Arth Parkash : Latest Hindi News, News in Hindi
26 ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਜਿਲ੍ਹਾ ਪੱਧਰੀ ਸਮਾਗਮ ਵਿੱਚ ਕੱਢੀ ਜਾਗ 26 ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਜਿਲ੍ਹਾ ਪੱਧਰੀ ਸਮਾਗਮ ਵਿੱਚ ਕੱਢੀ ਜਾਗਰੂਕਤਾ ਝਾਕੀ
Sunday, 26 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

26 ਜਨਵਰੀ 2025 ਨੂੰ ਗਣਤੰਤਰ ਦਿਵਸ ਦੇ ਸਬੰਧ ਵਿੱਚ ਸਿਹਤ ਵਿਭਾਗ ਫਾਜਿਲਕਾ ਵੱਲੋਂ ਜਿਲ੍ਹਾ ਪੱਧਰੀ ਸਮਾਗਮ ਵਿੱਚ ਕੱਢੀ ਜਾਗਰੂਕਤਾ ਝਾਕੀ

ਫਾਜਿਲਕਾ 27 ਜਨਵਰੀ

       ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਦੀ ਅਗਵਾਈ ਵਿੱਚ ਸਿਹਤ ਵਿਭਾਗ ਫਾਜਿਲਕਾ ਦੇ ਮਾਸ ਮੀਡੀਆ ਵਿੰਗ ਵੱਲੋਂ ਹੋਰ ਸਟਾਫ਼ ਦੇ ਸਹਿਯੋਗ ਨਾਲ ਗੈਰ ਸੰਚਾਰੀ ਰੋਗਾਂਫਰਿਸਤੇ ਸਕੀਮਟੀ ਬੀ ਮੁਕਤ ਭਾਰਤ ਅਤੇ ਆਭਾ ਦੀ ਜਾਗਰੂਕਤਾ ਲਈ ਝਾਕੀ ਕੱਢੀ ਗਈ। ਇਸ ਝਾਕੀ ਵਿੱਚ ਮਾਸ ਮੀਡੀਆ ਵਿੰਗ ਤੋਂ ਵਿਨੋਦ ਖੁਰਾਣਾਦਿਵੇਸ਼ ਕੁਮਾਰਹਰਮੀਤ ਸਿੰਘਵਿੱਕੀਮਲਟੀਪਰਪਜ਼ ਹੈਲਥ ਵਰਕਰ (ਫੀਮੇਲ)ਰਮੇਸ਼ ਕੁਮਾਰ ਅਤੇ ਸੁਨੀਲ ਨੇ ਸਮੂਲੀਅਤ ਕੀਤੀ। ਇਸ ਸਮੇਂ ਡਾ ਲਹਿੰਬਰ ਰਾਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਪੰਜਾਬ ਸਰਕਾਰ  ਲੋਕਾਂ ਨੂੰ ਵਧੀਆਂ ਸਿਹਤ ਸਹੂਲਤਾਂ ਘਰ ਦੇ ਨੇੜੇ ਪਹੁੰਚਾਉਣ ਦੇ ਮਕਸਦ ਨਾਲ ਵੱਖ ਵੱਖ ਉਪਰਾਲੇ ਕਰ ਰਹੀ ਹੈ।

                ਪੰਜਾਬ ਸਰਕਾਰ ਕੈਂਸਰਬਲੱਡ ਪ੍ਰੈਸ਼ਰਸ਼ੂਗਰਸਟਰੋਕਦਿਲ ਦੇ ਰੋਗ ਅਤੇ ਹੋਰ ਗੈਰਸੰਚਾਰੀ ਬਿਮਾਰੀਆਂ ਦੀ ਜਲਦੀ ਪਹਿਚਾਣ ਕਰਕੇ ਜਲਦੀ ਇਲਾਜ ਕਰਨ ਦੇ ਟੀਚੇ ਨਾਲ 30 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਲਈ ਆਯੂਸ਼ਮਾਨ ਆਰੋਗਿਆ  ਕੇਂਦਰਾਂ ਵਿਖੇ ਇਨ੍ਹਾਂ ਰੋਗਾਂ ਦੀ ਮੁਫ਼ਤ ਜਾਂਚ ਕਰ ਰਹੀ ਹੈ।

