (IPGL) ਨੇ ਚਾਬਹਾਰ ਪੋਰਟ 'ਤੇ ਸ਼ਾਹਿਦ ਬੇਹੇਸ਼ਤੀ ਟਰਮੀਨਲ ਦੇ ਵਿਕਾਸ ਅਤੇ ਸੰਚਾਲਨ ਲਈ ਈਰਾਨ ਦੇ ਪੋਰਟਸ ਐਂਡ ਮੈਰੀਟਾਈਮ ਆਰਗੇਨਾਈਜ਼ੇਸ਼ਨ (PMO) ਨਾਲ ਇੱਕ ਲੰਬੇ ਸਮੇਂ ਦੇ ਇਕਰਾਰਨਾਮੇ 'ਤੇ ਹਸਤਾਖਰ ਕੀਤੇ।

ਇਹ ਭਾਰਤ ਦਾ ਕਿਸੇ ਵਿਦੇਸ਼ੀ ਪੋਰਟ ਦਾ ਪਹਿਲਾ ਪੂਰਨ –ਪੈਮਾਣੇ ‘ਤੇ  ਪ੍ਰਬੰਧਨ ਹੈ, ਜੋ ਪਾਕਿਸਤਾਨ ਨੂੰ ਕਿਨਾਰੇ ‘ਤੇ ਰੱਖਦੇ ਹੋਏ ਈਰਾਨ, ਅਫਗਾਨਿਸਤਾਨ ਅਤੇ ਮੱਧ ਏਸ਼ੀਆ ਨਾਲ ਵਪਾਰ ਨੂੰ ਵਧਾਏਗਾ।

ਭਾਰਤ ਨੇ ਚਾਬਹਾਰ ਪੋਰਟ 'ਤੇ ਸ਼ਾਹਿਦ ਬੇਹੇਸ਼ਤੀ ਪੋਰਟ ਟਰਮੀਨਲ ਨੂੰ ਸਮਰੱਥ ਬਣਾਉਣ ਅਤੇ ਵਿਕਸਿਤ ਕਰਨ ਲਈ ਈਰਾਨ ਦੇ ਨਾਲ 10 ਸਾਲਾਂ ਦਾ ਸਮਝੌਤਾ ਕੀਤਾ।

ਭਾਰਤ-ਮਾਲਦੀਵ ਸਬੰਧਾਂ ਨੂੰ ਨਵਾਂ ਸਰੂਪ ਦੇਣਾ

ਨਵੰਬਰ 2023 ਵਿੱਚ ਮੁਹੰਮਦ ਮੁਈਜ਼ ਨੇ ਆਪਣੇ ਚੁਣਾਵੀ ਅਭਿਯਾਨ ਜਿਸ ਵਿੱਚ "ਇੰਡੀਆ ਆਊਟ" ਮੁਹਿੰਮ ਵਾ ਸ਼ਾਮਲ ਸੀ, ਦਾ ਸੰਚਾਲਨ ਕੀਤਾ। ਮੁਹੰਮਦ ਮੁਈਜ਼ੂ ਦੁਆਰਾ ਰਾਸ਼ਟਰਪਤੀ ਬਣਨ ਤੋਂ ਬਾਅਦ ਭਾਰਤ ਅਤੇ ਮਾਲਦੀਵ ਦਰਮਿਆਨ ਸਬੰਧ ਵਿਗੜਨੇ ਸ਼ੁਰੂ ਹੋ ਗਏ ਸਨ। ਪ੍ਰਧਾਨ ਮੰਤਰੀ ਦੇ ਲਕਸ਼ਦੀਪ ਦੌਰੇ ਦੀ ਪ੍ਰਤੀਕਿਰਿਆ ਵਿੱਚ, ਪ੍ਰੋਗਰੈੱਸਿਵ ਪਾਰਟੀ ਆਫ ਮਾਲਦੀਵ (ਪੀਪੀਐਮ) ਦੇ ਜ਼ਾਹਿਦ ਰਮੀਜ਼ ਸਮੇਤ ਮਾਲਦੀਵ ਦੇ ਰਾਜਨੇਤਾਵਾਂ ਨੇ ਸੋਸ਼ਲ ਮੀਡੀਆ 'ਤੇ ਅਪਮਾਨਜਨਕ ਟਿੱਪਣੀਆਂ ਕੀਤੀਆਂ। ਪਰੰਤੂ ਭਾਰਤ ਦੀ ਜ਼ੋਰਦਾਰ ਅਤੇ ਸਸ਼ਕਤ ਕੂਟਨੀਤੀ ਨੇ ਸਥਿਤੀ ਨੂੰ ਬਦਲ ਦਿੱਤਾ। ਨਿਰਣਾਇਕ ਮੋੜ 6-10 ਅਕਤੂਬਰ, 2024 ਤੱਕ ਰਾਸ਼ਟਰਪਤੀ ਮੁਈਜ਼ੂ ਦੇ ਭਾਰਤ ਦੇ ਸਰਕਾਰੀ ਦੌਰੇ ਦੌਰਾਨ ਆਇਆ, ਜਿਸ ਦਾ ਉਦੇਸ਼ ਤਣਾਅਪੂਰਨ ਸਬੰਧਾਂ ਨੂੰ ਆਮ ਬਣਾਉਣਾ ਸੀ। ਰਾਸ਼ਟਰਪਤੀ ਮੁਈਜ਼ੂ ਨੇ ਭਾਰਤ ਨੂੰ ਭਰੋਸਾ ਦਿਵਾਇਆ ਕਿ ਮਾਲਦੀਵ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਵੇਗਾ, ਜੋ ਭਾਰਤ ਦੀ ਸੁਰੱਖਿਆ ਨੂੰ ਕਮਜ਼ੋਰ ਕਰਨ ਵਾਲੀਆਂ ਹਨ।

