Arth Parkash : Latest Hindi News, News in Hindi
ਟੀ ਬੀ ਮਰੀਜਾਂ ਨੂੰ ਉੱਚ ਪ੍ਰੋਟੀਨ ਖੁਰਾਕ ਘਰ ਘਰ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ ਟੀ ਬੀ ਮਰੀਜਾਂ ਨੂੰ ਉੱਚ ਪ੍ਰੋਟੀਨ ਖੁਰਾਕ ਘਰ ਘਰ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ
Wednesday, 01 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜਿਲ੍ਹਾ ਲੋਕ ਸੰਪਰਕ ਅਫ਼ਸਰ, ਅੰਮ੍ਰਿਤਸਰ

ਟੀ ਬੀ ਮਰੀਜਾਂ ਨੂੰ ਉੱਚ ਪ੍ਰੋਟੀਨ ਖੁਰਾਕ ਘਰ ਘਰ ਪਹੁੰਚਾਉਣ ਲਈ ਡਿਪਟੀ ਕਮਿਸ਼ਨਰ ਨੇ ਤੋਰੀਆਂ ਗੱਡੀਆਂ

ਜਿਲ੍ਹੇ ਨੂੰ ਕੀਤਾ ਜਾਵੇਗਾ ਟੀ ਬੀ ਮੁਕਤ

ਅੰਮ੍ਰਿਤਸਰ 2 ਜਨਵਰੀ 2025—

          ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਪੁਲਾਂਘ ਪੁਟਦਿਆਂ ਹੋਇਆ ਜਿਲ੍ਹੇ ਨੂੰ ਟੀ ਬੀ ਮੁਕਤ ਕਰਨ ਲਈ ਟੀ ਬੀ ਮਰੀਜਾਂ ਨੂੰ ਉੱਚ ਪ੍ਰੋਟੀਨ ਖੁਰਾਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ। ਜਿਸ ਅਧੀਨ ਅੱਜ ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਟੀ ਬੀ ਮਰੀਜਾਂ ਨੂੰ ਖੁਰਾਕ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਝੰਡੀ ਵਿਖਾ ਕੇ ਗੱਡੀਆਂ ਨੂੰ ਤੋਰਿਆ।

          ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪ੍ਰੈਸ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ: ਭਗਵੰਤ ਸਿੰਘ ਮਾਨ ਅਤੇ ਸਿਹਤ ਮੰਤਰੀ ਪੰਜਾਬ ਡਾ. ਬਲਬੀਰ ਸਿੰਘ ਵਲੋਂ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ ਸਿਹਤ ਵਿਭਾਗ ਨੂੰ ਘਰ ਘਰ ਤੱਕ ਸਕਰੀਨਿੰਗ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਉਨਾਂ ਦੱਸਿਆ ਕਿ ਟੀ ਬੀ ਮਰੀਜਾਂ ਨੂੰ ਮੁਫ਼ਤ ਦਵਾਈ, ਮੁਫ਼ਤ ਟੈਸਟ ਅਤੇ ਉਨਾਂ ਦੀ ਸਕਰੀਨਿੰਗ ਕੀਤੀ ਜਾਂਦੀ ਹੈ। ਪਰ ਜਿਲ੍ਹਾ ਪ੍ਰਸ਼ਾਸਨ ਨੇ ਇਕ ਹੋਰ ਕਦਮ ਪੁਟਦਿਆਂ ਟੀ ਬੀ ਮਰੀਜਾਂ ਨੂੰ ਪੋਸ਼ਟਿਕ ਆਹਾਰ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਉਨਾਂ ਦੱਸਿਆ ਕਿ ਟੀ ਬੀ ਦਾ ਇਲਾਜ ਕੇਵਲ ਦਵਾਈਆਂ ਨਾਲ ਹੀ ਨਹੀਂ ਸਗੋਂ ਪੌਸਟਿਕ ਆਹਾਰ ਵੀ ਜ਼ਰੂਰੀ ਹੈ ਤਾਂ ਹੀ ਟੀ ਬੀ ਮਰੀਜ ਠੀਕ ਹੋ ਸਕਦਾ ਹੈ। ਉਨਾਂ ਦੱਸਿਆ ਕਿ ਟੀ ਬੀ ਮਰੀਜ ਦਾ ਇਲਾਜ ਛੇ ਮਹੀਨੇ ਲਈ ਚਲਦਾ ਹੈ ਅਤੇ ਪ੍ਰਸ਼ਾਸਨ ਨੇ ਮਿੱਥਿਆ ਹੈ ਕਿ ਹਰੇਕ ਟੀ ਬੀ ਮਰੀਜ ਨੂੰ ਛੇ ਮਹੀਨੇ ਲਈ ਮੁਫ਼ਤ ਪੌਸਟਿਕ ਆਹਾਰ ਮੁਹੱਈਆ ਕਰਵਾਈਆ ਜਾਵੇ ਤਾਂ ਜੋ ਜਿਲ੍ਹੇ ਨੂੰ ਟੀ ਬੀ ਮੁਕਤ ਕੀਤਾ ਜਾ ਸਕੇ।

