Arth Parkash : Latest Hindi News, News in Hindi
ਜੀ.ਐਸ.ਟੀ. ਅਧੀਨ ਸਰਵਿਸ ਪ੍ਰੋਵਾਇਡਰਜ਼ ਨੂੰ ਰਜਿਸਟਰਡ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਆਯੋਜਿਤ ਜੀ.ਐਸ.ਟੀ. ਅਧੀਨ ਸਰਵਿਸ ਪ੍ਰੋਵਾਇਡਰਜ਼ ਨੂੰ ਰਜਿਸਟਰਡ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਆਯੋਜਿਤ
Thursday, 23 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਬਠਿੰਡਾ

ਜੀ.ਐਸ.ਟੀ. ਅਧੀਨ ਸਰਵਿਸ ਪ੍ਰੋਵਾਇਡਰਜ਼ ਨੂੰ ਰਜਿਸਟਰਡ ਕਰਵਾਉਣ ਲਈ ਜਾਗਰੂਕਤਾ ਮੁਹਿੰਮ ਆਯੋਜਿਤ

ਬਠਿੰਡਾ, 24 ਜਨਵਰੀ : ਵਿੱਤ ਕਮਿਸ਼ਨਰ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਕਮਿਸ਼ਨਰ ਰਾਜ ਕਰਬਠਿੰਡਾ ਪ੍ਰਭਦੀਪ ਕੌਰ ਦੇ ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ ਵੱਖ-ਵੱਖ ਐਸ.ਟੀ.ਓ (ਸਟੇਟ ਟੈਕਸ ਅਫਸਰਤੇ ਐਸ.ਟੀ.ਆਈ (ਸਟੇਟ ਟੈਕਸ ਇੰਸਪੈਕਟਰਦੇ ਨਾਲ ਸਹਾਇਕ ਸਟਾਫ ਨੂੰ ਤੈਨਾਤ ਕਰਕੇ ਸਰਵਿਸ ਪ੍ਰੋਵਾਇਡਰਜ਼ ਨੂੰ ਜੀ.ਐਸ.ਟੀ. ਅਧੀਨ ਰਜਿਸਟਰਡ ਕਰਵਾਉਣ ਲਈ 10 ਫਰਵਰੀ 2025 ਤੱਕ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ 

ਇਸ ਮੁਹਿੰਮ ਦੌਰਾਨ ਜਿਲ੍ਹੇ ਦੇ ਵੱਖ-ਵੱਖ ਸਥਾਨਾਂ 'ਤੇ ਡੀਲਰਾਂ ਅਤੇ ਸਰਵਿਸ ਪ੍ਰੋਵਾਇਡਰਜ਼ ਨੂੰ ਜੀ.ਐਸ.ਟੀ. ਰਜਿਸਟ੍ਰੇਸ਼ਨ ਦੇ ਫਾਇਦੇ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਜੀ.ਐਸ.ਟੀ. ਨਾਲ ਜੁੜਨ ਦੇ ਅਰਥਸ਼ਾਸਤਰੀ ਮਹੱਤਵ ਤੇ ਇਸ ਨਾਲ ਜੁੜੇ ਨਵੇਂ ਮੌਕਿਆਂ ਬਾਰੇ ਵਿਸਥਾਰ ’ਚ ਸਮਝਾਇਆ ਗਿਆ 

ਜਾਗਰੂਕਤਾ ਮੁਹਿੰਮ ਦੌਰਾਨ ਸਟਾਫ ਨੇ ਡੀਲਰਾਂ ਦੀਆਂ ਸ਼ੰਕਾਵਾਂ ਦਾ ਸਮਾਧਾਨ ਕੀਤਾ ਅਤੇ ਜ਼ਰੂਰੀ ਦਸਤਾਵੇਜ਼ਾਂ ਸਬੰਧੀ ਸਹਾਇਤਾ ਪ੍ਰਦਾਨ ਕੀਤੀ। ਇਸ ਦੇ ਨਾਲ ਹੀ ਕਈ ਡੀਲਰਾਂ ਨੂੰ ਮੋਕੇ 'ਤੇ ਹੀ ਜੀ.ਐਸ.ਟੀ. ਅਧੀਨ ਰਜਿਸਟਰਡ ਕੀਤਾ ਗਿਆਜਿਸ ਨਾਲ ਇਹ ਮੁਹਿੰਮ ਹੋਰ ਵੀ ਜ਼ਿਆਦਾ ਪ੍ਰਭਾਵਸ਼ਾਲੀ ਸਿੱਧ ਹੋਵੇਗੀ 

ਇਹ ਜਾਗਰੂਕਤਾ ਮੁਹਿੰਮ ਦਾ ਮੁੱਖ ਮਕਸਦ ਡੀਲਰਾਂ ਨੂੰ ਜੀ.ਐਸ.ਟੀ. ਦੀ ਲਾਗੂ ਪ੍ਰਕਿਰਿਆ ਬਾਰੇ ਆਗਾਹ ਕਰਨਾਉਨ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਕੱਢਣਾ ਅਤੇ ਵੱਧ ਤੋਂ ਵੱਧ ਡੀਲਰਾਂ ਨੂੰ ਰਜਿਸਟਰਡ ਕਰਕੇ ਰਾਜ ਦੇ ਆਮਦਨੀ ਸਰੋਤ ਵਿੱਚ ਵਾਧਾ ਕਰਨਾ ਹੈ।