ਕੁਆਡ

ਭਾਰਤ ਦੇ ਪ੍ਰਧਾਨ ਮੰਤਰੀ ਨੇ ਵਿਲਮਿੰਗਟਨ (ਅਮਰੀਕਾ) ਵਿੱਚ ਕੁਆਡ ਲੀਡਰਾਂ ਦੀ ਸਮਿਟ ਵਿੱਚ ਹਿੱਸਾ ਲਿਆ। ਇਹ ਇੱਕ ਪ੍ਰਮੁੱਖ ਸ਼ਕਤੀ ਵਜੋਂ ਭਾਰਤ ਦੀ ਵਧਦੀ ਭੂਮਿਕਾ ਅਤੇ ਖੇਤਰ ਵਿੱਚ ਚੀਨ ਦੇ ਪ੍ਰਭਾਵ ਦੁਆਰਾ ਪੈਦਾ ਹੋਈਆਂ ਚੁਣੌਤੀਆਂ ਦੇ ਵਿਰੁੱਧ ਇਸ ਦੀ ਰਣਨੀਤਕ ਸਥਿਤੀ ਨੂੰ ਰੇਖਾਂਕਿਤ ਕਰਦਾ ਹੈ।

ਅਮਰੀਕਾ ਵਿੱਚ ਕੁਆਡ ਸਮਿਟ ਦੇ ਦੌਰਾਨ, ਭਾਰਤ ਨੇ ਇੱਕ ਸਵੱਛ ਅਰਥਵਿਵਸਥਾ, ਨਿਆਂਸੰਗਤ ਅਰਥਵਿਵਸਥਾ ਅਤੇ ਖੁਸ਼ਹਾਲੀ ਲਈ ਇੰਡੋ-ਪੈਸੀਫਿਕ ਆਰਥਿਕ ਢਾਂਚੇ ਦੇ ਤਹਿਤ IPEF ਵਿਆਪਕ ਵਿਵਸਥਾ 'ਤੇ ਕੇਂਦਰਿਤ ਆਪਣੀ ਕਿਸਮ ਦੇ ਪਹਿਲੇ ਸਮਝੌਤਿਆਂ 'ਤੇ ਹਸਤਾਖਰ ਕੀਤੇ।

ਰਾਜਨੇਤਾਵਾਂ ਨੇ ਸੈਮੀਕੰਡਕਟਰ ਸਪਲਾਈ ਚੇਨ ਨੂੰ ਇੱਕ ਨਵੇਂ ਸੈਮੀਕੰਡਕਟਰ ਸਪਲਾਈ ਚੇਨ ਕੰਟੀਜੈਂਸੀ ਨੈੱਟਵਰਕ ਮੈਮੋਰੰਡਮ ਆਫ਼ ਕੋਆਪਰੇਸ਼ਨ ਦੁਆਰਾ ਵਿਸਤਾਰ ਕਰਨ ਬਾਰੇ ਚਰਚਾ ਕੀਤੀ।