          ਉਨਾਂ ਦੱਸਿਆ ਕਿ ਇਸ ਸਮੇਂ ਜਿਲ੍ਹੇ ਵਿੱਚ ਕਰੀਬ 5000 ਦੇ ਕਰੀਬ ਟੀ ਬੀ ਮਰੀਜ ਹਨ, ਜਿਨਾਂ ਵਿਚੋਂ ਜਿਲ੍ਹਾ ਪ੍ਰਸ਼ਾਸਨ ਨੇ 1700 ਮਰੀਜਾਂ ਨੂੰ ਅਡਾਪਟ ਕਰਕੇ ਮੁਫ਼ਤ ਆਹਾਰ ਦੇਣ ਦਾ ਕੰਮ ਸ਼ੁਰੂ ਕੀਤਾ ਹੈ। ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਰੈਡ ਕਰਾਸ ਅਤੇ ਡੇਰਾ ਬਿਆਸ ਨੇ ਆਪਣੀ ਸਹਿਮਤੀ ਪ੍ਰਗਟਾਈ ਹੈ ਕਿ ਉਹ ਬਾਕੀ ਰਹਿੰਦੇ ਟੀ ਬੀ ਮਰੀਜਾਂ ਨੂੰ ਅਡਾਪਟ ਕਰਕੇ ਪੌਸਟਿਕ ਆਹਾਰ ਮੁਹੱਈਆ ਕਰਵਾਉਣਗੇ।

          ਸਿਵਲ ਸਰਜਨ ਡਾ. ਕਿਰਨਦੀਪ ਕੌਰ ਨੇ ਕਿਹਾ ਕਿ ਸਿਹਤ ਵਿਭਾਗ ਅੰਮ੍ਰਿਤਸਰ ਵਲੋਂ 'ਜਨ ਜਨ ਦਾ ਰੱਖੋ ਧਿਆਨ', ਟੀ ਬੀ ਮੁਕਤ ਭਾਰਤ ਅਭਿਆਨ ਦਾ ਸੁਪਨਾ ਸਾਕਾਰ ਕਰਨ ਲਈ ਜੀ ਜਾਨ ਨਾਲ ਕੰਮ ਕਰ ਰਿਹਾ ਹੈ ਤਾਂ ਜੋ 2025 ਤੱਕ ਜਿਲ੍ਹੇ ਨੂੰ ਟੀ ਬੀ ਮੁਕਤ ਬਣਾਇਆ ਜਾ ਸਕੇ। ਉਨਾਂ ਦੱਸਿਆ ਕਿ ਟੀ ਬੀ ਮਰੀਜਾਂ ਨੂੰ ਪੌਸਟਿਕ ਆਹਾਰ ਦੇ ਨਾਲ ਨਾਲ ਜਾਗਰੂਕ ਕਰਨ ਲਈ ਪੈਂਫਲੈਟ ਵੀ ਵੰਡੇ ਜਾ ਰਹੇ ਹਨ।

