Arth Parkash : Latest Hindi News, News in Hindi
ਸਕਾਊਟਿੰਗ ਵਿਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ ਸਕਾਊਟਿੰਗ ਵਿਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ
Monday, 27 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਸਕਾਊਟਿੰਗ ਵਿਚ ਮਾਨਸਾ ਜ਼ਿਲ੍ਹੇ ਦੇ ਹਿੱਸੇ ਆਏ ਦੋ ਵਕਾਰੀ ਸਨਮਾਨ
ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਕੀਤੀ ਟੀਮ ਦੀ ਪ੍ਰਸ਼ੰਸਾ
ਮਾਨਸਾ, 28 ਜਨਵਰੀ:
ਭਾਰਤ ਸਕਾਊਟਸ ਐਂਡ ਗਾਈਡਜ਼, ਪੰਜਾਬ ਵੱਲੋਂ ਪੰਜਾਬ ਦੇ ਜ਼ਿਲ੍ਹਾ ਅਧਿਕਾਰੀਆਂ ਦੀ ਉੱਚ ਪੱਧਰੀ ਸਲਾਨਾ ਮੀਟਿੰਗ ਰਾਜਸਥਾਨ ਦੇ ਜੈਸਲਮੇਲ ਵਿਖੇ ਕੀਤੀ ਗਈ। ਇਸ ਵਿੱਚ ਪੂਰੇ ਸਾਲ ਦੀਆਂ ਯੁਨਿਟ, ਨੈਸ਼ਨਲ ਅਤੇ ਅੰਤਰਰਾਸ਼ਟਰੀ ਪੱਧਰ ਦੀ ਭਾਗੀਦਾਰੀ ਨੂੰ ਅਧਾਰ ਬਣਾ ਕੇ ਭਾਰਤ ਸਕਾਊਟ ਐਂਡ ਗਾਈਡ ਦੀ 75ਵੀਂ ਵਰ੍ਹੇਗੰਢ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਭਾਰਤ ਸਕਾਉਟਸ ਤੇ ਗਾਈਡਜ਼, ਪੰਜਾਬ ਸ੍ਰ ਓਨਕਾਰ ਸਿੰਘ ਅਤੇ ਹੋਰ ਸਟੇਟ ਆਹੁਦੇਦਾਰਾਂ ਵੱਲੋਂ ਰੋਲਿੰਗ ਟਰਾਫੀਆਂ ਦੀ ਵੰਡ ਕੀਤੀ ਗਈ। ਮਾਨਸਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਨੂੰ ਸਟੇਟ ਚੀਫ਼ ਕਮਿਸ਼ਨਰ ਰੋਲਿੰਗ ਟਰਾਫੀ ਜ਼ਿਲ੍ਹਾ ਭਾਗੀਦਾਰੀ 2025 ਲਈ ਦੂਜਾ ਸਥਾਨ ਅਤੇ ਬਾਬਾ ਹਰਦਿਆਲ ਸਿੰਘ ਰੋਲਿੰਗ ਟਰਾਫੀ ਸਟੇਟ ਭਾਗੀਦਾਰੀ ਵਿੱਚ ਤੀਜਾ ਸਥਾਨ ਪ੍ਰਾਪਤ ਹੋਇਆ ਹੈ।
ਇਨ੍ਹਾਂ ਵਿਸ਼ੇਸ਼ ਪ੍ਰਾਪਤੀਆਂ ’ਤੇ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਜ਼ਿਲ੍ਹੇ ਦੀ ਟੀਮ ਦੀ ਭਰਵੀਂ ਸ਼ਲਾਘਾ ਕੀਤੀ। ਉਨ੍ਹਾਂ ਮਾਣ ਮਹਿਸੂਸ ਕੀਤਾ ਕਿ ਮਾਨਸਾ ਜ਼ਿਲ੍ਹੇ ਨੇ ਹਮੇਸ਼ਾ ਹੀ ਸਕਾਊਟ ਲਹਿਰ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਅਤੇ ਬਹੁਤ ਸਾਰੇ ਸਕਾਉਟਸ ਤੇ ਗਾਈਡਜ਼ ਨੇ ਰਾਸ਼ਟਰਪਤੀ ਅਤੇ ਗਵਰਨਰ ਐਵਾਰਡ ਪ੍ਰਾਪਤ ਕੀਤੇ ਹਨ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਕਾਊਟਿੰਗ ਟੀਮ ਨੂੰ ਹਰ ਸਹਿਯੋਗ ਦਿੱਤਾ ਜਾਵੇਗਾ।
