Arth Parkash : Latest Hindi News, News in Hindi
ਵਿਧਾਇਕ ਵੱਲੋਂ ਪਿੰਡ ਨਵਾ ਮੁਬੇਕੇ ਵਿਖ਼ੇ ਵਾਲੀਬਾਲ ਗਰਾਉਂਡ ਦਾ ਨੀਂਹ ਪੱਥਰ ਰੱਖਿਆ ਵਿਧਾਇਕ ਵੱਲੋਂ ਪਿੰਡ ਨਵਾ ਮੁਬੇਕੇ ਵਿਖ਼ੇ ਵਾਲੀਬਾਲ ਗਰਾਉਂਡ ਦਾ ਨੀਂਹ ਪੱਥਰ ਰੱਖਿਆ
Monday, 30 Dec 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿਧਾਇਕ ਵੱਲੋਂ ਪਿੰਡ ਨਵਾ ਮੁਬੇਕੇ ਵਿਖ਼ੇ ਵਾਲੀਬਾਲ ਗਰਾਉਂਡ ਦਾ ਨੀਂਹ ਪੱਥਰ ਰੱਖਿਆ

 

ਫਾਜਿਲਕਾ 31 ਦਸੰਬਰ

ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਰੰਗਲੇ ਪੰਜਾਬ ਦੇ ਉਦੇਸ਼ ਦੀ ਪੂਰਤੀ ਸਦਕਾ ਸੂਬੇ ਦੀ ਨੌਜਵਾਨੀ ਨੂੰ ਚੰਗੇ ਰਾਹੇ ਪਾਉਣ ਲਈ ਪੁਰਜੋਰ ਉਪਰਾਲੇ ਕਰ ਰਹੀ ਹੈ। ਨੋਜਵਾਨ ਵਰਗ ਨਸ਼ਿਆਂ ਤੋਂ ਦੂਰ ਰਹੇ, ਇਸ ਲਈ ਵੱਧ ਤੋ ਵੱਧ ਖੇਡ ਸਟੇਡੀਅਮ ਬਣਾਏ ਜਾ ਰਹੇ ਹਨ ਤਾਂ ਜੋ ਨੋਜਵਾਨ ਖੇਡਾਂ ਨਾਲ ਜੁੜਿਆ ਰਹੇ।

ਇਸੇ ਤਹਿਤ ਹਲਕਾ ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਹਲਕਾ ਫਾਜ਼ਿਲਕਾ ਦੇ ਪਿੰਡ ਨਵਾ ਮੁਬੇਕੇ ਵਿਖੇ 5 ਲੱਖ ਦੀ ਲਾਗਤ ਨਾਲ ਬਣਨ ਵਾਲੇ ਵਾਲੀਬਾਲ ਗਰਾਉਂਡ ਦਾ ਨੀਂਹ ਪੱਥਰ ਰੱਖਿਆ ਗਿਆ| ਵਿਧਾਇਕ ਫਾਜ਼ਿਲਕਾ ਸ੍ਰੀ ਸਵਨਾ ਨੇ ਕਿਹਾ ਕਿ ਮੌਜੂਦਾ ਸਰਕਾਰ ਨੋਜਵਾਨ ਵਰਗ ਦੀ ਭਲਾਈ ਲਈ ਲਗਾਤਾਰ ਯਤਨਸ਼ੀਲ ਹੈ। ਨੌਜਵਾਨ ਵਰਗ ਨੂੰ ਮਾੜੀ ਕੁਰੀਤੀਆਂ ਤੋਂ ਬਚਾਉਣ ਲਈ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਖੇਡ ਮੈਦਾਨ ਤਿਆਰ ਕੀਤੇ ਜਾ ਰਹੇ ਹਨ ਜਿਥੇ ਲਗਾਤਾਰ ਮਿਹਨਤ ਕਰਕੇ ਜਿਥੇ ਇਕ-ਇਕ ਨੋਜਵਾਨ ਸਿਹਤਮੰਦ ਰਹੇਗਾ ਤੇ ਖੇਡਾਂ ਖੇਡ ਕੇ ਆਪਣੀ ਐਨਰਜੀ ਨੂੰ ਸਕਰਾਤਮਕ ਗਤੀਵਿਧੀਆਂ ਵੱਲ ਲਗਾਏਗਾ |

ਇਸ ਮੌਕੇ ਖੁਸ਼ਹਾਲ ਸਿੰਘ ਜਿਲ੍ਹਾ ਪਰਿਸ਼ਦ ਮੈਂਬਰ, ਸਰਪੰਚ ਰਾਜਿੰਦਰ ਸਿੰਘ ਨੂਰਣ, ਸਰਪੰਚ ਗੁਰਮੀਤ ਸਿੰਘ ਬਾਧਾ, ਸਨਦੀਪ ਕੁਮਾਰ, ਜਗਰੂਪ ਸਿੰਘ ਬਲਾਕ ਪ੍ਰਧਾਨ ਆਦਿ ਹਾਜਰ

ਸਨ।