Arth Parkash : Latest Hindi News, News in Hindi
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦਾ ਸ਼ਡਿਊਲ ਜਾਰੀ ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦਾ ਸ਼ਡਿਊਲ ਜਾਰੀ
Sunday, 26 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ ਫਾਜ਼ਿਲਕਾ
ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਵੱਖ-ਵੱਖ ਕਿੱਤਾ ਸਿਖਲਾਈ ਕੋਰਸਾਂ ਦਾ ਸ਼ਡਿਊਲ ਜਾਰੀ
ਫਾਜ਼ਿਲਕਾ, 27 ਜਨਵਰੀ
ਫਾਜ਼ਿਲਕਾ ਜ਼ਿਲ੍ਹੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਕੇ ਸੀਫੈਟ ਅਬੋਹਰ ਵਿਖੇ ਬਣਿਆ ਹੋਇਆ ਹੈ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਕਰਵਾਏ ਜਾ ਰਹੇ ਵੱਖ-ਵੱਖ ਕਿਸਾਨ ਸਿਖਲਾਈ ਕੋਰਸਾਂ ਦਾ ਸ਼ੈਡਿਊਲ ਜਾਰੀ ਕੀਤਾ ਗਿਆ ਹੈ। ਇਹਨਾਂ ਕੋਰਸਾਂ ਵਿੱਚ ਕਿਸਾਨ ਅਤੇ ਕਿਸਾਨ ਬੀਬੀਆਂ ਦਾਖਲਾ ਲੈ ਕੇ ਲਾਭ ਲੈ ਸਕਦੇ ਹਨ। ਇਸ ਦੀ ਲਈ ਰਜਿਸਟਰੇਸ਼ਨ ਕ੍ਰਿਸ਼ੀ ਵਿਗਿਆਨ ਕੇਂਦਰ ਫਾਜਿਲਕਾ ਜੋ ਕਿ ਸੀਫੈਟ ਕੇਂਦਰ ਅਬੋਹਰ ਵਿੱਚ ਬਣਿਆ ਹੋਇਆ ਹੈ ਵਿਖੇ ਕਰਵਾਈ ਜਾ ਸਕਦੀ ਹੈ।
ਇਸ ਸਬੰਧੀ ਕੇਵੀਕੇ ਦੇ ਮੁੱਖੀ ਡਾ: ਅਰਵਿੰਦ ਅਲਾਹਵਤ ਨੇ ਦੱਸਿਆ ਕਿ ਇਸ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ 29 ਤੋਂ 31 ਜਨਵਰੀ 2025 ਤੱਕ ਭੋਜਨ ਦੀ ਸਟੋਰੇਜ ਅਤੇ ਸੇਫਟੀ ਸਟੈਂਡਰਡ ਬਾਰੇ ਛੋਟੇ ਉਦਮੀਆਂ ਲਈ ਤਿੰਨ ਦਿਨਾਂ ਸਿਖਲਾਈ ਕੋਰਸ ਕਰਵਾਇਆ ਜਾ ਰਿਹਾ ਹੈ। ਇਸੇ ਤਰ੍ਹਾਂ 27 ਤੋਂ 21 ਫਰਵਰੀ ਤੱਕ ਛੋਟੇ ਪੱਧਰ ਤੇ ਖੁੰਬਾਂ ਦੇ ਉਤਪਾਦਨ ਲਈ ਫਾਰਮ ਬਣਾਉਣ ਸਬੰਧੀ ਪੰਜ ਦਿਨਾਂ ਸਿਖਲਾਈ ਕਰਵਾਈ ਜਾਵੇਗੀ। ਕ੍ਰਿਸ਼ੀ ਵਿਗਿਆਨ ਕੇਂਦਰ ਵੱਲੋਂ ਮਾਰਚ ਮਹੀਨੇ ਵਿੱਚ ਆਰਗੈਨਿਕ ਮਨੇਜਮੈਂਟ ਵਿਸ਼ੇਸ਼ ਤੌਰ ਤੇ ਜਮੀਨ ਦੀ ਸਿਹਤ ਸੰਭਾਲ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਜਾਵੇਗਾ। ਮਾਰਚ ਵਿੱਚ ਹੀ ਛੋਟੇ ਉੱਦਮੀਆਂ ਅਤੇ ਸਵੈ ਸਹਾਇਤਾ ਸਮੂਹਾਂ ਲਈ ਭੋਜਨ ਦੀ ਵੈਲਿਊ ਐਡੀਸ਼ਨ ਸਬੰਧੀ ਤਿੰਨ ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ ।  ਇਸੇ ਤਰਾਂ 6 ਤੋਂ 8 ਮਾਰਚ ਤੱਕ ਫਲਾਂ ਦੀ ਪੋਸਟ ਹਾਰਵੈਸਟ ਸਟੋਰੇਜ ਅਤੇ ਪੈਕੇਜਿੰਗ ਸਬੰਧੀ ਕੋਰਸ ਕਰਵਾਇਆ ਜਾਵੇਗਾ। ਇੱਛਕ ਕਿਸਾਨ ਕੇਵੀਕੇ ਨਾਲ ਸੰਪਰਕ ਕਰ ਸਕਦੇ ਹਨ।