ਜ਼ਿਲ੍ਹਾ ਆਰਗੇਨਾਈਜ਼ਿੰਗ ਕਮਿਸ਼ਨਰ ਸਕਾਊਟਸ ਦਰਸ਼ਨ ਸਿੰਘ ਬਰੇਟਾ ਨੇ ਇਸ ਮੌਕੇ ਜ਼ਿਲ੍ਹੇ ਦੀਆਂ ਸਕਾਊਟਿੰਗ ਦੀਆਂ ਗਤੀਵਿਧੀਆਂ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਅਤੇ ਸਲਾਨਾ ਗਤੀਵਿਧੀਆਂ ਦੇ ਕੈਲੰਡਰ ਬਾਰੇ ਵੀ ਚਰਚਾ ਕੀਤੀ।
ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਤੇ ਐਲੀਮੈਂਟਰੀ ਕਮ ਜ਼ਿਲ੍ਹਾ ਚੀਫ਼ ਕਮਿਸ਼ਨਰ ਸਕਾਊਟਸ ਮਾਨਸਾ ਸ਼੍ਰੀਮਤੀ ਭੁਪਿੰਦਰ ਕੌਰ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਮਾਨਸਾ ਜ਼ਿਲ੍ਹੇ ਦੀ ਸਕਾਊਟਿੰਗ ਟੀਮ ਚੰਗਾ ਕਾਰਜ਼ ਕਰਕੇ ਲਗਾਤਾਰ ਆਪਣੀਆਂ ਵਿਲੱਖਣ ਪ੍ਰਾਪਤੀਆਂ ਕਰ ਰਹੀ ਹੈ। ਉਨ੍ਹਾਂ ਪੂਰੀ ਟੀਮ ਨੂੰ ਪੰਜਾਬ ਪੱਧਰੀ ਪ੍ਰਾਪਤੀਆਂ ਲਈ ਸ਼ਾਬਾਸ਼ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਵਿਭਾਗ ਵੱਲੋਂ ਬਣਦਾ ਹਰ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਟੀਮ ਨੂੰ ਹੋਰ ਤਕੜੇ ਹੋ ਕੇ ਕੰਮ ਕਰਨ ਲਈ ਹੱਲਾਸ਼ੇਰੀ ਦਿੱਤੀ।
ਜ਼ਿਲ੍ਹਾ ਐਸ਼ੋਸ਼ੀਏਸ਼ਨ ਦੇ ਮੈਂਬਰ ਡਾ ਪਰਮਜੀਤ ਸਿੰਘ ਭੋਗਲ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ, ਮਦਨ ਲਾਲ ਕਟਾਰੀਆ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਨੇ ਸਕਾਊਟਿੰਗ ਗਤੀਵਿਧੀਆਂ ਨੂੰ ਬਾਕੀ ਰਹਿੰਦੇ ਸਕੂਲਾਂ ਵਿੱਚ ਵੀ ਚਲਾਉਣ ਦੀ ਯੋਜਨਾ ਬਣਾਏ ਜਾਣ ਦੀ ਗੱਲ  ਕਹੀ।
ਇਸ ਮੌਕੇ ਪ੍ਰਿੰਸੀਪਲ ਕਸ਼ਮੀਰ ਸਿੰਘ, ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ ਗਾਈਡ ਨਿਰਲੇਪ ਕੌਰ, ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਕੱਬ) ਰਾਜੇਸ਼ ਕੁਮਾਰ ਬੁਢਲਾਡਾ, ਸਹਾਇਕ ਜ਼ਿਲ੍ਹਾ ਆਰਗੇਨਾਈਜਿੰਗ ਕਮਿਸ਼ਨਰ (ਸਕਾਊਟ) ਅਜੇ ਸ਼ਰਮਾਂ, ਦੇਸਰਾਜ ਸਿੰਘ, ਡੀਐਸਐਮ ਹਰਪ੍ਰੀਤ ਸਿੰਘ, ਹਰਪ੍ਰੀਤ ਮੂਸਾ, ਨਵੀਨ ਕੁਮਾਰ, ਲੀਲਾ ਰਾਮ ਸ਼ਰਮਾਂ, ਕੇਵਲ ਸਿੰਘ, ਗਾਈਡ ਕੈਪਟਨ ਜਗਦੀਪ ਕੌਰ, ਗੁਰਸ਼ਰਨ ਕੌਰ, ਬਿੰਦੀਆ ਰਾਣੀ, ਡੀਲਿੰਗ ਰਾਮ ਕੁਮਾਰ ਸੀਨੀਅਰ ਸਹਾਇਕ, ਜ਼ਿਲ੍ਹਾ ਰਿਸੋਰਸ ਪਰਸਨ ਨਵਨੀਤ ਕੱਕੜ ਹਾਜ਼ਰ ਸਨ