Arth Parkash : Latest Hindi News, News in Hindi
  ਫਰੀਦਕੋਟ ਫੋਟੋਗ੍ਰਾਫੀ ਮੁਕਾਬਲੇ ਦੇ ਨਤੀਜੇ ਦਾ ਐਲਾਨ-ਉਜਸਵੀ   ਫਰੀਦਕੋਟ ਫੋਟੋਗ੍ਰਾਫੀ ਮੁਕਾਬਲੇ ਦੇ ਨਤੀਜੇ ਦਾ ਐਲਾਨ-ਉਜਸਵੀ
Wednesday, 22 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰ, ਫਰੀਦਕੋਟ

                  ਫਰੀਦਕੋਟ ਫੋਟੋਗ੍ਰਾਫੀ ਮੁਕਾਬਲੇ ਦੇ ਨਤੀਜੇ ਦਾ ਐਲਾਨ-ਉਜਸਵੀ

ਫਰੀਦਕੋਟ 23 ਜਨਵਰੀ 2025

           ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 'ਇਤਿਹਾਸਕ ਸ਼ਹਿਰ ' ਵਿਸ਼ੇ 'ਤੇ ਸਾਡਾ ਫਰੀਦਕੋਟ ਫੋਟੋਗ੍ਰਾਫੀ ਮੁਕਾਬਲੇ 15 ਨਵੰਬਰ ਤੋਂ 25 ਦਸੰਬਰ 2024 ਤੱਕ ਆਯੋਜਿਤ ਕੀਤੇ ਸਫ਼ਲਤਾ ਪੂਰਵਕ ਸੰਪੰਨ ਹੋਏ। ਇਨ੍ਹਾਂ ਮੁਕਾਬਲਿਆਂ  ਵਿੱਚੋਂ ਪਹਿਲਾ ਸਥਾਨ ਫਤਿਹਵੀਰ ਸਿੰਘ- (ਗੈਸਟ ਹਾਊਸ ਅਤੇ ਬਾਈਪਾਸ ਦੀ ਫੋਟੋ), ਦੂਜਾ ਸਥਾਨ ਇੰਦਰਜੀਤ ਸਿੰਘ-( ਜੁੜਵਾਂ ਨਹਿਰਾਂ ਦੀ ਫੋਟੋ), ਅਤੇ ਤੀਜਾ ਸਥਾਨ ਰੇਸ਼ਮ ਸਿੰਘ (ਜੈਤੋ ਦੇ ਕਿਲ੍ਹੇ ਅਤੇ ਜੇਲ੍ਹ ਦੀ ਫੋਟੋ ), ਨੇ ਪ੍ਰਾਪਤ ਕੀਤਾ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮੁਕਾਬਲਿਆਂ ਦੇ ਜਿਊਰੀ ਵੱਲੋਂ ਐਲਾਨੇ ਗਏ ਨਤੀਜਿਆਂ ਦੌਰਾਨ  ਵਧੀਕ ਡਿਪਟੀ ਕਮਿਸ਼ਨਰ ਓਜਸਵੀ ਅਲੰਕਾਰ ਨੇ ਕੀਤਾ।

          ਉਨ੍ਹਾਂ ਦੱਸਿਆ ਕਿ ਫਰੀਦਕੋਟ  ਵਿਸ਼ੇ ਦੀ ਇਤਿਹਾਸਕ ਸਾਰਥਕਤਾ, ਫੋਟੋ ਦੀ ਗੁਣਵੱਤਾ ਪੇਸ਼ ਕਰਦੀਆਂ ਹਨ। ਉਨ੍ਹਾਂ ਦੱਸਿਆ ਕਿ ਸਾਰੇ ਜੇਤੂਆਂ ਨੂੰ 25 ਜਨਵਰੀ, 2025 ਨੂੰ ਮਾਨਯੋਗ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਇਸ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ।

          ਉਨ੍ਹਾਂ ਦੱਸਿਆ ਕਿ ਇਹ ਧਰਤੀ ਬਹੁਤ ਧਾਰਮਿਕ ਮਹੱਤਤਾ ਰੱਖਣ ਵਾਲੀ ਅਤੇ ਫ਼ਰੀਦਕੋਟ ਰਿਆਸਤ ਵਜੋਂ ਇਤਿਹਾਸ ਵਿਚ ਵੀ ਅਹਿਮ ਸਥਾਨ ਰੱਖਦੀ ਹੈ। ਇਸ ਦੀਆਂ ਸੜਕਾਂ ਇਤਿਹਾਸਕ ਸਮਾਰਕਾਂ ਅਤੇ ਇਮਾਰਤਸਾਜ਼ੀ ਨਾਲ ਭਰੀਆਂ ਹੋਈਆਂ ਹਨ। ਇਸ ਦੀਆਂ ਕੰਧਾਂ ਕੋਲ ਦੱਸਣ ਲਈ ਬਹੁਤ ਸਾਰੀਆਂ ਕਹਾਣੀਆਂ ਹਨ। ਇਸ ਦੇ ਲੋਕਾਂ ਦਾ ਆਪਣਾ ਅਮੀਰ ਸੱਭਿਆਚਾਰ ਤੇ ਜੀਵਨ ਸ਼ੈਲੀ ਅਤੇ ਇਸਦੀ ਕਲਾ ਇਤਿਹਾਸਕ ਯਾਦਾਂ ਨਾਲ ਸੰਜੋਈ ਹੋਈ ਹੈ। ਜ਼ਿਲ੍ਹੇ ਦੀ ਇਹ ਅਮੀਰ ਵਿਰਾਸਤ ਇਕ ਅਜਿਹੀ ਕਹਾਣੀ ਹੈ ਜੋ ਲੋਕਾਂ ਤੱਕ ਪਹੁੰਚਣ ਦੀ ਉਡੀਕ ਕਰ ਰਹੀ ਹੈ। ਗੁਰੂਆਂ ਅਤੇ ਪੀਰਾਂ ਦੇ ਵਰੋਸਾਏ ਜ਼ਿਲ੍ਹਾ ਫ਼ਰੀਦਕੋਟ ਦੇ ਸ਼ਾਨਾਮੱਤੇ ਇਤਿਹਾਸ ਨੂੰ ਸੁਰਜੀਤ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਫ਼ਰੀਦਕੋਟ ਵੱਲੋਂ ਫੋਟੋਗ੍ਰਾਫੀ ਮੁਕਾਬਲਾ ਕਰਵਾਇਆ ਗਿਆ ਸੀ।