                ਮੁੱਖ ਮੰਤਰੀ ਪੰਜਾਬ ਕੈਂਸਰ ਰਾਹਤ ਕੋਸ਼ ਰਾਹੀਂ ਕੈਂਸਰ ਦੇ ਮਰੀਜ਼ਾਂ ਲਈ ਡੇਢ ਲੱਖ ਰੁਪਏ ਦੀ ਕੈਸ਼ਲੈਸ ਸਹੂਲਤ ਦੇ ਰਹੀ ਹੈ। ਇਸ ਦੇ ਨਾਲ ਸਰਕਾਰ ਵਲੋ  @ਜਨ ਜਨ ਕਾ ਰੱਖੇ ਧਿਆਨਟੀ ਬੀ ਮੁਕਤ ਭਾਰਤ ਅਭਿਆਨ@  100 ਦਿਨ ਟੀ ਬੀ ਮੁਕਤ ਮੁਹਿੰਮ ਸ਼ੁਰੂ ਕੀਤੀ ਹੈ। ਜੇਕਰ ਕਿਸੇ ਨੂੰ 2 ਹਫ਼ਤੇ  ਤੋਂ ਜਿਆਦਾ ਖਾਂਸੀਸ਼ਾਮ ਨੂੰ ਬੁਖਾਰ ਹੋਵੇਭਾਰ ਘਟ ਰਿਹਾ ਹੋਵੇ ਤਾਂ  ਸਰਕਾਰੀ ਹਸਪਤਾਲਾਂ ਵਿੱਚ ਬਲਗਮ ਦੀ ਜਾਂਚ ਮੁਫ਼ਤ ਜ਼ਰੂਰ ਕਰਵਾਓ।  ਸਰਕਾਰ ਵਲੋ ਸ਼ਰੂ ਕੀਤੀ ਫ਼ਰਿਸ਼ਤੇ ਸਕੀਮ ਅਧੀਨ ਕਿਸੇ ਵੀ ਸੜਕ ਹਾਦਸੇ ਵਿੱਚ ਜ਼ਖਮੀ ਵਿਅਕਤੀ ਨੂੰ ਹਸਪਤਾਲ ਪਹੁੰਚਾਓਫਰਿਸ਼ਤੇ ਅਖਵਾਓ ਅਤੇ 2000 ਰੁਪੈ ਸਨਮਾਨ ਪਾਓ।

                ਸਿਵਲ ਸਰਜਨ ਫਾਜਿਲਕਾ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਅਪੀਲ ਹੈ ਕਿ 30 ਸਾਲ ਤੋਂ  ਉੱਪਰ ਹਰੇਕ ਨੂੰ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਆਪਣੇ ਰੂਟੀਨ ਟੈਸਟ ਜਰੂਰ ਕਰਵਾਓ ਅਤੇ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਲਿਆ ਕੇ ਗੈਰਸੰਚਾਰੀ ਰੋਗਾਂ ਤੋਂ ਬਚੋ। ਆਪਣੀ ਰੋਜ਼ਾਨਾ ਦੀ ਜਿੰਦਗੀ ਘਿਓਤੇਲਮੈਦਾਚੀਨੀਤੰਬਾਕੂ ਅਤੇ ਸ਼ਰਾਬ ਤੋਂ ਪ੍ਰਹੇਜ਼ ਕਰਕੇ ਘਰ ਦਾ ਬਣਿਆ ਸੰਤੁਲਿਤ ਭੋਜ਼ਨ ਅਤੇ ਫ਼ਲ ਸਬਜੀਆਂ ਹੀ ਖਾਓ। ਰੋਜ਼ਾਨਾ ਯੋਗਾਸੈਰ ਅਤੇ ਮੈਡੀਟੇਸ਼ਨ ਕਰੋ। ਇਸ  ਸੰਬਧੀ  ਪਿੰਡਾਂ  ਅਤੇ  ਸ਼ਹਿਰਾਂ ਵਿੱਚ  ਬਣੇ ਆਯੂਸ਼ਮਾਨ ਅਰੋਗਿਆ ਕੇਂਦਰ ਵਿੱਚ ਜਾਂਚ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ।

                ਆਪਣੇ ਸਿਹਤ ਸਬੰਧੀ ਰਿਕਾਰਡ ਨੂੰ ਸੁਰੱਖਿਅਤ ਸੰਭਾਲ ਕਰਨ ਲਈ ਅਤੇ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਵੇਖਣ ਲਈ ਆਯੂਸ਼ਮਾਨ ਭਾਰਤ ਹੈਲਥ ਅਕਾਊਂਟ (ABHA) ਜਰੂਰ ਬਣਵਾਓ।