          ਇਸ ਮੌਕੇ ਜਿਲ੍ਹਾ ਟੀ ਬੀ ਅਫ਼ਸਰ ਡਾ. ਵਿਜੈ ਕੁਮਾਰ ਨੇ ਦੱਸਿਆ ਕਿ ਜਿਲ੍ਹੇ ਵਿੱਚ 11 ਟੀ ਬੀ ਯੂਨਿਟਾਂ ਕੰਮ ਕਰ ਰਹੀਆਂ ਹਨ ਅਤੇ ਇਸ ਤੋਂ ਇਲਾਵਾ 21 ਮਾਈਕਰੋਸਕੋਪੀ ਸੈਂਟਰ ਵੀ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਸੈਂਟਰਾਂ ਵਿੱਚ ਮਰੀਜਾਂ ਦਾ ਮੁਫ਼ਤ ਟੈਸਟ ਅਤੇ ਮੁਫ਼ਤ ਦਵਾਈਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਹ ਸੈਂਟਰ ਸਿਵਲ ਹਸਪਤਾਲ ਅੰਮ੍ਰਿਤਸਰ, ਪ੍ਰਾਇਮਰੀ ਹੈਲਥ ਸੈਂਟਰ, ਗੇਟ ਖਜਾਨਾ ਤੇ ਬੇਰੀ ਗੇਟ, ਸਬ ਡਵੀਜਨਲ ਹਸਪਤਾਲ ਬਾਬਾ ਬਕਾਲਾ ਸਾਹਿਬ, ਕਮਿਊਨਿਟੀ ਹੈਲਥ ਸੈਂਟਰ ਲੋਪੋਕੇ, ਮਾਨਾਂਵਾਲਾ, ਤਰਸਿੱਕਾ, ਮਜੀਠਾ, ਵੇਰਕਾ, ਪ੍ਰਾਇਮਰੀ ਹੈਲਥ ਸੈਂਟਰ ਰਮਦਾਸ, ਰਾਜਾਸਾਂਸੀ, ਥਰਿਏਵਾਲ, ਕੱਥੂਨੰਗਲ, ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਅਤੇ ਗੁਰੂ ਨਾਨਕ ਦੇਵ ਹਸਪਤਾਲ, ਸਿਵਲ ਹਸਪਤਾਲ, ਸੈਟੇਲਾਈਟ ਹਸਪਤਾਲ ਸਕੱਤਰੀਬਾਗ, ਬੀਬੀ ਕੌਲਾਂ ਚੈਰੀਟਬਲ ਹਸਪਤਾਲ ਵਿਖੇ ਕੰਮ ਕਰ ਰਹੇ ਹਨ।  ਉਨਾਂ ਦੱਸਿਆ ਕਿ ਟੀ ਬੀ ਮੁਕਤ ਭਾਰਤ ਅਭਿਆਨ ਤਹਿਤ 100 ਦਿਨਾਂ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ ਹੁਣ ਤੱਕ 60000 ਲੋਕਾਂ ਦਾ ਸਰਵੇ ਕੀਤਾ ਜਾ ਚੁੱਕਾ ਹੈ ਅਤੇ ਟੀ ਬੀ ਦੇ ਲੱਛਣ ਪਾਏ ਜਾਣ ਵਾਲੇ ਮਰੀਜਾਂ ਦਾ ਇਲਾਜ ਤੁਰੰਤ ਸ਼ੁਰੂ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਟੀ ਬੀ ਇਲਾਜਯੋਗ ਹੈ, ਇਸਨੂੰ ਛੁਪਾਓ ਨਹੀਂ ਬਲਕਿ ਇਸਦਾ ਇਲਾਜ ਕਰਵਾਓ।

          ਇਸ ਮੌਕੇ ਸਟੇਟ ਨੋਡਲ ਅਫਸਰ ਡਾ. ਜਸਕਿਰਤ ਸਿੰਘ, ਜਿਲ੍ਹਾ ਮਾਸ ਮੀਡੀਆ ਅਫ਼ਸਰ ਅਮਰਦੀਪ ਸਿੰਘ ਅਤੇ ਹੋਰ ਸਟਾਫ ਹਾਜ਼ਰ ਸਨ।

ਕੈਪਸ਼ਨ : ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਹਰੀ ਝੰਡੀ ਦੇ ਕੇ ਗੱਡੀ ਨੂੰ ਰਵਾਨਾ ਕਰਦੇ ਹੋਏ।