Arth Parkash : Latest Hindi News, News in Hindi
ਕੇਂਦਰ ਸਰਕਾਰ ਵੱਲੋ ਮੁਲਜ਼ਮਾਂ ਤੇ ਥੋਪੀ ਜਾ ਰਹੀ ਯੂਪੀ ਐਸ ਪੈਨਸ਼ਨ ਸਕੀਮ ਦੇ ਗਜ਼ਟ ਦੀਆਂ ਕਾਪੀਆਂ ਫੂਕੀਆਂ ਕੇਂਦਰ ਸਰਕਾਰ ਵੱਲੋ ਮੁਲਜ਼ਮਾਂ ਤੇ ਥੋਪੀ ਜਾ ਰਹੀ ਯੂਪੀ ਐਸ ਪੈਨਸ਼ਨ ਸਕੀਮ ਦੇ ਗਜ਼ਟ ਦੀਆਂ ਕਾਪੀਆਂ ਫੂਕੀਆਂ
Tuesday, 28 Jan 2025 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਕੇਂਦਰ ਸਰਕਾਰ ਵੱਲੋ ਮੁਲਜ਼ਮਾਂ ਤੇ ਥੋਪੀ ਜਾ ਰਹੀ ਯੂਪੀ ਐਸ ਪੈਨਸ਼ਨ ਸਕੀਮ ਦੇ ਗਜ਼ਟ ਦੀਆਂ ਕਾਪੀਆਂ ਫੂਕੀਆਂ

 

ਫਿਰੋਜ਼ਪੁਰ 29 ਜਨਵਰੀ  (2025)- ਸੀ.ਪੀ.ਐਫ ਕਰਮਚਾਰੀ ਯੂਨੀਅਨ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਵੱਲੋ ਅੱਜ ਜਥੇਬੰਦੀ ਦੇ ਸੂਬਾਈ ਮੀਤ ਪ੍ਰਧਾਨ ਓਮ ਪ੍ਰਕਾਸ਼ ਰਾਣਾਜ਼ਿਲ੍ਹਾ ਪ੍ਰਧਾਨ ਜਗਸੀਰ ਸਿੰਘ ਭਾਂਗਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਅਪ ਦੀ ਅਗਵਾਈ ਵਿਚ ਅੱਜ ਜ਼ਿਲ੍ਹੇ ਦੇ ਵੱਖ ਵੱਖ ਵਿਭਾਗਾਂ ਵੱਲੋ ਆਪੋ ਆਪਣੇ ਦਫਤਰਾਂ ਦੇ ਮੂਹਰੇ ਕੇਂਦਰ ਸਰਕਾਰ ਦੀ ਮੁਲਾਜ਼ਮਾਂ ਤੇ ਥੋਪੀ ਜਾ ਰਹੀ ਯੂ.ਪੀ.ਐਸ ਪੈਨਸ਼ਨ ਸਕੀਮ ਦੇ ਗਜਟ ਦੀਆਂ ਕਾਪੀਆਂ ਸਾੜਕੇ ਇਸਦਾ ਜ਼ਬਰਦਸਤ ਵਿਰੋਧ ਕੀਤਾ ਗਿਆ । ਅੱਜ ਸਵੇਰ ਤੋ ਹੀ ਫਿਰੋਜ਼ਪੁਰ ਦੇ ਵੱਖ ਦਫਤਰਾਂ ਡਿਪਟੀ ਕਮਿਸ਼ਨਰ ਦਫਤਰ ਫਿਰੋਜ਼ਪੁਰ ਵਿਚ ਸੰਦੀਪ  ਸਿੰਘ ਦਿਓਲਤਹਿਸੀਲ ਦਫਤਰ ਫਿਰੋਜ਼ਪੁਰਐਸ.ਡੀ.