Arth Parkash : Latest Hindi News, News in Hindi
ਪ੍ਰਤੀ ਬੇਨਤੀ ਦੇ ਆਧਾਰ ’ਤੇ ਟਿਕਟਿੰਗ ਏਜੰਟ ਦਾ ਲਾਇਸੰਸ ਰੱਦ ਪ੍ਰਤੀ ਬੇਨਤੀ ਦੇ ਆਧਾਰ ’ਤੇ ਟਿਕਟਿੰਗ ਏਜੰਟ ਦਾ ਲਾਇਸੰਸ ਰੱਦ
Wednesday, 22 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਬਠਿੰਡਾ

ਪ੍ਰਤੀ ਬੇਨਤੀ ਦੇ ਆਧਾਰ ਤੇ ਟਿਕਟਿੰਗ ਏਜੰਟ ਦਾ ਲਾਇਸੰਸ ਰੱਦ

ਬਠਿੰਡਾ23 ਜਨਵਰੀ : ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਜਾਰੀ ਹੁਕਮ ਅਨੁਸਾਰ ਦੱਸਿਆ ਕਿ ਪ੍ਰਾਰਥੀ ਦੀ ਪ੍ਰਤੀ ਬੇਨਤੀ ਦੇ ਆਧਾਰ ਤੇ ਟਿਕਟਿੰਗ ਏਜੰਟ ਦਾ ਲਾਇਸੰਸ ਰੱਦ ਕੀਤਾ ਗਿਆ ਹੈ।

ਜਾਰੀ ਹੁਕਮ ਅਨੁਸਾਰ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਪੰਜਾਬ ਮਨੁੱਖੀ ਤਸ਼ਕਰੀ ਰੋਕੂ ਐਕਟ 2012 ਅਧੀਨ ਜਾਰੀ ਪੰਜਾਬ ਮਨੁੱਖੀ ਤਸ਼ਕਰੀ ਨਿਯਮ 2013 (ਸੋਧਿਆ ਨਾਮ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ) ਦੇ ਤਹਿਤ ਐਮਐਸ ਏਅਰਡਰੋਪ ਵੈਕਸ਼ਨਜ ਮੇਨ ਅਜੀਤ ਰੋਡਗਲੀ ਨੰਬਰ 22ਬਠਿੰਡਾ ਦੇ ਨਾਮ ਤੇ ਸ੍ਰੀ ਅਕਸ਼ੈ ਸ਼ਰਮਾਂ ਪੁੱਤਰ ਸ੍ਰੀ ਹਰਜਿੰਦਰ ਸ਼ਰਮਾਂ ਵਾਸੀ ਹਾਊਸ ਨੰਬਰ 885 ਫੇਜ-3 ਮਾਡਲ ਟਾਊਨ ਬਠਿੰਡਾ ਨੂੰ ਟਿਕਟਿੰਗ ਏਜੰਟ ਦਾ ਲਾਇਸੰਸ ਨੰਬਰ 111 ਸੀ.ਈ.ਏ/ਸੀ.ਸੀ 3 ਮਿਤੀ 20-01-2020 ਨੂੰ ਜਾਰੀ ਕੀਤਾ ਗਿਆ ਸੀਜਿਸ ਦੀ ਮਿਆਦ 19-01-2025 ਤੱਕ ਸੀ।

ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਤਹਿਤ ਬਣੇ ਰੂਲ ਦੇ ਸੈਕਸ਼ਨ 8 (1) ਵਿੱਚ ਉਪਬੱਧ ਕੀਤਾ ਗਿਆ ਹੈ ਕਿ ਟਰੈਵਲ ਏਜੰਟ ਆਪਣਾ ਲਾਇਸੰਸ ਜਾਰੀ ਹੋਣ ਤੋਂ ਬਾਅਦ ਕਿਸੇ ਵੀ ਸਮੇਂ ਸਮਰੱਥ ਅਥਾਰਟੀ ਨੂੰ 2 ਮਹੀਨਿਆਂ ਦਾ ਨੋਟਿਸ ਦੇ ਕੇ ਸਪੁਰਦ ਕਰ ਸਕਦਾ ਹੈ ਅਤੇ ਨੋਟਿਸ ਦੀ ਮਿਆਦ ਖਤਮ ਹੋਣ ਤੇ ਲਾਇਸੰਸ ਨੂੰ ਰੱਦ ਕਰ ਦਿੱਤਾ ਗਿਆ ਮੰਨਿਆ ਜਾਂਦਾ ਹੈ। ਪ੍ਰੰਤੂ ਪ੍ਰਾਰਥੀ ਵਲੋਂ ਦਰਖਾਸਤ ਪ੍ਰਾਪਤ ਹੋਈ ਹੈ ਕਿ ਉਹ ਆਪਣਾ ਲਾਇਸੰਸ ਨਵੀਨ ਨਹੀਂ ਕਰਵਾਉਣਾ ਚਾਹੁੰਦਾ।

ਜਾਰੀ ਹੁਕਮ ਅਨੁਸਾਰ ਐਮਐਸ ਏਅਰਡਰੋਪ ਵੈਕਸ਼ਨਜ ਮੇਨ ਅਜੀਤ ਰੋਡਗਲੀ ਨੰਬਰ 22ਬਠਿੰਡਾ ਦੇ ਨਾਮ ਤੇ ਸ੍ਰੀ ਅਕਸ਼ੈ ਸ਼ਰਮਾਂ ਪੁੱਤਰ ਸ੍ਰੀ ਹਰਜਿੰਦਰ ਸ਼ਰਮਾਂ ਵਾਸੀ ਹਾਊਸ ਨੰਬਰ 885 ਫੇਜ-3 ਮਾਡਲ ਟਾਊਨ ਬਠਿੰਡਾ ਨੂੰ ਟਿਕਟਿੰਗ ਏਜੰਟ ਦਾ ਲਾਇਸੰਸ ਨੰਬਰ 111 ਸੀ.ਈ.ਏ/ਸੀ.ਸੀ 3 ਮਿਤੀ 20-01-2020 ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਦੇ ਸੈਕਸ਼ਨ 8 (1) ਤਹਿਤ ਤੁਰੰਤ ਪ੍ਰਭਾਵ ਤੋਂ ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸ ਫਰਮ ਜਾਂ ਸ੍ਰੀ ਅਕਸ਼ੈ ਸ਼ਰਮਾਂ ਦੇ ਖਿਲਾਫ ਕੋਈ ਸ਼ਿਕਾਇਤ ਹੋਵੇਗੀ ਤਾਂ ਉਹ ਖੁਦ ਇਸ ਦੇ ਜਿੰਮੇਵਾਰ ਹੋਵੇਗਾ।