ਪ੍ਰਧਾਨ ਮੰਤਰੀ ਮੋਦੀ ਦੀ ਇਤਿਹਾਸਕ ਯਾਤਰਾਵਾਂ ਦਾ ਵਰ੍ਹਾ

56 ਵਰ੍ਹਿਆਂ ਦੇ ਬਾਅਦ ਗੁਆਨਾ (ਨਵੰਬਰ, 2024)

 1968 ਦੇ ਬਾਅਦ ਤੋਂ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗੁਆਨਾ ਦੀ ਪਹਿਲੀ ਯਾਤਰਾ।

17 ਵਰ੍ਹਿਆਂ ਵਿੱਚ ਨਾਇਜੀਰੀਆ (ਨਵੰਬਰ, 2024)

32 ਵਰ੍ਹਿਆਂ ਦੇ ਬਾਅਦ ਯੂਕ੍ਰੇਨ (ਅਗਸਤ, 2024)

1992 ਵਿੱਚ ਦੋਵੇਂ ਦੇਸ਼ਾਂ ਦਰਮਿਆਨ ਸਰਕਾਰੀ ਸਬੰਧ ਸਥਾਪਿਤ ਹੋਣ ਦੇ ਬਾਅਦ, ਇਹ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਪਹਿਲੀ ਯੂਕ੍ਰੇਨ ਯਾਤਰਾ ਸੀ।

45 ਵਰ੍ਹਿਆਂ ਬਾਅਦ ਪੋਲੈਂਡ (ਅਗਸਤ, 2024)

 41 ਵਰ੍ਹਿਆਂ ਦੇ ਬਾਅਦ ਔਸਟ੍ਰੀਆ (ਜੁਲਾਈ, 2024)

ਪ੍ਰਧਾਨ ਮੰਤਰੀ ਮੋਦੀ ਬਰੂਨੇਈ ਦਾਰੂਸੱਲਾਮ (ਸਤੰਬਰ, 2024) ਦੀ ਯਾਤਰਾ ਕਰਨ ਵਾਲੇ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਬਣੇ। ਇਹ ਯਾਤਰਾ ਭਾਰਤ ਅਤੇ ਬਰੂਨੇਈ ਦੇ ਦਰਮਿਆਨ ਸਰਕਾਰੀ ਸਬੰਧਾਂ ਦੀ ਸਥਾਪਨਾ ਦੀ 40ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਹੋਈ। 

2024 ਵਿੱਚ ਪ੍ਰਧਾਨ ਮੰਤਰੀ ਨੂੰ ਮਿਲੇ ਪੁਰਸਕਾਰ 

ਭੂਟਾਨ ਦੀ ਆਪਣੀ ਯਾਤਰਾ ਦੇ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨੂੰ ਭੂਟਾਨ ਦੇ ਸਰਬਉੱਚ ਨਾਗਰਿਕ ਸਨਮਾਨ ‘ਆਰਡਰ ਆਫ ਦ ਡਰੂਕ ਗਯਾਲਪੋ’ ਨਾਲ ਸਨਮਾਨਿਤ ਕੀਤਾ ਗਿਆ। 

ਰੂਸ ਨੇ ਪ੍ਰਧਾਨ ਮੰਤਰੀ ਮੋਦੀ ਨੂੰ 2019 ਵਿੱਚ ਆਪਣੇ ਸਰਬਉੱਚ ਨਾਗਰਿਕ ਸਨਮਾਨ –ਆਰਡਰ ਆਫ ਸੈਂਟ ਐਂਡਰਿਊ ਦ ਐਪੋਸਟਲ ਨਾਲ ਸਨਮਾਨਿਤ ਕੀਤਾ। ਪ੍ਰਧਾਨ ਮੰਤਰੀ ਨੇ ਜੁਲਾਈ 2024 ਵਿੱਚ ਮਾਸਕੋ ਦੀ ਆਪਣੀ ਯਾਤਰਾ ਦੇ ਦੌਰਾਨ ਇਹ ਪੁਰਸਕਾਰ ਪ੍ਰਾਪਤ ਕੀਤਾ। 

ਡੋਮਿਨਿਕਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਡੋਮਿਨਿਕਾ ਅਵਾਰਡ ਆਫ ਆਨਰ’ ਨਾਲ ਸਨਮਾਨਿਤ ਕੀਤਾ। ਨਵੰਬਰ 2024 ਵਿੱਚ ਪ੍ਰਧਾਨ ਮੰਤਰੀ ਦੀ ਗੁਆਨਾ ਯਾਤਰਾ ਦੌਰਾਨ ਡੋਮਿਨਿਕਾ ਦੀ ਰਾਸ਼ਟਰਪਤੀ ਸਿਲਵੇਨੀ ਬਰਟਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਪੁਰਸਕਾਰ ਪ੍ਰਦਾਨ ਕੀਤਾ। 

 ਨਾਈਜੀਰੀਆ ਨੇ ਨਵੰਬਰ 2024 ਵਿੱਚ ਆਪਣੀ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ‘ਦ ਗ੍ਰੈਂਡ ਕਮਾਂਡਰ ਆਫ ਦ ਆਰਡਰ ਆਫ ਦ ਨਾਇਜ਼ਰ’ ਨਾਲ ਸਨਮਾਨਿਤ ਕੀਤਾ। ਇਹ ਉਨ੍ਹਾਂ ਨੂੰ ਨਾਈਜੀਰੀਆ ਦੇ ਰਾਸ਼ਟਰਪਤੀ ਬੋਲਾ ਅਹਿਮਦ ਟੀਨੂਬੂ ਨੇ ਪ੍ਰਦਾਨ ਕੀਤਾ।

ਨਵੰਬਰ 2024 ਦੀ ਪ੍ਰਧਾਨ ਮੰਤਰੀ ਦੀ ਯਾਤਰਾ ਦੌਰਾਨ, ਗੁਆਨਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ‘ਦ ਆਰਡਰ ਆਫ ਐਕਸੀਲੈਂਸ’ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਡਾ. ਇਰਫਾਨ ਅਲੀ ਨੇ ਉਨ੍ਹਾਂ ਨੂੰ ਇਹ ਸਨਮਾਨ ਪ੍ਰਦਾਨ ਕੀਤਾ।

ਬਾਰਬਾਡੋਸ ਦੀ ਐੱਮ ਮਿਯਾ ਅਮੋਰ ਮੋਟਲੀ ਨੇ ਨਵੰਬਰ 2024 ਵਿੱਚ ਪ੍ਰਧਾਨ ਮੰਤਰੀ ਦੀ ਗੁਆਨਾ ਯਾਤਰਾ ਦੇ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਆਨਰੇਰੀ ਆਰਡਰ ਆਫ ਫ੍ਰੀਡਮ ਬਾਰਬਾਡੋਸ ਪੁਰਸਕਾਰ ਨਾਲ ਸਨਮਾਨਿਤ ਕਰਨ ਦੇ ਆਪਣੇ ਸਰਕਾਰ ਦੇ ਫੈਸਲੇ ਦਾ ਐਲਾਨ ਕੀਤਾ। 

ਭਾਰਤ ਦੀ ਸੱਭਿਆਚਾਰਕ ਕੂਟਨੀਤੀ ਦੀ ਜਿੱਤ

• ਦੁਬਈ ਵਿੱਚ ਇੱਕ ਹਿੰਦੂ ਮੰਦਿਰ ਦਾ ਉਦਘਾਟਨ, ਸਫਲ ਸੱਭਿਆਚਾਰਕ ਕੂਟਨੀਤੀ ਦੇ ਯਤਨਾਂ, ਦੀ ਉਦਾਹਰਣ ਹੈ, ਜੋ ਕਿ ਸਦਭਾਵਨਾ ਨੂੰ ਉਤਸ਼ਾਹਿਤ ਕਰਦਾ ਹੈ ਅਤੇ ਮੱਧ ਪੂਰਬ ਦੇ ਦੇਸ਼ਾਂ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਦਾ ਹੈ।

• 15 ਨਵੰਬਰ, 2024 ਨੂੰ, ਸੰਯੁਕਤ ਰਾਜ ਅਮਰੀਕਾ ਨੇ ਭਾਰਤ ਨੂੰ ਲਗਭਗ 10 ਮਿਲੀਅਨ ਡਾਲਰ ਦੀ ਕੀਮਤ ਦੀਆਂ 1,400 ਤੋਂ ਵੱਧ ਚੋਰੀ ਕੀਤੀਆਂ ਗਈਆਂ ਕਲਾਕ੍ਰਿਤੀਆਂ ਵਾਪਸ ਕੀਤੀਆਂ।

.......................................................