ਐਮ ਦਫਤਰ ਫਿਰੋਜ਼ਪੁਰ ਵਿਚ ਜ਼ਿਲ੍ਹਾ ਜਨਰਲ ਸਕੱਤਰ ਸੋਨੂੰ ਕਸ਼ਅਪ ਦੀ ਅਗਵਾਈ ਵਿਚਲੋਕ ਨਿਰਮਾਣ ਵਿਭਾਗ ਫਿਰੋਜ਼ਪੁਰ ਵਿਚ ਜੁਗਲ ਕਿਸ਼ੋਰ ਆਨੰਦਜ਼ਿਲ੍ਹਾ ਖਜ਼ਾਨਾ ਦਫਤਰ ਵਿਚ ਮੁਨੀਸ਼ ਕੁਮਾਰਸਿਵਲ ਸਰਜਨ ਦਫਤਰ ਵਿਚ ਚਰਨਜੀਤ ਸਿੰਘਪੰਜਾਬ ਰੋਡਵੇਜ਼ ਫਿਰੋਜ਼ਪੁਰ ਡਿਪੂ ਅਵਤਾਰ ਸਿੰਘਜਲ ਸਰੋਤ ਵਿਚ ਗੁਰਪ੍ਰੀਤ ਸਿੰਘ ਔਲਖਖੇਤੀਬਾੜੀ ਵਿਭਾਗ ਵਿਚ ਸੁਖਚੈਨ ਸਿੰਘਪਬਲਿਕ ਹੈਲਥ ਵਿਚ ਇੰਦਰਜੀਤ ਸਿੰਘ ਢਿੱਲੋਸਿੱਖਿਆ ਵਿਭਾਗ ਵਿਚ ਵਰੁਣ ਕੁਮਾਰ ਦੀ ਅਗਵਾਈ ਵਿਚ ਯੂ.ਪੀ.ਐਸ  ਸਕੀਮ ਦਾ ਗਜ਼ਟ ਸਾੜ ਕੇ ਇਸਦਾ ਕੇਦਰ ਸਰਕਾਰ ਅਤੇ ਪੰਜਾਬ ਸਰਕਾਰ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ।ਇਸ ਮੌਕੇ ਉਕਤ ਆਗੂਆਂ ਤੋ ਇਲਾਵਾ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂਮਨੋਹਰ ਲਾਲ ਜ਼ਿਲ੍ਹਾ ਪ੍ਰਧਾਨ ਪੀ.ਐਸ.ਐਮ.ਐਸ.ਯੂਪ੍ਰਦੀਪ ਵਿਨਾਇਕ ਪੀ.ਐਸ.ਐਮ.ਐਸ.ਯੂ   ਨੇ ਵਿਸ਼ੇ਼ਸ਼ ਤੌਰ ਤੇ ਹਾਜ਼ਰੀ ਭਰੀ ਅਤੇ ਕੇਂਦਰ ਸਰਕਾਰ ਦੇ ਨਾਲ ਨਾਲ ਪੰਜਾਬ ਸਰਕਾਰ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਇਸ ਮੁਲਾਜ਼ਮ ਮਾਰੂ ਸਕੀਮ ਨੂੰ ਕਿਸੇ ਹਾਲਤ ਵਿਚ ਸੂਬੇ ਅੰਦਰ ਲਾਗੂ ਨਹੀ ਹੋਣ ਦਿੱਤਾ ਜਾਵੇਗਾ । ਉਕਤ ਆਗੂਆਂ ਨੇ ਕਿਹਾ ਕਿ ਜੇਕਰ ਇਹ ਸਕੀਮ ਏਨੀ ਹੀ ਚੰਗੀ ਹੈ ਤਾਂ ਸਰਕਾਰ ਇਸ ਨੂੰ ਪਹਿਲਾਂ ਆਪਣੇ ਸੰਸਦ ਮੈਬਰਾਂ ਅਤੇ ਵਿਧਾਇਕਾਂ ਉਪਰ ਲਾਗੂ ਕਰੇ ।  ਇਸ ਮੌਕੇ ਵੱਖ ਵੱਖ ਵਿਭਾਗਾਂ ਦੇ ਸਮੂਹ ਮੁਲਾਜ਼ਮਾਂ ਨੇ ਆਪਣੇ ਆਪਣੇ ਦਫਤਰਾਂ ਸਾਹਮਣੇ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ । ਇਸ ਮੁਲਾਜ਼ਮ ਮਾਰੂ ਸਕੀਮ ਦੀ ਨਿਖੇਦੀ ਕੀਤੀ।